ਪੰਜਾਬ

punjab

ETV Bharat / bharat

Skandamata Navratri Day 5 : ਸਕੰਦਮਾਤਾ ਦੀ ਪੂਜਾ ਕਰਨ ਨਾਲ ਇੱਕੋ ਸਮੇਂ ਮਿਲਦੇ ਨੇ ਕਈ ਆਸ਼ਿਰਵਾਦ, ਪੂਜਾ ਵਿੱਚ ਇਨ੍ਹਾਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋ - Navratri 2023

ਸ਼ਾਰਦੀਆ ਨਵਰਾਤਰੀ ਦੇ ਪੰਜਵੇ ਦਿਨ ਤਾਰਕਾਸੁਰ ਨੂੰ ਮਾਰਨ ਵਾਲੀ ਮਾਤਾ ਸਕੰਦਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਮਾਤਾ ਸਕੰਦਮਾਤਾ ਦੇ ਆਸ਼ੀਰਵਾਦ ਨਾਲ ਬੱਚੇ ਦਾ ਸੁੱਖ ਮਿਲਦਾ ਹੈ।

Skandamata
Skandamata

By ETV Bharat Punjabi Team

Published : Oct 19, 2023, 10:29 AM IST

ਹੈਦਰਾਬਾਦ:ਦੁਨੀਆਂ ਭਰ 'ਚ ਸ਼ਾਰਦੀਆ ਨਵਰਾਤਰੀ ਦਾ ਤਿਓਹਾਰ ਸ਼ਰਧਾ ਅਤੇ ਵਿਸ਼ਵਾਸ ਨਾਲ ਮਨਾਇਆ ਜਾਂਦਾ ਹੈ। ਸਾਰੇ ਜਾਣਦੇ ਹਨ ਕਿ ਨੌ ਦਿਨਾਂ 'ਚ ਮਾਂ ਦੁਰਗਾ ਦੇ ਅਲੱਗ-ਅਲੱਗ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਨਵਰਾਤਰੀ ਦੇ ਪੰਜਵੇ ਦਿਨ ਮਾਂ ਦੁਰਗਾ ਦੇ ਸਕੰਦਮਾਤਾ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਭਗਵਾਨ ਸਕੰਦ ਦੀ ਮਾਤਾ ਹੋਣ ਦੇ ਕਾਰਨ ਉਨ੍ਹਾਂ ਨੂੰ ਸਕੰਦਮਾਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸ਼ਾਰਦੀਆ ਨਵਰਾਤਰੀ ਦੇ ਪੰਜਵੇ ਦਿਨ ਮਾਤਾ ਸਕੰਦਮਾਤਾ ਦੀ ਪੂਜਾ ਕਰਨ ਨਾਲ ਮਾਂ ਦੁਰਗਾ ਦੇ ਨਾਲ ਹੀ ਭਗਵਾਨ ਸਕੰਦ ਦਾ ਵੀ ਆਸ਼ੀਰਵਾਦ ਮਿਲਦਾ ਹੈ।

ਮਾਤਾ ਸਕੰਦਮਾਤਾ ਦਾ ਰੂਪ: ਮਾਤਾ ਸਕੰਦਮਾਤਾ ਦੇ ਰੂਪ ਦੀ ਗੱਲ ਕਰੀਏ, ਤਾਂ ਮਾਂ ਸਕੰਦਮਾਤਾ ਦੀ ਸਵਾਰੀ ਸ਼ੇਰ ਹੈ ਅਤੇ ਉਨ੍ਹਾਂ ਦੀ ਗੋਦ 'ਚ ਭਗਵਾਨ ਸਕੰਦ ਬੈਠੇ ਹੋਏ ਹਨ। ਇਸਦੇ ਨਾਲ ਹੀ ਮਾਤਾ ਦਾ ਆਸਨ ਕਮਲ ਦਾ ਫੁੱਲ ਹੈ। ਇਸ ਲਈ ਉਨ੍ਹਾਂ ਦੀ ਪੂਜਾ ਕਮਲ ਦੇ ਫੁੱਲ ਅਤੇ ਲਾਲ ਗੁਲਾਬ ਦੇ ਫੁੱਲਾਂ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਦੀ ਪੂਜਾ 'ਚ ਲਾਲ ਗੁਲਾਬ ਦੇ ਫੁੱਲਾਂ ਦੀ ਮਾਲਾ ਵੀ ਚੜਾਈ ਜਾਂਦੀ ਹੈ। ਇਸਦੇ ਨਾਲ ਹੀ ਮਾਤਾ ਦੀ ਪੂਜਾ 'ਚ ਭੋਗ ਦੇ ਰੂਪ 'ਚ ਕੇਲੇ ਦਾ ਪ੍ਰਸਾਦ ਚੜਾਓ।

ਮਿਲਦਾ ਹੈ ਬੱਚੇ ਦਾ ਸੁੱਖ: ਜਿਨ੍ਹਾਂ ਲੋਕਾਂ ਨੂੰ ਬੱਚੇ ਦਾ ਸੁੱਖ ਨਹੀਂ ਮਿਲ ਰਿਹਾ, ਉਨ੍ਹਾਂ ਨੂੰ ਮਾਤਾ ਸਕੰਦਮਾਤਾ ਦੀ ਪੂਜਾ ਕਰਨੀ ਚਾਹੀਦੀ ਹੈ। ਭਗਵਾਨ ਸਕੰਦ ਦੇਵਤਿਆਂ ਦੇ ਸੈਨਾਪਤੀ ਹਨ ਅਤੇ ਉਨ੍ਹਾਂ ਦੀ ਮਾਤਾ ਸਕੰਦਮਾਤਾ ਹੈ। ਇਸ ਲਈ ਉਨ੍ਹਾਂ ਦੀ ਪੂਜਾ ਕਰਨ ਨਾਲ ਦੁਸ਼ਮਣਾ ਦਾ ਖਾਤਮਾ ਹੁੰਦਾ ਹੈ।

ABOUT THE AUTHOR

...view details