ਪੰਜਾਬ

punjab

ETV Bharat / bharat

ਕੈਪਟਨ ਅਮਰਿੰਦਰ ਸਿੰਘ ਚੱਲਿਆ ਹੋਇਆ ਕਾਰਤੂਸ: ਨਵਜੋਤ ਸਿੱਧੂ - ਬੀਐਸਐਫ

ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੱਲੋਂ ਆਪਣੇ ਪੱਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਉਪਰੰਤ ਖੋਲ੍ਹਣ ਦੀ ਗੱਲ ਕਹਿਣ ਉਪਰੰਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਵਿਕਾਸ ਰੋਕਣ ਵਾਲੀ ਨਕਾਰਾਤਮਕ ਸ਼ਕਤੀ ਕਰਾਰ ਦਿੱਤਾ ਹੈ।

ਕੈਪਟਨ ਵਿਕਾਸ ਰੋਕਣ ਵਾਲੀ ਨਕਾਰਾਤਮਕ ਸ਼ਕਤੀ ਸੀ-ਨਵਜੋਤ ਸਿੱਧੂ
ਕੈਪਟਨ ਵਿਕਾਸ ਰੋਕਣ ਵਾਲੀ ਨਕਾਰਾਤਮਕ ਸ਼ਕਤੀ ਸੀ-ਨਵਜੋਤ ਸਿੱਧੂ

By

Published : Oct 27, 2021, 12:02 PM IST

Updated : Oct 27, 2021, 1:31 PM IST

ਚੰਡੀਗੜ੍ਹ:ਨਵਜੋਤ ਸਿੱਧੂ ਨੇ ਕਿਹਾ ਹੈ ਕਿ ਕਾਂਗਰਸ ਦੇ 78 ਵਿਧਾਇਕਾਂ ਨੇ ਕਦੇ ਇਹ ਕਲਪਨਾ ਵੀ ਨਹੀਂ ਕੀਤੀ ਸੀ ਕਿ ਉਨ੍ਹਾਂ ਦੀ ਬਾਂਹ ਮਰੋੜ ਕੇ ਰੱਖਣ ਵਾਲੇ (Arm twisting of MLAs) ਈਡੀ ਕੰਟਰੋਲਡ ਭਾਜਪਾ ਪੰਜਾਬ ਦੇ ਵਫਾਦਾਰ ਮੁੱਖ ਮੰਤਰੀ (ED controlled BJP loyal CM) ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਨਿਆਂ ਤੇ ਵਿਕਾਸ ਨੂੰ ਰੋਕਣ ਵਾਲੀ ਨਰਾਕਾਤਮਕ ਸ਼ਕਤੀ (Negative Force) ਸਨ। ਉਨ੍ਹਾਂ ਕਿਹਾ ਕਿ ਕੈਪਟਨ ਨੇ ਆਪਣੀ ਚਮੜੀ ਬਚਾਉਣ (Skin saving) ਲਈ ਪੰਜਾਬ ਦੇ ਹਿੱਤ ਵੇਚ ਦਿੱਤੇ।

ਨਵਜੋਤ ਸਿੱਧੂ ਨੇ ਇੱਕ ਹੋਰ ਟਵੀਟ ਕਰਦੇ ਹੋਏ ਲਿਖਿਆ ਕਿ ‘ਤੁਸੀਂ ਮੇਰੇ ਲਈ ਦਰਵਾਜ਼ੇ ਬੰਦ ਕਰਨਾ ਚਾਹੁੰਦੇ ਸੀ, ਕਿਉਂਕਿ ਮੈਂ ਲੋਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਸੀ, ਸੱਤਾ ਲਈ ਸੱਚ ਬੋਲ ਰਿਹਾ ਸੀ! ਪਿਛਲੀ ਵਾਰ ਜਦੋਂ ਤੁਸੀਂ ਆਪਣੀ ਪਾਰਟੀ ਬਣਾਈ ਸੀ, ਤੁਸੀਂ ਸਿਰਫ 856 ਵੋਟਾਂ ਹਾਸਲ ਕਰਕੇ ਆਪਣੀ ਹੋਂਦ ਗਵਾ ਬੈਠੇ ਸੀ... ਪੰਜਾਬ ਦੇ ਲੋਕ ਫਿਰ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਨ ਲਈ ਤੁਹਾਨੂੰ ਸਜ਼ਾ ਦੇਣ ਦੀ ਉਡੀਕ ਕਰ ਰਹੇ ਹਨ !!

ਨਵਜੋਤ ਸਿੰਘ ਸਿੱਧੂ ਨੇ ਇੱਕ ਹੋਰ ਟਵੀਟ ਕਰਦੇ ਹੋਏ ਲਿਖਿਆ ਕਿ ‘ਕੋਈ ਦੁੱਖ ਨਹੀਂ ਹੈ ਕਿ ਬੇਇੱਜ਼ਤ ਹੋਵੇ! ਕੀ ਤੁਹਾਨੂੰ ਚੰਗੇ ਸ਼ਾਸਨ ਲਈ ਗੈਰ ਰਸਮੀ ਤੌਰ 'ਤੇ ਡੰਪ ਕੀਤਾ ਗਿਆ ਸੀ? ਅਤੇ 18 ਨੁਕਾਤੀ ਏਜੰਡੇ ਨੇ ਪੰਜਾਬ ਦੇ ਸਭ ਤੋਂ ਮਾੜੀ ਕਾਰਗੁਜ਼ਾਰੀ ਵਾਲੇ ਮੁੱਖ ਮੰਤਰੀ ਦੀ ਕੁਰਸੀ ਨੂੰ ਹਿਲਾ ਦਿੱਤਾ...ਤੁਹਾਨੂੰ ਪੰਜਾਬ ਦੇ ਸਿਆਸੀ ਇਤਿਹਾਸ ਦੇ ਜੈਚੰਦ ਵਜੋਂ ਯਾਦ ਕੀਤਾ ਜਾਵੇਗਾ, ਤੁਸੀਂ ਸੱਚਮੁੱਚ ਇੱਕ ਚੱਲਿਆ ਹੋਇਆ ਕਾਰਤੂਸ ਹੋ।

ਨਹੀਂ ਕੀਤਾ ਪਾਰਟੀ ਦਾ ਐਲਾਨ

ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੀ ਰਣਨੀਤੀ ਦਾ ਖੁਲਾਸਾ ਕੀਤਾ। ਹਾਲਾਂਕਿ ਉਨ੍ਹਾਂ ਵੱਲੋਂ ਪਾਰਟੀ ਬਣਾਏ ਜਾਣ ਅਤੇ ਨਵੀਂ ਪਾਰਟੀ ਦੇ ਨਾਂ ਦੇ ਐਲਾਨ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਉਨ੍ਹਾਂ ਪਾਰਟੀ ਦਾ ਐਲਾਨ ਨਹੀਂ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਵਕੀਲ ਇਸ ਬਾਰੇ ਚੋਣ ਕਮਿਸ਼ਨ ਨਾਲ ਗੱਲਬਾਤ ਕਰ ਰਹੇ ਹਨ, ਨਾਲ ਹੀ ਉਨ੍ਹਾਂ ਨੇ ਸਰਕਾਰ ਦੀ ਉਪਲਬਧੀਆਂ ਦੇ ਦਸਤਾਵੇਜ (Captain presented achievement documents) ਵੀ ਦਿਖਾਏ। ਉਨ੍ਹਾਂ ਨੇ ਕਿਹਾ ਕਿ 82 ਫੀਸਦੀ ਮੈਨੀਫੇਸਟੋ ਦਾ ਕੰਮ ਪੂਰਾ ਹੋ ਗਿਆ (Completed 82 percent manifesto) ਹੈ। ਉਨ੍ਹਾਂ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਜੋ ਕੰਮ ਸ਼ੁਰੂ ਕੀਤੇ ਗਏ ਹਨ ਉਹ ਜਾਰੀ ਰਹਿਣਗੇ।

ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਕੈਪਟਨ

ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨਾਲ ਖੇਤੀ ਕਾਨੂੰਨਾਂ (Farm Laws), ਡਰੋਨ (Drone) ਤੇ ਬੀਐਸਐਫ ਮੁੱਦੇ (BSF issue) ‘ਤੇ ਗੱਲਬਾਤ ਕਰਨਗੇ ਤੇ ਇਸ ਉਪਰੰਤ ਹੀ ਉਹ ਆਪਣਾ ਫੈਸਲਾ ਲੈਣਗੇ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਉਹ ਅੱਜ ਹੀ ਦਿੱਲੀ ਲਈ ਰਵਾਨਾ ਹੋ ਰਹੇ ਹਨ।

