ਚੰਡੀਗੜ੍ਹ: ਉਂਜ ਪਿਛਲੇ 15 ਦਿਨ ਤੋਂ ਸੂਬੇ ਦੀ ਰਾਜਨੀਤੀ ਵਿੱਚ ਅਹਿਮ ਘਟਨਾਕ੍ਰਮ ਚੱਲ ਰਿਹਾ ਹੈ ਪਰ ਮੰਗਲਵਾਰ ਦਾ ਦਿਨ ਸ਼ਾਇਦ ਬਹੁਤ ਹੀ ਅਹਿਮ ਫੇਰਬਦਲ ਵਾਲਾ ਸਾਬਤ ਹੋ ਸਕਦਾ ਹੈ। ਹਾਸ਼ੀਏ ‘ਤੇ ਚੱਲ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amrinder Singh) ਵੱਲੋਂ ਅਚਾਨਕ ਦਿੱਲੀ ਦੇ ਦੌਰੇ ਕਰਨ ਦੀ ਖਬਰ ਆਉਂਦੀ ਹੈ। ਦੂਜੇ ਪਾਸੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਕੁਝ ਵਿਧਾਇਕਾਂ ਦੇ ਵੀ ਦਿੱਲੀ ਜਾਣ ਦੀਆਂ ਚਰਚਾਵਾਂ ਹੁੰਦੀਆਂ ਹਨ। ਇਸੇ ਦੌਰਾਨ ਖਬਰ ਆਉਂਦੀ ਹੈ ਕਿ ਪਾਰਟੀ ਦੀ ਕੌਮੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਸ਼ਿਮਲਾ ਤੋਂ ਦਿੱਲੀ ਜਾ ਰਹੇ ਹਨ। ਇਹ ਇੱਕ ਇੱਤਫਾਕ ਹੋ ਸਕਦਾ ਸੀ ਕਿ ਕੈਪਟਨ ਦਿੱਲੀ ਜਾਂਦੇ ਹੋਣ, ਵਿਧਾਇਕ ਤੇ ਸੰਸਦ ਮੈਂਬਰ ਵੀ ਦਿੱਲੀ ਪੁੱਜ ਰਹੇ ਹੋਣ ਤੇ ਸੋਨੀਆ ਗਾਂਧੀ (Sonia Gandhi) ਸ਼ਿਮਲਾ ਤੋਂ ਦਿੱਲੀ ਪਰਤ ਰਹੇ ਹੋਣ।
ਨਵਜੋਤ ਸਿੱਧੂ ਨੇ ਦਿੱਤਾ ਅਸਤੀਫਾ
ਇਨ੍ਹਾਂ ਤਿੰਨੇ ਅਹਿਮ ਖਬਰਾਂ ਦੇ ਦੌਰਾਨ ਹੀ ਵੱਡੀ ਖਬਰ ਆ ਜਾਂਦੀ ਹੈ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ (President PPCC)) ਨਵਜੋਤ ਸਿੰਘ ਸਿੱਧੂ (Navjot Sidhu) ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਕਾਂਗਰਸ ਵਿੱਚ ਚਲੇ ਆ ਰਹੇ ਘਟਨਾਕ੍ਰਮ ਵਿੱਚ ਇਹ ਇੱਕ ਬਹੁਤ ਵੱਡੀ ਖਬਰ ਹੈ ਪਰ ਇਸੇ ਦੌਰਾਨ ਕੈਪਟਨ ਦਾ ਦਿੱਲੀ ਜਾਣਾ ਇਸ ਤੋਂ ਵੀ ਵੱਡੀ ਖਬਰ ਬਣ ਸਕਦੀ ਹੈ। ਸੂਤਰਾਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿਖੇ ਪਾਰਟੀ ਹਾਈਕਮਾਂਡ ਨਾਲ ਮੁਲਾਕਾਤ ਕਰਨਗੇ। ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਸ਼ਾਇਦ ਇਸ ਦੌਰਾਨ ਗੁਰਜੀਤ ਔਜਲਾ ਤੇ ਕੁਝ ਵਿਧਾਇਕ ਵੀ ਉਨ੍ਹਾਂ ਨਾਲ ਪਾਰਟੀ ਹਾਈਕਮਾਂਡ ਕੋਲ ਜਾਣ। ਗੁਰਜੀਤ ਔਜਲਾ (Gurjit Aujla) , ਉਨ੍ਹਾਂ ਕੁਝ ਵਿਅਕਤੀਆਂ ਵਿੱਚੋਂ ਇੱਕ ਹਨ, ਜਿਹੜੇ ਕੈਪਟਨ ਵੱਲੋਂ ਰਾਜਪਾਲ ਨੂੰ ਅਸਤੀਫਾ ਦੇਣ ਮੌਕੇ ਉਨ੍ਹਾਂ ਦੇ ਨਾਲ ਸੀ।
ਕੈਪਟਨ ਪੁੱਜੇ ਦਿੱਲੀ
ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਜਾਣ ਪਿੱਛੇ ਹਾਲਾਂਕਿ ਇਹ ਕਿਹਾ ਕਿ ਉਹ ਕਪੂਰਥਲਾ ਹਾਊਸ ਖਾਲੀ ਕਰਨ ਆਏ ਹਨ, ਕਿਉਂਕਿ ਹੁਣ ਉਹ ਮੁੱਖ ਮੰਤਰੀ ਨਹੀਂ ਰਹੇ ਪਰ ਇਸ ਦੇ ਬਾਵਜੂਦ ਨਵਜੋਤ ਸਿੱਧੂ ਵੱਲੋਂ ਅਸਤੀਫਾ ਦੇਣ ਤੋਂ ਪੈਦਾ ਹੋਏ ਹਾਲਾਤ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਹਾਈਕਮਾਂਡ ਨਾਲ ਮੁਲਾਕਾਤ ਅਹਿਮ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਦੱਸਿਆ ਸੀ ਕਿ ਉਹ (ਸਿੱਧੂ) ਸਥਾਈ ਬੰਦਾ ਨਹੀਂ ਹੈ ਤੇ ਸਰਹੱਦੀ ਸੂਬੇ ਲਈ ਫਿੱਟ ਨਹੀਂ ਬੈਠੇਗਾ। ਦੂਜੇ ਪਾਸੇ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਉਹ ਸਿੱਧੂ ਨਾਲ ਗੱਲਬਾਤ ਕਰਨਗੇ।
ਸਿੱਧੂ ਨੇ ਕਿਹਾ, ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਨਹੀਂ