ਚੰਡੀਗੜ੍ਹ:ਅਫਗਾਨਿਸਤਾਨ ’ਚ ਤਾਲਿਬਾਨ ਦੇ ਖਤਰੇ ਨੂੰ ਦੇਖਦੇ ਹੋਏ ਵੱਖ-ਵੱਖ ਦੇਸ਼ਾਂ ਵੱਲੋਂ ਆਪਣੇ ਆਪਣੇ ਨਾਗਰਿਕਾ ਨੂੰ ਉੱਥੋ ਕੱਢਿਆ ਜਾ ਰਿਹਾ ਹੈ। ਦੱਸ ਦਈਏ ਕਿ ਕਈ ਹਿੰਦੂ ਅਤੇ ਸਿੱਖ ਪਰਿਵਾਰ ਵੀ ਉੱਥੇ ਰਹਿ ਰਹੇ ਹਨ। ਜਿਨ੍ਹਾਂ ਦੀ ਸੁਰੱਖਿਆ ਲਈ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਗਈ ਹੈ।
ਇਹ ਵੀ ਪੜੋ: ਤਾਲਿਬਾਨ ਨੇ ਅਫਗਾਨਿਸਤਾਨ 'ਚ ਬਣਾਈ ਅੰਤਰਿਮ ਸਰਕਾਰ,ਅਹਿਮਦ ਜਲਾਲੀ ਨੂੰ ਮਿਲ ਸਕਦੀ ਹੈ ਸੱਤਾ
ਉੱਥੇ ਹੀ ਦੂਜੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਸੰਗਤਾਂ ਦੇ ਸੰਪਰਕ ‘ਚ ਹਨ। ਜਿਨ੍ਹਾਂ ਨੇ ਦੱਸਿਆ ਕਿ ਗਜਨੀ ਅਤੇ ਜਲਾਲਾਬਾਦ ’ਚ ਰਹਿਣ ਵਾਲੇ 320 ਤੋਂ ਜਿਆਦਾ ਘੱਟ ਗਿਣਤੀਆਂ ਜਿਨ੍ਹਾਂ ‘ਚ 50 ਹਿੰਦੂ ਅਤੇ 270 ਸਿੱਖ ਸ਼ਾਮਲ ਹਨ, ਸਾਰਿਆਂ ਨੇ ਕਰਤਾ ਪਰਵਨ ਗੁਰੂਘਰ ‘ਚ ਪਨਾਹ ਲਈ ਹੋਈ ਹੈ।
'ਅਫਗਾਨਿਸਤਾਨ ’ਚ ਹਿੰਦੂ ਸਿੱਖਾਂ ਨੂੰ ਨਹੀਂ ਕੋਈ ਖਤਰਾ', ਜਾਣੋ ਕਿਸਨੇ ਕੀਤੀ ਮੁਲਾਕਾਤ ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਤਾਲਿਬਾਨ ਨੇਤਾਵਾਂ ਨੇ ਕਮੇਟੀ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਨੇ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਮਨਜਿੰਦਰ ਸਿੰਘ ਸਿਰਸਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਫਗਾਨਿਸਤਾਨ ’ਚ ਹੋ ਰਹੇ ਰਾਜਨੀਤਿਕ ਅਤੇ ਫੌਜ ਬਦਲਾਅ ਦੇ ਬਾਵਜੂਦ ਹਿੰਦੂ ਅਤੇ ਸਿੱਖ ਸੁਰੱਖਿਅਤ ਜੀਵਨ ਜਿਉਣ ਦੇ ਸਮਰੱਥ ਹੋਣਗੇ।
ਇਹ ਵੀ ਪੜੋ: ਅਫ਼ਗਾਨ ਗੁਰੂਘਰ ’ਚ ਫਸੇ 200 ਸਿੱਖ, ਕੈਪਟਨ ਨੇ ਜਤਾਈ ਚਿੰਤਾ