ਹੈਦਰਾਬਾਦ: ਦੁਨੀਆਂ ਵਿੱਚ ਬਹੁਤ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਅਸੀਂ ਪੜਦੇ ਰਹਿੰਦੇ ਹਾਂ ਜਾਂ ਸ਼ੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਹਾਂ ਪਰ ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਦਿਲ ਵਲੂੰਦਰਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਕੁਝ ਬੱਚਿਆਂ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਜਿਨ੍ਹਾਂ ਵਿੱਚ ਦਿਖਾਇਆ ਜਾਂਦਾ ਹੈ ਕਿ ਕੁਝ ਮਾਸੂਮ ਬੱਚੇ ਆਪਣੀ ਮਾਸੂਮੀਅਤ ਨਾਲ ਅਜਿਹਾ ਕੰਮ ਕਰ ਜਾਂਦੇ ਹਨ ਕਿ ਵੱਡੇ-ਵੱਡੇ ਲੋਕ ਦੇਖਕੇ ਹੈਰਾਨ ਰਹਿ ਜਾਂਦੇ ਹਨ। ਉਨ੍ਹਾਂ ਦੀ ਹਿੰਮਤ ਦਿਖਾ ਦਿੰਦੀ ਹੈ ਕਿ ਉਹ ਹਾਰ ਮੰਨਣ ਵਾਲੇ ਬੱਚੇ ਨਹੀਂ ਹਨ।
ਅਜਿਹੇ ਹੀ 10 ਸਾਲ ਦੇ ਇੱਕ ਬੱਚੇ ਸਈਦ ਅਜ਼ੀਜ਼ ਦੀ ਕਹਾਣੀ ਸਾਹਮਣੇ ਆਈ ਹੈ। ਅਸਲ ਵਿੱਚ ਇਸ ਬੱਚੇ ਦੀ ਭੈਣ ਨੂੰ ਕੈਂਸਰ ਦੀ ਬਿਮਾਰੀ ਹੈ ਅਤੇ ਉਹ ਉਸ ਦਾ ਇਲਾਜ ਕਰਵਾਉਣਾ ਚਾਹੁੰਦਾ ਹੈ। ਇਸੇ ਲਈ ਉਹ ਪੰਛੀਆਂ ਦਾ ਭੋਜਨ ਵੇਚਦਾ ਹੈ ਜਿਸ ਨਾਲ ਆਪਣੀ ਭੈਣ ਦੇ ਇਲਾਜ ਲਈ ਕੁਝ ਪੈਸੇ ਇਕੱਠੇ ਕਰ ਸਕੇ।