ਸ੍ਰੀਨਗਰ : ਜੰਮੂ ਕਸ਼ਮੀਰ ਵਿਖੇ ਇੱਕੋ ਹਫ਼ਤੇ ਵਿੱਚ ਦੋ ਵਾਰ ਕਤਲੇਆਮ (Jammu & Kashmir violence) ਨੂੰ ਅੰਜ਼ਾਮ ਦਿੱਤਾ ਗਿਆ। ਇਨ੍ਹਾਂ ਦੋਹਾਂ ਘਟਨਾਵਾਂ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸ੍ਰੀਨਗਰ ਦੇ ਈਦਗਾਹ ਇਲਾਕੇ 'ਚ ਇੱਕ ਸੂਕਲ 'ਤੇ ਹੋਏ ਅੱਤਵਾਦੀ ਹਮਲੇ (terror attack) 'ਚ ਸਕੂਲ ਦੀ ਪ੍ਰਿੰਸੀਪਲ ਸਣੇ 1 ਅਧਿਆਪਕ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਲੂਚੀ ਬਾਗ ਦੀ ਨਿਵਾਸੀ ਸੁਪਿੰਦਰ ਕੌਰ ਤੇ ਜੰਮੂ ਦੇ ਨਿਵਾਸੀ ਦੀਪਕ ਵਜੋਂ ਹੋਈ ਹੈ। ਦੋਵੇਂ ਮ੍ਰਿਤਕ ਸੰਗਮ ਇਲਾਕੇ ਦੇ ਸਰਕਾਰੀ ਬੂਆਏਜ਼ ਸਕੂਲ ਵਿੱਚ ਅਧਿਆਪਕ ਸਨ।
" ਅਸੀਂ ਚਾਹੁੰਦੇ ਹਾਂ ਇਨਸਾਫ਼" ਦੇ ਨਾਅਰਿਆਂ ਵਿਚਾਲੇ ਸੁਪਿੰਦਰ ਕੌਰ ਦਾ ਅੰਤਮ ਸਸਕਾਰ " ਅਸੀਂ ਚਾਹੁੰਦੇ ਹਾਂ ਇਨਸਾਫ਼" (hum kya chahate insaaf') ਦੇ ਨਾਅਰਿਆਂ ਵਿਚਾਲੇ ਸੁਪਿੰਦਰ ਕੌਰ ਦਾ ਅੰਤਮ ਸਸਕਾਰ
ਘਾਟੀ 'ਚ " ਅਸੀਂ ਚਾਹੁੰਦੇ ਹਾਂ ਇਨਸਾਫ਼" ਦੇ ਨਾਅਰਿਆਂ ਵਿਚਾਲੇ ਹੋਇਆ ਸਿੱਖ ਮਹਿਲਾ ਸੁਪਿੰਦਰ ਕੌਰ ਦਾ ਅੰਤਮ ਸਸਕਾਰ ਕੀਤਾ ਗਿਆ। ਅੱਤਵਾਦੀਆਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਕਤਲੇਆਮ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਹੈ। ਸੁਪਿੰਦਰ ਕੌਰ ਦੀ ਮ੍ਰਿਤਕ ਦੇਹ ਨੂੰ ਅੰਤਮ ਸਸਕਾਰ ਲਈ ਲਿਜਾਂਦੇ ਸਮੇਂ ਜਿੱਥੇ ਲੋਕਾਂ ਨੇ ਦਿ ਰੈਜ਼ਿਸਟੈਂਸ ਫਰੰਟ(TRF) ਖਿਲਾਫ ਨਾਅਰੇਬਾਜ਼ੀ ਕੀਤੀ।
ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ ਘਾਟੀ 'ਚ ਬਹੁ ਗਿਣਤੀ ਅਬਾਦੀ ਕਰ ਸਕਦੀ ਹੈ ਸਾਡੀ ਸੁਰੱਖਿਆ - ਸਿੱਖ ਭਾਈਚਾਰਾ
ਸਥਾਨਕ ਸਿੱਖ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਬੇਹਦ ਜ਼ਿਆਦਾ ਪਰੇਸ਼ਾਨੀ ਹੈ,ਅਸੀਂ ਬੇਹਦ ਪਰੇਸ਼ਾਨ ਹਾਂ। ਉਨ੍ਹਾਂ ਕਿਹਾ ਕਿ ਮੌਤ ਤਾਂ ਰੱਬ ਦੇ ਹੱਥ ਹੈ, ਅਸੀਂ ਮੌਤ ਤੋਂ ਨਹੀਂ ਡਰਦੇ, ਪਰ ਜਿਸ ਤੋਂ ਇਹ ਕੰਮ ਕੀਤਾ ਜਾ ਰਿਹਾ ਹੈ ਇਹ ਸਰਾਸਰ ਗ਼ਲਤ ਹੈ। ਉਹ ਇਸ ਦੀ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਬਚਪਨ ਤੋਂ ਹੀ ਘਾਟੀ ਵਿੱਚ ਰਹੇ ਹਨ, ਤੇ ਆਪਣੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਬੇਹਦ ਪਿਆਰ ਕਰਦੇ ਹਨ। ਅਜਿਹੀ ਘਟਨਾਵਾਂ ਦਾ ਵਾਪਰਨਾ ਬੇਹਦ ਦੁੱਖਦ ਹੈ। ਇਥੇ ਦੀ ਬਹੁ ਗਿਣਤੀ ਅਬਾਦੀ ਘਾਟੀ 'ਚ ਉਨ੍ਹਾਂ ਦੀ ਸੁਰੱਖਿਆ ਕਰ ਸਕਦੀ ਹੈ। ਇਸ ਦੇ ਨਾਲ-ਨਾਲ ਸਰਕਾਰ ਨੂੰ ਵੀ ਇਥੋਂ ਦੇ ਲੋਕਾਂ ਦੀ ਸੁਰੱਖਿਆ ਲਈ ਕੰਮ ਕਰਨਾ ਚਾਹੀਦਾ ਹੈ।
ਸਿੱਖਾਂ ਨੇ ਕਿਹਾ " ਅਸੀਂ ਚਾਹੁੰਦੇ ਹਾਂ ਇਨਸਾਫ਼" ਕਿਹਾ ਕਿ ਉਹ ਸ਼ੁਰੂ ਤੋਂ ਹੀ ਇਥੇ ਹੀ ਰਹੇ ਹਨ ਅਤੇ ਉਹ ਅੱਗੇ ਵੀ ਇਥੇ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਅਸੀਂ ਇਨਸਾਫ ਚਾਹੁੰਦੇ ਹਾਂ ਤੇ ਅਸੀਂ ਇਥੋਂ ਉਦੋਂ ਤੱਕ ਨਹੀਂ ਜਾਵਾਂਗੇ ਜਦੋਂ ਸਾਡੀ ਸਰਕਾਰ ਸਾਡੀ ਸੁਰੱਖਿਆ ਲਈ ਖ਼ੁਦ ਠੋਸ ਕਦਮ ਨਹੀਂ ਚੁੱਕਦੀ।
ਬਹੁ ਗਿਣਤੀ ਅਬਾਦੀ ਘਾਟੀ 'ਚ ਕਰ ਸਕਦੀ ਹੈ ਉਨ੍ਹਾਂ ਦੀ ਸੁਰੱਖਿਆ ਲੋਕਾਂ ਦੀ ਸੁਰੱਖਿਆ ਲਈ ਸਰਕਾਰ ਚੁੱਕੇ ਲੋੜੀਂਦਾ ਕਦਮ -ਉਮਰ ਅਬਦੁੱਲਾ
ਇਸ ਮੌਕੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਵੀ ਸੁਪਿੰਦਰ ਕੌਰ ਦੇ ਅੰਤਮ ਸਸਕਾਰ ਮੌਕੇ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹੁਣ ਘਾਟੀ ਵਿੱਚ ਕੋਈ ਵੀ ਖ਼ੁਦ ਨੂੰ ਮਹਿਫੂਜ਼ ਜਾਂ ਸੁਰੱਖਿਅਤ ਨਹੀਂ ਸਮਝਦਾ। ਇਥੇ ਕਸ਼ਮੀਰੀ ਪੰਡਤਾਂ, ਸਿੱਖ ਭਾਈਚਾਰੇ ਅਤੇ ਇਥੋਂ ਤੱਕ ਕਿ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਸਾਡੇ ਹੁਕਮਰਾਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਗ਼ਲਤ ਕੰਮ ਕਰਨ ਵਾਲਿਆਂ ਨੂੰ ਸਮਝਾਉਣ ਕਿ ਇਹ ਕਿਥੋਂ ਤੱਕ ਸਹੀ ਹੈ। ਅਸੀਂ ਸਾਰੇ ਬਹੁ-ਗਿਣਤੀ ਭਾਈਚਾਰੇ ਨਾਲ ਸਬੰਧ ਰੱਖਦੇ ਹਾਂ। ਇਸ ਲਈ ਇਹ ਬੇਹਦ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਥੇ ਰਹਿਣ ਵਾਲੇ ਆਪਣੇ ਭੈਣ ਭਰਾਵਾਂ ਦੀ ਸੁਰੱਖਿਆ ਲਈ ਜਿਨ੍ਹਾਂ ਹੋ ਸਕੇ ਉਨ੍ਹਾਂ ਕੰਮ ਕਰੀਏ ਤਾਂ ਮੁੜ 1990 ਵਾਲੇ ਹਲਾਤ ਨਾਂ ਬਣਨ। ਇਸ ਦੇ ਲਈ ਸਰਕਾਰ ਨੂੰ ਲੋਕਾਂ ਦੀ ਸੁਰੱਖਿਆ ਲਈ ਲੋੜੀਂਦਾ ਕਦਮ ਚੁੱਕਣੇ ਚਾਹੀਦੇ ਹਨ।
