ਪੰਜਾਬ

punjab

ETV Bharat / bharat

ਸਿੱਖ ਕੁੜੀ ਦੀ ਗੋਲੀਆਂ ਮਾਰ ਕੇ ਹੱਤਿਆ, ਸਦਮੇ 'ਚ ਪਰਿਵਾਰ - Sikh girl shot dead

ਸਰਕਾਰੀ ਸਕੂਲ (ਲੜਕੇ) ਹਾਇਰ ਸੈਕੰਡਰੀ ਸਕੂਲ ਈਦਗਾਹ ਸ੍ਰੀਨਗਰ ਦੇ ਅੰਦਰ ਕਥਿਤ ਤੌਰ 'ਤੇ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਨ੍ਹਾਂ ਵਿੱਚੋਂ ਮਹਿਲਾ ਅਧਿਆਪਕ ਲਾਸ਼ ਘਰ ਪਹੁੰਚ ਗਈ ਹੈ। ਹਾਲਾਂਕਿ ਪੁਲਿਸ ਨੇ ਕਿਹਾ ਕਿ ਉਹ ਤੱਥਾਂ ਦੀ ਜਾਂਚ ਕਰ ਰਹੇ ਹਨ, ਪਰ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮ੍ਰਿਤਕ ਪੁਰਸ਼ ਅਧਿਆਪਕ ਇੱਕ ਕਸ਼ਮੀਰੀ ਪੰਡਤ ਹੈ ਜਦੋਂ ਕਿ ਮਹਿਲਾ ਅਧਿਆਪਕ ਇੱਕ ਸਿੱਖ ਹੈ।

ਸਿੱਖ ਕੁੜੀ ਦੀ ਗੋਲੀਆਂ ਮਾਰ ਕੇ ਹੱਤਿਆ, ਸਦਮੇ 'ਚ ਪਰਿਵਾਰ
ਸਿੱਖ ਕੁੜੀ ਦੀ ਗੋਲੀਆਂ ਮਾਰ ਕੇ ਹੱਤਿਆ, ਸਦਮੇ 'ਚ ਪਰਿਵਾਰ

By

Published : Oct 7, 2021, 3:17 PM IST

ਸ੍ਰੀਨਗਰ: ਸਰਕਾਰੀ ਸਕੂਲ (ਲੜਕੇ) ਹਾਇਰ ਸੈਕੰਡਰੀ ਸਕੂਲ ਈਦਗਾਹ ਸ੍ਰੀਨਗਰ ਦੇ ਅੰਦਰ ਕਥਿਤ ਤੌਰ 'ਤੇ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਨ੍ਹਾਂ ਵਿੱਚੋਂ ਮਹਿਲਾ ਅਧਿਆਪਕ ਲਾਸ਼ ਘਰ ਪਹੁੰਚ ਗਈ ਹੈ। ਹਾਲਾਂਕਿ ਪੁਲਿਸ ਨੇ ਕਿਹਾ ਕਿ ਉਹ ਤੱਥਾਂ ਦੀ ਜਾਂਚ ਕਰ ਰਹੇ ਹਨ, ਪਰ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮ੍ਰਿਤਕ ਪੁਰਸ਼ ਅਧਿਆਪਕ ਇੱਕ ਕਸ਼ਮੀਰੀ ਪੰਡਤ ਹੈ ਜਦੋਂ ਕਿ ਮਹਿਲਾ ਅਧਿਆਪਕ ਇੱਕ ਸਿੱਖ ਹੈ।

ਸਿੱਖ ਕੁੜੀ ਦੀ ਗੋਲੀਆਂ ਮਾਰ ਕੇ ਹੱਤਿਆ, ਸਦਮੇ 'ਚ ਪਰਿਵਾਰ

ਪ੍ਰਿੰਸੀਪਲ ਸੁਪਿੰਦਰ ਕੌਰ ਤੇ ਅਧਿਆਪਕ ਦੀਪਕ ਚੰਦ ਦੀ ਮੌਤ

ਜਾਣਕਾਰੀ ਦੇ ਅਨੁਸਾਰ ਮ੍ਰਿਤਕਾਂ ਵਿੱਚ ਇੱਕ ਮਹਿਲਾ ਵੀ ਹੈ, ਜਿਸ ਦੀ ਪਛਾਣ ਸੁਪਿੰਦਰ ਕੌਰ (Principal Supinder Kaur) ਦੇ ਰੂਪ ਵਿੱਚ ਹੋਈ ਹੈ ਅਤੇ ਉਹ ਸਕੂਲ ਦੀ ਪ੍ਰਿੰਸੀਪਲ ਸਨ, ਜਦੋਂ ਕਿ ਪੁਰਖ ਅਧਿਆਪਕ ਦੀ ਪਛਾਣ ਦੀਪਕ ਚੰਦ (Teacher Deepak Chand) ਦੇ ਰੂਪ ਵਿੱਚ ਹੋਈ ਹੈ। ਇਸ ਹਮਲੇ ਦੇ ਬਾਅਦ ਸੁਰੱਖਿਆ ਦਸਤਿਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਅੱਤਵਾਦੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਪਿਛਲੇ ਕੁਝ ਦਿਨਾਂ ਤੋਂ ਸਰਗਰਮ ਹਨ ਅੱਤਵਾਦੀ

ਜਿਕਰਯੋਗ ਹੈ ਕਿ ਬੌਖਲਾਏ ਅੱਤਵਾਦੀ ਪਿਛਲੇ ਕੁੱਝ ਦਿਨਾਂ ਤੋਂ ਘਾਟੀ ਵਿੱਚ ਬੇਕੁਸੂਰ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਤੋਂ ਪਹਿਲਾਂ, ਮੰਗਲਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਸ਼੍ਰੀਨਗਰ ਵਿੱਚ ਕਸ਼ਮੀਰੀ ਪੰਡਤ ਮੱਖਣ ਲਾਲ ਬਿੰਦਰੂ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ, ਜਿਹੜੇ ਕੀ ਪੇਸ਼ੇ ਤੋਂ ਕੈਮਿਸਟ ਸਨ ਅਤੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਸਨ। ਉਸੇ ਦਿਨ ਅੱਤਵਾਦੀਆਂ ਨੇ ਕਤਲ ਦੀਆਂ ਦੋ ਹੋਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।

ਇਹ ਵੀ ਪੜ੍ਹੋ:ਸਕੂਲ ਦੇ ਅੰਦਰ 2 ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ

ABOUT THE AUTHOR

...view details