ਨਵੀਂ ਦਿੱਲੀ:ਸਿੱਖ ਫਾਰ ਜਸਟਿਸ (Sikh for Justice) ਤੋਂ ਮਿਲੀ ਧਮਕੀ ਨੂੰ ਦਰਕਿਨਾਰ ਕਰ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ ਸਰਦਾਰ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਇਸਦੀ ਸ਼ਿਕਾਇਤ ਕਰਾਉਣ ਤੋਂ ਵੀ ਮਨਾਹੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਗਿੱਦੜਾ ਤੋਂ ਨਾ ਤਾਂ ਉਹ ਡਰਦੇ ਹਨ ਅਤੇ ਨਾ ਹੀ ਇਸਦੀ ਸ਼ਿਕਾਇਤ ਕਰ ਪੁਲਿਸ ਦਾ ਸਮਾਂ ਖਰਬ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਸੰਸਥਾ ਨੂੰ ਆਈ.ਐਸ.ਆਈ ਦਾ ਸਮਰਥਨ ਪ੍ਰਾਪਤ ਸੰਸਥਾ ਦੱਸਿਆ ਹੈ।
ਬੀਤੇ ਦਿਨਾਂ ਸਿੱਖ ਫਾਰ ਜਸਟਿਸ (Sikh for Justice) ਦੇ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਨੇ ਸਿਰਸੇ ਦੇ ਖਿਲਾਫ ਇੱਕ ਵੀਡੀਓ ਜਾਰੀ ਕਰ ਉਨ੍ਹਾਂ ਨੂੰ ਕਿਸਾਨਾਂ ਦੀ ਮੌਤ ਲਈ ਦੋਸ਼ੀ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਸਿਰਸਾ ਅਜਿਹੀ ਪਾਰਟੀ ਦਾ ਸਾਥ ਦੇ ਰਿਹਾ ਹੈ, ਜੋ ਕਿਸਾਨਾਂ ਦੀ ਮੌਤ ਲਈ ਜ਼ਿੰਮੇਵਾਰ ਹੈ। ਆਪਣੀ ਧਮਕੀ ਵਿੱਚ ਪੰਨੂ ਨੇ ਸਿਰਸਾ ਨੂੰ ਪੰਜਾਬ ਜਾਂ ਕਿਸੇ ਦੂਜੇ ਮੁਲਕ ਵਿੱਚ ਨਹੀਂ ਜਾਣ ਦੀ ਚਿਤਾਵਨੀ ਵੀ ਦਿੱਤੀ ਹੈ।