ਹੈਦਰਾਬਾਦ: ਕਿਹਾ ਜਾਂਦਾ ਹੈ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ ਅਤੇ ਇਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਰੱਬ ਨੂੰ ਨੁਕਸਾਨ ਪਹੁੰਚਾਉਣਾ ਹੋ ਸਕਦਾ ਹੈ। ਇਹ ਗੱਲ ਇਨਸਾਨ ਤਾਂ ਚੰਗੀ ਤਰ੍ਹਾਂ ਸਮਝਦੇ ਹਨ, ਪਰ ਇਸ ਗੱਲ ਨੂੰ ਜਾਨਵਰ ਵੀ ਸਮਝਦੇ ਹਨ, ਇਥੇ ਸ਼ੋਸਲ ਮੀਡੀਆ ਉਤੇ ਲਗਾਤਾਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਬੱਚਾ ਜੋ ਕਿ ਦੇਖਣ ਤੋਂ ਸਿਰਫ਼ 2-4 ਸਾਲ ਦੇ ਵਿਚਕਾਰ ਲੱਗਦਾ ਹੈ, ਉਹ ਇੱਕ ਗਾਂ ਨਾਲ ਖੇਡ ਰਿਹਾ ਹੈ।
ਭਾਵੇਂ ਕਿ ਜਾਨਵਰ ਖੂੰਖਾਰੂ ਹੁੰਦੇ ਹਨ ਅਤੇ ਮੌਕਾ ਮਿਲਣ ਉਤੇ ਨੁਕਸਾਨ ਪਹੁੰਚਾ ਸਕਦੇ ਹਨ, ਪਰ ਉਹ ਗਾਂ ਬੱਚੇ ਨਾਲ ਖੇਡ ਰਹੀ ਹੈ ਅਤੇ ਬੱਚਾ ਵੀ ਗਾਂ ਦੇ ਸਿੰਘਾਂ, ਮੂੰਹ ਆਦਿ ਨਾਲ ਪੂਰੀ ਮਸਤੀ ਕਰ ਰਿਹਾ ਹੈ ਜੋ ਕਿ ਸੋਚਣ ਤੋਂ ਉਲਟ ਹੈ। ਬੱਚਾ ਵੀਡੀਓ ਵਿੱਚ ਗਾਂ ਉਤੇ ਸਿਰਹਾਣਾ ਲਾ ਕੇ ਸੌਂ ਜਾਂਦਾ ਹੈ।