ਪੀਪਲਜ਼ ਫੋਰਮ ਨੇ ਅੱਤਵਾਦੀ ਹਮਲੇ ਦਾ ਕੀਤਾ ਵਿਰੋਧ ਪੀਪਲਜ਼ ਫੋਰਮ ਨੇ ਅੱਤਵਾਦੀ ਹਮਲੇ ਦਾ ਕੀਤਾ ਵਿਰੋਧ
ਜੰਮੂ -ਕਸ਼ਮੀਰ ਪੀਪਲਜ਼ ਫੋਰਮ (Jammu and Kashmir People's Forum)ਨੇ ਅੱਤਵਾਦੀਆਂ ਵੱਲੋਂ ਮਾਰੇ ਗਏ ਦੋ ਅਧਿਆਪਕਾਂ ਦੇ ਕਤਲ ਲਈ ਪਾਕਿਸਤਾਨ (Pakistan) ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅੱਤਵਾਦੀ ਹਮਲੇ ਦਾ ਵਿਰੋਧ ਕਰਦੇ ਹੋਏ ਵੱਡੀ ਗਿਣਤੀ 'ਚ ਲੋਕਾਂ ਨੇ ਸ੍ਰੀਨਗਰ ਵਿੱਚ ਪਾਕਿਸਤਾਨ ਖਿਲਾਫ ਰੋਸ ਪ੍ਰਦਰਸ਼ਨ (Protests against Pakistan)ਕੀਤਾ ਗਿਆ।
ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਖਿਲਾਫ ਕਾਰਵਾਈ ਜਾਰੀ
ਇਸ ਹਮਲੇ ਤੋਂ ਬਾਅਦ ਦੀ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਦੀ ਭਾਲ ਜਾਰੀ ਹੈ।
ਬੇਕਸੂਰ ਲੋਕਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ
ਦੱਸਣਯੋਗ ਹੈ ਕਿ ਬੀਤੇ ਕੁੱਝ ਦਿਨਾਂ ਤੋਂ ਅੱਤਵਾਦੀ ਲਗਾਤਾਰ ਘਾਟੀ ਦੇ ਬੇਕਸੂਰ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਸਭ ਤੋਂ ਪਹਿਲਾਂ ਪਿਛਲ਼ੇ ਸ਼ਨੀਵਾਰ ਨੂੰ ਸ੍ਰੀਨਗਰ ਦੇ ਚੱਟਾਬਲ ਨੂੰ ਰਹਿਣ ਵਾਲੇ ਮਜੀਦ ਅਹਿਮਦ ਗੋਜਰੀ ਦਾ ਕਤਲ ਕਰ ਦਿੱਤਾ ਗਿਆ ਸੀ। ਉਸੇ ਰਾਤ ਨੂੰ ਬਟਮਾਲੂ ਵਿੱਚ ਇੱਕ ਹੋਰ ਨਾਗਰਿਕ ਮੁਹੰਮਦ ਸ਼ਫੀ ਡਾਰ ਕੋ ਐਸਡੀ ਕਾਲੋਨੀ ਬਟਮਾਲੂ ਵਿੱਚ ਗੋਲੀ ਮਾਰੀ ਗਈ ਸੀ। ਇਲਾਜ ਦੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਕਸ਼ਮੀਰੀ ਪੰਡਤ ਮੱਖਣ ਲਾਲ ਬਿੰਦਰੂ ਦਾ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਗਰੋਂ ਅੱਤਵਾਦੀਆਂ ਨੇ ਸਰਕਾਰੀ ਸਕੂਲ ਦੇ ਅਧਿਆਪਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ।
ਇਹ ਵੀ ਪੜ੍ਹੋ :ਸ੍ਰੀਨਗਰ 'ਚ ਮ੍ਰਿਤਕ ਅਧਿਆਪਕ ਦੇ ਪਰਿਵਾਰ ਨੂੰ ਮਿਲੀ ਮਨੀਸ਼ਾ ਗੁਲਾਟੀ