ਇੰਦੌਰ: ਮੱਧਪ੍ਰਦੇਸ਼ ਦੇ ਇੰਦੌਰ ਰੇਲਵੇ ਸਟੇਸ਼ਨ ਤੋਂ ਇੱਕ ਰੂਹ ਕੰਬਾਉ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ’ਚ ਇੱਕ ਔਰਤ ਟ੍ਰੇਨ ਚ ਚੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਸਦਾ ਪੈਰ ਤਿਲਕ ਜਾਂਦਾ ਹੈ ਅਤੇ ਉਹ ਥੱਲੇ ਡਿੱਗ ਪੈਂਦੀ ਹੈ।
ਗਣੀਮਤ ਇਹ ਰਹੀ ਹੈ ਕਿ ਉਸ ਸਮੇਂ ਮੌਜੂਦ ਲੋਕਾਂ ਨੇ ਅਤੇ ਆਰਪੀਐਫ ਦੇ ਜਵਾਨਾਂ ਨੇ ਔਰਤ ਨੂੰ ਬਚਾ ਲਿਆ। ਇਹ ਪੂਰੀ ਘਟਨਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ’ਤੇ ਵਾਪਰੀ। ਸਾਰੀ ਘਟਨਾ ਪਲੇਟਫਾਰਮ ਦੇ ਲੱਗੇ ਸੀਸੀਟੀਵੀ ਚ ਕੈਦ ਹੋ ਗਈ। ਇਸ ਹਾਦਸੇ ਦੌਰਾਨ ਔਰਤ ਨੂੰ ਮਾਮੂਲੀਆਂ ਸੱਟਾਂ ਜਰੂਰ ਲੱਗੀ ਪਰ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ।