ਨਵੀਂ ਦਿੱਲੀ:ਕੋਰਟ ਦੇ ਆਦੇਸ਼ ਉੱਤੇ ਗੁਰਦੁਆਰਾ ਚੋਣ ਡਾਇਰੈਕਟਰ ਦੁਆਰਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ (President) ਮਨਜਿੰਦਰ ਸਿੰਘ ਸਿਰਸਾ ਦਾ ਗੁਰਮੁਖੀ ਟੇੈੱਸਟ (Gurmukhi Test) ਲਿਆ ਗਿਆ।ਜਿਸ ਵਿੱਚ ਉਹ ਫੇਲ ਸਾਬਤ ਹੋਏ।ਇਹ ਦਾਅਵਾ ਹੈ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕੀਤਾ ਹੈ। ਇਹ ਜੇਕਰ ਠੀਕ ਹੈ ਤਾਂ ਸਿਰਸਾ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਮੈਂਬਰੀ ਰੱਦ ਕੀਤੀ ਜਾ ਸਕਦੀ ਹੈ।
ਦਰਅਸਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਮੈਂਬਰ ਹੋਣ ਲਈ ਵੀ ਕਿਸੇ ਦਾ ਵੀ ਅੰਮ੍ਰਿਤਧਾਰੀ ਸਿੱਖ ਹੋਣਾ ਅਤੇ ਸਿੱਖ ਧਰਮ ਨਾਲ ਜੁੜੀ ਮੂਲ ਜਾਣਕਾਰੀ ਹੋਣਾ ਲਾਜ਼ਮੀ ਹੈ।ਇਸ ਵਿੱਚ ਗੁਰਮੁਖੀ ਦਾ ਗਿਆਨ ਹੋਣਾ ਵੀ ਸ਼ਾਮਿਲ ਹੈ। ਦਾਖਲ ਹੋਈ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਦਿੱਲੀ ਹਾਈਕੋਰਟ ਨੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਨੂੰ ਕਮੇਟੀ ਪ੍ਰਧਾਨ ਦੀ ਧਾਰਮਿਕ ਪਰੀਖਿਆ ਲੈਣ ਦਾ ਆਦੇਸ਼ ਦਿੱਤਾ ਸੀ।ਦੱਸਿਆ ਗਿਆ ਕਿ ਸ਼ੁੱਕਰਵਾਰ ਨੂੰ ਸਿਰਸਾ ਦਾ ਟੈੱਸਟ ਹੋਇਆ ਅਤੇ ਉਹ ਗੁਰਬਾਣੀ ਦਾ ਪਾਠ ਅਤੇ ਗੁਰਮੁਖੀ ਲਿਖੇ ਹੋਏ ਕੁੱਝ ਅੱਖਰਾਂ ਨੂੰ ਪੜ੍ਹਨ ਵਿੱਚ ਅਸਮਰਥ ਰਹੇ।