ਚੰਡੀਗੜ੍ਹ: ਅਫਗਾਨਿਸਤਾਨ ਤੋਂ ਸਿੱਖਾਂ ਦਾ ਇੱਕ ਵਫ਼ਦ ਛੇਤੀ ਹੀ (Sikh delegation is arriving in India from Afghanistan) ਭਾਰਤ ਆਏਗਾ। ਇਹ ਵਫ਼ਦ ਆਪਰੇਸ਼ਨ ਦੇਵੀ ਸ਼ਕਤੀ ਤਹਿਤ ਆਏਗਾ। ਵਫ਼ਦ ਆਪਣੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਆਪਣੇ ਨਾਲ ਲਿਆ ਰਿਹਾ ਹੈ। ਅਫਗਾਨਿਸਤਾਨ ਤੋਂ ਸਿੱਖਾਂ ਦਾ ਵਫ਼ਦ ਹਵਾਈ ਜਹਾਜ ਬੈਠ ਚੁੱਕਾ ਹੈ। ਇਸ ਜਥੇ ਵਿੱਚ ਹੋਰ ਭਾਰਤੀ ਵੀ ਸ਼ਾਮਲ ਹਨ। ਹਿੰਦੂ ਵੀ ਭਾਰਤ ਆ ਰਹੇ ਹਨ।
ਅਫਗਾਨਿਸਤਾਨ ਤੋਂ ਭਾਰਤ ਆ ਰਹੇ ਜਥੇ ਨੇ ਕਿਹਾ ਹੈ ਕਿ ਉਹ ਆਪਣੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹਿੰਦੂ ਧਰਮ ਦੀਆਂ ਪਵਿੱਤਰ ਪੁਸਤਕਾਂ ਵੀ ਨਾਲ ਲਿਆ ਰਹੇ ਹਨ। ਇਨ੍ਹਾਂ ਪੁਸਤਕਾਂ ਵਿੱਚ ਗੀਤਾ ਵੀ ਸ਼ਾਮਲ ਹੈ। ਅਫਗਾਨ ਜਥੇ ਨੇ ਭਾਰਤ ਸਰਕਾਰ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਹੈ।
ਅਫਗਾਨ ਜਥੇ ਦੇ ਭਾਰਤ ਆਉਣ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਸਿੱਖਾਂ ਤੇ ਹੋਰ ਭਾਰਤੀਆਂ ਦਾ ਜਥਾ ਰਵਾਨਾ ਹੋ ਚੁੱਕਾ ਹੈ ਤੇ ਜਹਾਜ ਰਾਹੀਂ ਦਿੱਲੀ ਆ ਰਿਹਾ ਹੈ ਤੇ ਜਥੇ ਨੂੰ ਇੱਥੇ ਰਿਸੀਵ ਕਰਕੇ ਨਿੱਘਾ ਸੁਆਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਜਥਾ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਉਪਰਾਲਿਆਂ ਸਦਕਾ ਹੀ ਭਾਰਤ ਆ ਰਿਹਾ ਹੈ।
ਅਫ਼ਗਾਨ ਤੋਂ ਭਾਰਤ ਲਿਆਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ
ਜਿਕਰਯੋਗ ਹੈ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਕਬਜਾ ਹੋਣ ਉਪਰੰਤ ਉਥੇ ਸਿੱਖਾਂ ਤੇ ਹਿੰਦੂਆਂ ਦੀ ਹਾਲਤ ਮੰਦੀ ਹੋ ਚੁੱਕੀ ਹੈ ਤੇ ਉਨ੍ਹਾਂ ’ਤੇ ਹਰ ਤਰ੍ਹਾਂ ਦੇ ਸਮਾਜਕ ਹਮਲੇ ਹੋ ਰਹੇ ਹਨ। ਅਜਿਹੇ ਵਿੱਚ ਭਾਰਤ ਆਪਣੇ ਲੋਕਾਂ ਨੂੰ ਉਥੋਂ ਕੱਢਣ ਦੇ ਉਪਰਾਲੇ ਕਰ ਰਹੀ ਹੈ। ਅਫਗਾਨਿਸਤਾਨ ਵਿੱਚ ਫਸੇ ਭਾਰਤੀਆਂ ਤੇ ਅਮਰੀਕੀਆਂ ਨੂੰ ਕੱਢਣ ਲਈ ਅਮਰੀਕਾ ਅਤੇ ਭਾਰਤ ਨੇ ਸਾਂਝਾ ਆਪਰੇਸ਼ਨ ਵੀ ਤਾਲਿਬਾਨ ਵੱਲੋਂ ਕਬਜਾ ਕੀਤੇ ਜਾਣ ਮੌਕੇ ਚਲਾਇਆ ਸੀ ਤੇ ਲਗਭਗ ਸਾਰੇ ਦੇਸ਼ ਆਪਣੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਆਪਰੇਸ਼ਨ ਚਲਾ ਰਹੇ ਹਨ।
ਇਹ ਵੀ ਪੜ੍ਹੋ:ਈਸ਼ਨਿੰਦਾ ਮਾਮਲਾ: ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਸ਼੍ਰੀਲੰਕਾ ਦੇ ਨਾਗਰਿਕ ਨੂੰ ਉਤਾਰਿਆ ਮੌਤ ਦੇ ਘਾਟ