ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਉਹ ਇਸ ਦੋਸ਼ ਦੀ ਪੜਤਾਲ ਕਰੇਗਨਗੇ ਕਿ ਕੁਝ ਨੇਤਾ ਟਿਕਰੀ ਬਾਰਡਰ ਦੀ ਪ੍ਰਦਰਸ਼ਨ ਸਥਾਨ ‘ਤੇ ਇੱਕ ਮਹਿਲਾ ਕਰਮਚਾਰੀ ਨਾਲ ਜਿਨਸੀ ਸ਼ੋਸ਼ਣ ਦੀ ਖ਼ਬਰ ਤੋਂ ਜਾਣੂ ਸਨ। ਜਿਸ ਦੀ ਕਿ ਬਾਅਦ ਵਿੱਚ ਹਰਿਆਣਾ ਦੇ ਇੱਕ ਨਿੱਜੀ ਹਸਪਤਾਲ 'ਚ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ।
ਇਸ ਮਾਮਲੇ ਵਿੱਚ ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੇ ਟਵੀਟ ਕਰ ਕਿਹਾ,ਹੈ ਕਿ ਉਹ ਇਸ ਗੱਲ ਤੋਂ ਬੇਹਦ ਹੈਰਾਨ ਹਨ, ਕਿ ਯੋਗੇਂਦਰ ਯਾਦਵ ਨੂੰ ਜੇਕਰ ਇਸ ਘਟਨਾ ਬਾਰੇ ਜਾਣਕਾਰੀ ਸੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਕਿਉਂ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਯੋਗੇਂਦਰ ਯਾਦਵ ਨੂੰ ਨੋਟਿਸ ਭੇਜਣਗੇ।
ਰੇਖਾ ਸ਼ਰਮਾ ਨੇ ਹਰਿਆਣਾ ਸਰਕਾਰ ਵਿੱਚ ਮੰਤਰੀ ਅਨਿਲ ਵਿਜ ਨੂੰ ਟੈਗ ਕਰਦਿਆਂ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ। ਇਸ ਸਬੰਧੀ ਯੋਗੇਂਦਰ ਯਾਦਵ ਕੋਲੋਂ ਵੀ ਪੁੱਛਗਿੱਛ ਕਰਨੀ ਚਾਹੀਦੀ ਹੈ।
ਕਿਸਾਨ ਨੇਤਾ ਯੋਗੇਂਦਰ ਯਾਦਵ ਨੇ ਆਨਲਾਈਨ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘ਅਸੀਂ ਟੈਲੀਵਿਜ਼ਨ‘ ਤੇ ਖ਼ਬਰਾਂ ਵੇਖੀਆਂ ਹਨ ਕਿ ਕੁੱਝ ਕਿਸਾਨ ਨੇਤਾਵਾਂ ਨੂੰ ਟਿੱਕਰੀ ਬਾਰਡ ‘ਤੇ ਹੋਏ ਸ਼ੋਸ਼ਣ ਬਾਰੇ ਜਾਣਕਾਰੀ ਸੀ ਅਤੇ ਉਨ੍ਹਾਂ ਨੇ ਕੋਈ ਕਦਮ ਨਹੀਂ ਚੁੱਕਿਆ। ਅਸੀਂ ਇਸ ਵੇਲੇ ਇਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਨਹੀਂ ਕਰ ਸਕਦੇ, ਪਰ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਇਨ੍ਹਾਂ ਦੋਸ਼ਾਂ ਦੀ ਜਾਂਚ ਕਰਾਂਗੇ ਤੇ ਸਖ਼ਤ ਕਾਰਵਾਈ ਕਰਾਂਗੇ।