ਕੈਪਟਨ ਨੇ ਵਿਕਾਸ ਰੋਕਿਆ-ਸਿੱਧੂ

ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਕੀਤੇ ਵਿਕਾਸ ਕਾਰਜ ਕੀਤੇ ਜਾਣ ਦਾ ਦਮ ਭਰਿਆ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਇੱਕ ਟਵੀਟ ਕਰਕੇ ਕਿਹਾ ਕਿ ਕੈਪਟਨ ਨੇ ਪੰਜਾਬ ਦੇ ਨਿਆਂ ਤੇ ਵਿਕਾਸ ਨੂੰ ਰੋਕਿਆ ਹੈ ਤੇ ਉਹ ਪਾਰਟੀ ਵਿੱਚ ਇੱਕ ਨਕਾਰਾਤਮਕ ਸ਼ਕਤੀ ਸਾਬਤ ਹੋਏ। ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਵੀ ਕਹਿ ਚੁੱਕੇ ਹਨ ਕਿ ਉਹ ਨਵਜੋਤ ਸਿੱਧੂ ਨੂੰ ਚੋਣ ਨਹੀਂ ਜਿੱਤਣ ਦੇਣਗੇ ਤੇ ਜਿੱਥੋਂ ਵੀ ਉਹ ਚੋਣ ਲੜਨਗੇ, ਉਥੋਂ ਉਹ ਤਗੜਾ ਉਮੀਦਵਾਰ ਖੜ੍ਹਾ ਕਰਨਗੇ।

ਮੁਸਤਫਾ ਨੇ ਵੀ ਕਸਿਆ ਸੀ ਤੰਜ

ਨਵਜੋਤ ਸਿੱਧੂ ਤੋਂ ਪਹਿਲਾਂ ਬੁੱਧਵਾਰ ਸਵੇਰੇ ਹੀ ਉਨ੍ਹਾਂ ਦੇ ਸਲਾਹਕਾਰ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਵੀ ਇੱਕ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਜਿੱਥੇ ਮਿਹਣੇ ਦੇ ਲਹਿਜੇ ਵਿੱਚ ਨਵੀਂ ਪਾਰਟੀ ਬਣਾਉਣ ਦੀਆਂ ਵਧਾਈਆਂ ਦਿੱਤੀਆਂ ਸੀ। ਉਨ੍ਹਾਂ ਟਵੀਟ ਕੀਤਾ ਗਿਆ ਸੀ, ਜਿਸ ਵਿਚ ਉਨ੍ਹਾਂ ਨੇ ਸ਼ੇਅਰੋ ਸ਼ਾਇਰੀ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ ਹੈ, ਕੁਛ ਤੋ ਮਜਬੂਰੀਆਂ ਰਹੀ ਹੋਂਗੀ, ਯੂੰ ਕੋਈ ਬੇਵਫਾ ਨਹੀਂ ਹੋਤਾ। ਜੀ ਬਹੁਤ ਚਾਹਤਾ ਹੈ ਸੱਚ ਬੋਲੇਂ, ਕਿਆ ਕਰੇਂ ਹੌਂਸਲਾ ਨਹੀਂ ਹੋਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਵੱਖਰੀ ਪਾਰਟੀ ਦਾ ਅੱਜ ਐਲਾਨ ਕੀਤਾ ਜਾ ਰਿਹਾ ਹੈ। ਕੈਪਟਨ ਪੰਜਵੀਂ ਵਾਰ ਪਾਰਟੀ ਬਣਾਉਣ ਜਾ ਰਹੇ ਹਨ। ਇਸ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ।

ਇਹ ਵੀ ਪੜ੍ਹੋ: Live Update: ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਬਣਾਉਣ ਦਾ ਕੀਤਾ ਐਲਾਨ

Last Updated : Oct 27, 2021, 1:31 PM IST

ABOUT THE AUTHOR

...view details