ਪੰਜਾਬ

punjab

ETV Bharat / bharat

ਦਿੱਲੀ ਦੇ ਪ੍ਰਦੂਸ਼ਣ ਪੱਧਰ 'ਚ ਮਾਮੂਲੀ ਸੁਧਾਰ, 300 ਦੇ ਪਾਰ ਬਣਿਆ ਹੋਇਆ AQI

ਦਿੱਲੀ ਦੇ ਪ੍ਰਦੂਸ਼ਨ ਦੇ ਪੱਧਰ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਸਵੇਰ ਦਿੱਲੀ ਦਾ ਏਅਰ ਕਵਾਲਿਟੀ ਇੰਡੇਕਸ 302 ਦਰਜ ਕੀਤਾ ਗਿਆ ਸੀ, ਜੋ ਕਿ ਗੰਭੀਰ ਸ਼੍ਰੇਣੀ 'ਚ ਆਉਂਦਾ ਹੈ।

ਦਿੱਲੀ ਦੇ ਪ੍ਰਦੂਸ਼ਣ ਪੱਧਰ 'ਚ ਮਾਮੂਲੀ ਸੁਧਾਰ, 300 ਦੇ ਪਾਰ ਬਣਿਆ ਹੋਇਆ AQI
ਦਿੱਲੀ ਦੇ ਪ੍ਰਦੂਸ਼ਣ ਪੱਧਰ 'ਚ ਮਾਮੂਲੀ ਸੁਧਾਰ, 300 ਦੇ ਪਾਰ ਬਣਿਆ ਹੋਇਆ AQI

By

Published : Nov 2, 2020, 2:15 PM IST

ਨਵੀਂ ਦਿੱਲੀ: ਰਾਜਧਾਨੀ ਦਿੱਲੀ ਪ੍ਰਦੂਸ਼ਣ ਦੀ ਸਥਿਤੀ ਲਗਾਤਾਰ ਗੰਭੀਰ ਬਣੀ ਹੋਈ ਹੈ। ਹਫ਼ਤੇ ਦੀ ਸ਼ੁਰੂਆਤ 'ਚ ਇੱਥੇ ਪ੍ਰਦੂਸ਼ਣ ਪੱਧਰ 'ਚ ਮਾਮੂਲੀ ਸੁਧਾਰ ਹੋਇਆ ਹੈ। ਹਾਲਾਂਕਿ AQI 300 ਪਾਰ ਹੀ ਬਣਿਆ ਹੋਇਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤੇਜ਼ ਹਵਾਵਾਂ ਹੀ ਇਸ ਤੋਂ ਰਾਹਤ ਦੇ ਸਕਦਿਆਂ ਹਨ।

ਸਫ਼ਰ ਦੀ ਭਵਿੱਖਵਾਣੀ ਦੀ ਮੰਨਿਏ ਤਾਂ 3 ਤੇ 4 ਨਵੰਬਰ ਨੂੰ ਪ੍ਰਦੂਸ਼ਣ ਤੋਂ ਥੋੜੀ ਰਾਹਤ ਮਿਲ ਸਕਦੀ ਹੈ। ਹਵਾਵਾਂ ਦੀ ਗਤਿ 'ਚ ਸੁਧਾਰ ਹੋ ਸਕਦਾ ਹਾਲਾਂਕਿ ਇਸ ਤੋਂ ਬਾਅਦ ਵੀ ਪ੍ਰਦੂਸ਼ਣ ਬਣਿਆ ਰਹੇਗਾ। ਉੱਥੇ ਤਾਪਮਾਨ 'ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਜੋ ਪ੍ਰਦੂਸ਼ਣ ਪੱਧਰ ਲਈ ਅਨੁਕੂਲ ਹੈ।

ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਪੱਧਰ 'ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਸਵੇਰ ਦਿੱਲੀ ਦੀ AQI 302 ਦਰਜ ਕੀਤਾ ਗਿਆ ਹੈ ਜੋ ਗੰਭੀਰ ਸਥਿਤੀ 'ਚ ਆਉਂਦਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਇਲਾਕਿਆਂ 'ਚੋਂ ਇੱਕ ਅਲੀਪੁਰ ਤੇ ਸੋਨਿਆ ਵਿਹਾਰ ਦਾ ਵੀ AQI 366 ਤੇ 356 ਦਰਜ ਕੀਤਾ ਗਿਆ ਜੋ ਦਿੱਲੀ ਵਾਸਿਆਂ ਲਈ ਚਿੰਤਾ ਦਾ ਵਿਸ਼ਾ ਹੈ।

ਅੱਜੇ ਹੋਰ ਵੱਧੇਗਾ ਪ੍ਰਦੂਸ਼ਣ ਦਾ ਪੱਧਰ

ਦਿੱਲੀ ਐਨਸੀਆਰ 'ਚ ਪ੍ਰਦੂਸ਼ਣ ਦੇ ਵੱਧਦੇ ਪੱਧਰ ਦੇ ਸੰਬੰਧ 'ਚ ਪ੍ਰਦੂਸ਼ਣ ਨਿਯੰਤਰਣ ਬੋਰਡ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਨਸੂਨ ਦੇ ਦੌਰਾਨ ਰਾਜਧਾਨੀ ਦਿੱਲੀ ਦੇ ਆਮ ਤੋਂ ਘੱਟ ਮੀਂਹ ਹੋਈ, ਜਿਸ ਕਰਕੇ ਪ੍ਰਦੂਸ਼ਣ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਘੱਟ ਮੀਂਹ ਕਰਕੇ ਧੂਲ ਦੇ ਕਣ ਹਵਾ 'ਚ ਜੰਮਣ ਲੱਗ ਗਏ , ਜਿਸ ਨਾਲ ਪ੍ਰਦੂਸ਼ਣ ਦੇ ਪੱਧਰ 'ਚ ਅਚਾਨਕ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਨਾਲ ਹੀ ਦਿੱਲੀ ਨਾਲ ਲੱਗਦੇ ਗੁਆਂਢੀ ਸੂਬਿਆਂ 'ਚੋਂ ਪਰਾਲੀ ਸਾੜਣ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਜਿਸ ਕਰਕੇ ਪ੍ਰਦੂਸ਼ਣ 'ਚ ਵਾਧਾ ਹੋ ਰਿਹਾ ਹੈ। ਆਉਣ ਵਾਲੇ ਦਿਨਾਂ 'ਚ ਪ੍ਰਦੂਸ਼ਣ ਦੇ ਪੱਧਰ 'ਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ।

ABOUT THE AUTHOR

...view details