ਨਵੀਂ ਦਿੱਲੀ: ਬਾਲੀਵੁੱਡ ਗਾਇਕ ਯੋਯੋ ਹਨੀ ਸਿੰਘ (Yo Yo Honey Singh) ਉਰਫ਼ ਹਰਦੇਸ਼ ਸਿੰਘ ਅੱਜ ਆਪਣੀ ਪਤਨੀ ਸ਼ਾਲਿਨੀ ਸਿੰਘ ਦੀ ਤਰਫੋਂ ਘਰੇਲੂ ਹਿੰਸਾ ਐਕਟ ਦੇ ਤਹਿਤ ਦਰਜ ਮਾਮਲੇ ਵਿੱਚ ਦਿੱਲੀ ਦੀ ਤੀਹ ਹਜ਼ਾਰੀ ਅਦਾਲਤ ਵਿੱਚ ਪੇਸ਼ ਹੋਏ ਹਨ।
28 ਅਗਸਤ ਨੂੰ ਸੁਣਵਾਈ ਦੌਰਾਨ ਹਨੀ ਸਿੰਘ ਤੀਹ ਹਜ਼ਾਰੀ ਅਦਾਲਤ ਵਿੱਚ ਪੇਸ਼ ਨਹੀਂ ਹੋਏ ਸੀ। ਉਸ ਨੇ ਆਪਣੇ ਵਕੀਲ ਰਾਹੀਂ ਅੱਜ ਅਦਾਲਤ ਵਿੱਚ ਪੇਸ਼ ਹੋਣ ਤੋਂ ਛੋਟ ਮੰਗੀ ਸੀ। ਅਦਾਲਤ ਨੇ ਹਨੀ ਸਿੰਘ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਪਿਛਲੇ 3 ਸਾਲਾਂ ਤੋਂ ਆਪਣੀ ਆਮਦਨ ਨਾਲ ਸੰਬੰਧਿਤ ਵਿਸਥਾਰਤ ਹਲਫ਼ਨਾਮਾ ਅਤੇ ਆਮਦਨ ਟੈਕਸ ਰਿਟਰਨ ਦਾਖ਼ਲ ਕਰਨ। ਅਦਾਲਤ ਨੇ ਕਿਹਾ ਕਿ ਕਾਨੂੰਨ ਤੋਂ ਉੱਪਰ ਕੋਈ ਵੀ ਨਹੀਂ ਹੈ।
ਕੀ ਹੈ ਮਾਮਲਾ ?
ਪਟੀਸ਼ਨ ਵਿੱਚ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਸਿੰਘ ਨੇ ਕਿਹਾ ਹੈ ਕਿ ਹਨੀਮੂਨ ਦੇ ਸਮੇਂ ਤੋਂ ਹਨੀ ਸਿੰਘ ਉਸ ਨੂੰ ਪ੍ਰੇਸ਼ਾਨ ਕਰਦਾ ਸੀ। ਮਾਰੀਸ਼ਸ ਵਿੱਚ ਹਨੀਮੂਨ ਦੌਰਾਨ ਹਨੀ ਸਿੰਘ ਦਾ ਵਿਵਹਾਰ ਬਦਲਣਾ ਸ਼ੁਰੂ ਹੋਇਆ। ਜਦੋਂ ਸ਼ਾਲਿਨੀ ਨੇ ਹਨੀ ਸਿੰਘ ਨੂੰ ਉਸ ਦੇ ਬਦਲੇ ਹੋਏ ਵਤੀਰੇ ਬਾਰੇ ਪੁੱਛਿਆ ਤਾਂ ਉਸ ਨੇ ਉਸਨੂੰ ਮੰਜੇ 'ਤੇ ਧੱਕ ਦਿੱਤਾ ਅਤੇ ਕਿਹਾ ਕਿ ਕਿਸੇ ਵਿੱਚ ਵੀ ਹਨੀ ਸਿੰਘ ਨੂੰ ਸਵਾਲ ਪੁੱਛਣ ਦੀ ਹਿੰਮਤ ਨਹੀਂ ਤਾਂ ਤੁਸੀਂ ਵੀ ਮੈਨੂੰ ਸਵਾਲ ਨਾ ਪੁੱਛੋ।