ਅਲੀਗੜ੍ਹ:ਹੋਲੀ ਮੌਕੇ ਸ਼ਰਾਬ ਪੀ ਕੇ ਸਿਹਤ ਵਿਗੜਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸ਼ਰਾਬ ਤੋਂ 6 ਜਣੇ ਪ੍ਰਭਾਵਿਤ ਹੋਏ ਹਨ।ਬੁੱਧਵਾਰ ਨੂੰ ਜ਼ਿਲ੍ਹੇ 'ਚ ਸ਼ਰਾਬ ਪੀਣ ਨਾਲ 6 ਲੋਕ ਬੀਮਾਰ ਹੋ ਗਏ। ਉਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਇਸ ਦੇ ਨਾਲ ਹੀ, ਬੀਮਾਰ ਹਾਲਤ 'ਚ ਲੋਕਾਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਜੇਐਨ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਘਟਨਾ ਥਾਣਾ ਲੋਧਾ ਇਲਾਕੇ ਦੇ ਪਿੰਡ ਅਕਬਰਪੁਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਹੋਲੀ ਦੇ ਮੌਕੇ 'ਤੇ ਲੋਕਾਂ ਨੇ ਖੂਬ ਸ਼ਰਾਬ ਪੀਤੀ। ਇਸ ਤੋਂ ਬਾਅਦ 6 ਲੋਕਾਂ ਦੀ ਸਿਹਤ ਵਿਗੜ ਗਈ।
ਹੋਲੀ ਤਿਉਹਾਰ ਮੌਕੇ ਪੀਤੀ ਸ਼ਰਾਬ: ਪੀੜਤ ਪਰਿਵਾਰ ਦੇ ਮੈਂਬਰ ਬੰਟੀ ਨੇ ਦੱਸਿਆ ਕਿ ਪਿੰਡ ਦਾ ਹਰਪਾਲ ਭੰਗ ਪੀਣ ਅਤੇ ਸ਼ਰਾਬ ਪੀਣ ਦਾ ਆਦੀ ਸੀ। ਬੁੱਧਵਾਰ ਨੂੰ ਵੀ ਉਸ ਨੇ ਭੰਗ ਅਤੇ ਸ਼ਰਾਬ ਪੀ ਲਈ ਸੀ ਅਤੇ ਪਿਤਾ ਉਮਾ ਸ਼ੰਕਰ ਨੂੰ ਵੀ ਘਰੋਂ ਬੁਲਾ ਕੇ ਲੈ ਗਿਆ ਸੀ। ਉਨ੍ਹਾਂ ਨਾਲ 5-6 ਵਿਅਕਤੀਆਂ ਨੇ ਸ਼ਰਾਬ ਪੀਤੀ। ਇਸ ਤੋਂ ਬਾਅਦ ਸਾਰਿਆਂ ਦੀ ਹਾਲਤ ਵਿਗੜ ਗਈ। ਹਰਪਾਲ ਨੂੰ ਪਹਿਲਾਂ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਾਲਤ ਵਿਗੜਨ 'ਤੇ ਫਿਰ ਉਨ੍ਹਾਂ ਨੂੰ ਜੇਐਨ ਮੈਡੀਕਲ ਕਾਲਜ ਭੇਜ ਦਿੱਤਾ ਗਿਆ। ਇੱਥੇ ਹਰਪਾਲ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਉਮਾਸ਼ੰਕਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਦਾ ਜੇਐਨ ਮੈਡੀਕਲ ਕਾਲਜ ਵਿੱਚ ਇਲਾਜ ਚੱਲ ਰਿਹਾ ਹੈ।