ਚੰਡੀਗੜ੍ਹ:ਗੰਨਾ ਕਿਸਾਨਾਂ ਦੇ ਧਰਨੇ ਦਾ ਅੱਜ ਪੰਜਵਾਂ ਦਿਨ ਹੈ ਤੇ ਅੱਜ ਕਿਸਾਨਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਵੀ ਹੈ। ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਤੋਂ ਪਹਿਲਾਂ ਮੁੱਖ ਮੰਤਰੀ ਤੋਂ ਬਾਗੀ ਚੱਲ ਰਹੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਗੰਨਾ ਕਿਸਾਨਾਂ ਨੇ ਹੱਕ ਵਿੱਚ ਗਰਜੇ ਹਨ।
ਇਹ ਵੀ ਪੜੋ: ‘ਸੰਯੁਕਤ ਕਿਸਾਨ ਮੋਰਚਾ 5 ਸਤੰਬਰ ਨੂੰ ‘ਮਿਸ਼ਨ ਯੂਪੀ’ ਦੀ ਕਰੇਗਾ ਸ਼ੁਰੂਆਤ’
ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਇਆ ਲਿਖਿਆ ਕਿ ‘ਕਿਸਾਨਾਂ ਦੀਆਂ ਮੰਗਾਂ ਅਨੁਸਾਰ ਐਸਏਪੀ ਵਿੱਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਬਕਾਇਆ ਰਾਸ਼ੀ ਵੀ ਜਲਦ ਜਾਰੀ ਕੀਤਾ ਜਾਵੇ। ਉਹਨਾਂ ਨੇ ਅੱਗੇ ਲਿਖਿਆ ਕਿ ਉੱਚ ਉਤਪਾਦਕਤਾ ਅਤੇ ਉੱਚ ਮੁੱਲ ਦੇ ਉਪ ਉਤਪਾਦਾਂ (ਈਥਾਨੌਲ, ਬਾਇਓਫਿਊਲ ਅਤੇ ਬਿਜਲੀ) ਦੇ ਉਤਪਾਦਨ ਲਈ ਖੰਡ ਮਿੱਲਾਂ ਦੇ ਆਧੁਨਿਕੀਕਰਨ ਦੇ ਨਾਲ-ਨਾਲ ਕਿਸਾਨਾਂ ਅਤੇ ਸ਼ੂਗਰ ਮਿੱਲਾਂ ਦੋਵਾਂ ਦੇ ਲਾਭ ਨੂੰ ਵਧਾਉਣ ਲਈ ਕਦਮ ਚੁੱਕੇ ਜਾਣ।
ਨਵਜੋਤ ਸਿੰਘ ਸਿੱਧੂ ਨੇ ਇੱਕ ਹੋਰ ਟਵੀਟ ਕਰਦੇ ਹੋਏ ਲਿਖਿਆ ਕਿ ‘ਗੰਨਾ ਕਿਸਾਨਾਂ ਦੀ ਐਸਏਪੀ 2018 ਤੋਂ ਨਹੀਂ ਵਧੀ ਹੈ, ਜਦੋਂ ਕਿ ਪਹਿਲਾਂ ਨਾਲੋਂ ਲਾਗਤ 30 ਫੀਸਦ ਤੋਂ ਜ਼ਿਆਦਾ ਵੱਧ ਗਈ ਹੈ। ਪੰਜਾਬ ਮਾਡਲ ਦਾ ਅਰਥ ਹੈ ਨੀਤੀਗਤ ਦਖਲਅੰਦਾਜ਼ੀ ਜੋ ਕਿ ਵਾਜਬ ਕੀਮਤਾਂ, ਮੁਨਾਫੇ ਵਿੱਚ ਬਰਾਬਰ ਹਿੱਸਾ, ਉਤਪਾਦਨ ਅਤੇ ਪ੍ਰੋਸੈਸਿੰਗ ਵਿੱਚ ਵਿਭਿੰਨਤਾ ਕਿਸਾਨਾਂ ਅਤੇ ਖੰਡ ਮਿੱਲ ਦੋਵਾਂ ਨੂੰ ਵਧੇਰੇ ਲਾਭ ਦੇਣ ਲਈ ਪ੍ਰਦਾਨ ਕਰਦੀ ਹੈ।
ਸੋ ਨਵਜੋਤ ਸਿੰਘ ਸਿੱਧੂ ਵੱਲੋਂ ਮੁੜ ਤੋਂ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ ਗਏ ਹਨ ਤੇ ਕਿਸਾਨਾਂ ਦਾ ਹੱਲ ਜਲਦ ਤੋਂ ਜਲਦ ਕਰਨ ਦੀ ਗੱਲ ਕਹੀ ਜਾ ਰਹੀ ਹੈ। ਦੱਸ ਦਈਏ ਕਿ ਬੀਤੇ ਦਿਨ ਵੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਿਸਾਨਾਂ ਨੇ ਹੱਕ ਦੀ ਗੱਲ ਕੀਤੀ ਸੀ।