ਦਿੱਲੀ: ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਦੋ ਸ਼ੂਟਰਾਂ ਨੂੰ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਨਾਜਾਇਜ਼ ਹਥਿਆਰ ਬਰਾਮਦ ਹੋਏ ਹਨ। ਫਿਲਹਾਲ ਪੁਲਿਸ ਇਨ੍ਹਾਂ ਤੋਂ ਕਤਲ ਦੇ ਸਬੰਧ 'ਚ ਪੁੱਛਗਿੱਛ ਕਰ ਰਹੀ ਹੈ। ਗੁਜਰਾਤ ਦੇ ਮੁੰਦਰਾ ਏਅਰਪੋਰਟ ਤੋਂ 2 ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਮੁਤਾਬਕਾਂ ਇਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਸਨ। ਸਿੱਧੂ ਮੂਸੇ ਵਾਲਾ ਕਤਲ ਕਾਂਡ ਦੇ ਦੋ ਮੁੱਖ ਸ਼ੂਟਰਾਂ ਸਣੇ ਤਿੰਨ ਵਿਅਕਤੀਆਂ ਦੇ ਕਬਜ਼ੇ 'ਚੋਂ AK47, 3 ਪਿਸਟਲਾਂ, ਗ੍ਰਨੇਡ, 36 ਕਾਰਤੂਸ, ਗ੍ਰਨੇਡ ਲਾਂਚਰ ਅਤੇ 9 ਡੈਟੋਨੇਟਰ ਬਰਾਮਦ ਕੀਤੇ ਗਏ ਹਨ। ਦਿੱਲੀ ਦੀ ਸਪੈਸ਼ਲ ਸੈਲ ਮੁਤਾਬਕ ਹਿਸਾਰ ਵਿੱਚ ਇਹ ਰਿਜ਼ਰਵ ਹਥਿਆਰ ਰੱਖੇ ਗਏ ਸਨ।
ਇਸ ਤਰ੍ਹਾਂ ਦਿੱਤਾ ਵਾਰਦਾਤ ਨੂੰ ਅੰਜਾਮ: ਦਿੱਲੀ ਦੇ ਸਪੈਸ਼ਲ ਸੈਲ ਦੇ ਸੀਪੀ HGS ਧਾਲੀਵਾਲ ਨੇ ਇਸ ਮਾਮਲੇ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਰੀਆਂ ਟੀਮਾਂ ਵਲੋਂ ਬਹੁਤ ਹੀ ਗੰਭੀਰਤਾ ਨਾਲ ਕੰਮ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 6 ਸ਼ੂਟਰਾਂ ਦੀ ਪਛਾਣ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ 2 ਮੋਡਿਓਲ ਉਸ ਦਿਨ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮੁੱਖ ਸੀ। ਦੋਨੋਂ ਮੋਡਿਊਲ ਕੈਨੇਡਾ ਬੈਠੇ ਗੋਲਡੀ ਬਰਾੜ ਨਾਲ ਸੰਪਰਕ ਵਿੱਚ ਸਨ। ਬੋਲੈਰੋ ਗੱਡੀ ਨੂੰ ਕਸ਼ਿਸ਼ ਚਲਾ ਰਿਹਾ ਸੀ, ਪ੍ਰਿਅਵ੍ਰਤ ਫੌਜੀ ਮੋਡਿਊਲ ਨੂੰ ਹੈਡ ਕਰ ਰਿਹਾ ਸੀ। ਅੰਕਿਤ ਸਿਰਸਾ ਤੇ ਦੀਪਕ ਵੀ ਇਨ੍ਹਾਂ ਦੇ ਨਾਲ ਇੱਕ ਗੱਡੀ ਵਿੱਚ ਮੌਜੂਦ ਸੀ, ਕੁੱਲ 4 ਇਕ ਗੱਡੀ ਵਿੱਚ ਸਨ। ਕੋਰੋਲਾ ਗੱਡੀ ਵਿੱਚ ਜਗਰੂਪ ਰੂਪਾ ਮੌਜੂਦ ਸੀ ਜੋ ਗੱਡੀ ਚਲਾ ਰਿਹਾ ਸੀ ਅਤੇ ਮਨਪ੍ਰੀਤ ਮਨੂੰ ਉਸ ਦੇ ਨਾਲ ਬੈਠਾ ਸੀ।
ਜਦੋਂ ਸ਼ੁਭਦੀਪ ਸਿੱਧੂ ਘਰੋਂ ਨਿਕਲੇ ਤਾਂ , ਸੰਦੀਪ ਕੇਕੜਾ ਨੇ ਇਸ ਦੀ ਖ਼ਬਰ ਮੁਖ ਮੁਲਜ਼ਮਾਂ ਨੂੰ ਦਿੱਤੀ ਗਈ। ਇਸ ਤੋਂ ਪਹਿਲਾਂ ਰੇਕੀ ਵੀ ਹੋ ਚੁੱਕੀ ਸੀ। ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਸਿੱਧੂ ਨਾਲ ਕੋਈ ਸਕਿਊਰਿਟੀ ਨਹੀਂ ਹੈ, ਤਾਂ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ। ਜਿਨ੍ਹਾਂ ਵਿੱਚ ਕੋਰੋਲਾ ਨੇ ਸਿੱਧੂ ਦੀ ਗੱਡੀ ਦਾ ਪਿੱਛਾ ਕੀਤਾ ਅਤੇ ਸਿੱਧੂ ਮੂਸੇਵਾਲਾ ਦੀ ਗੱਡੀ ਨੂੰ ਓਵਰਟੇਕ ਕਰਦੇ ਹੋਏ ਮਨਪ੍ਰੀਤ ਮਨੂੰ ਨੇ ਪਹਿਲਾਂ ਫਾਇਰਿੰਗ ਕੀਤੀ। ਪਿੱਛੇ ਕੋਰੋਲਾ ਗੱਡੀ ਵੀ ਸੀ ਜਿਸ ਚੋਂ ਇਹ ਦੋਵੇਂ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਨਿਕਲੇ ਅਤੇ 6 ਜਣਿਆਂ ਨੇ ਸਿੱਧੂ ਉੱਤੇ ਫਾਇੰਰਿਗ ਕੀਤੀ।
ਦਿੱਲੀ ਪੁਲਿਸ ਅਨੁਸਾਰ ਸਪੈਸ਼ਲ ਸੈੱਲ ਦੀ ਟੀਮ ਮੂਸੇਵਾਲਾ ਕਤਲ ਕਾਂਡ ਸਬੰਧੀ ਕੰਮ ਕਰ ਰਹੀ ਸੀ। ਇਸ ਦੌਰਾਨ ਉਸ ਨੇ ਇਸ ਕਤਲ ਵਿੱਚ ਸ਼ਾਮਲ ਸ਼ੂਟਰਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਅਤੇ ਗੁਪਤ ਸੂਚਨਾ ’ਤੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ। ਇਨ੍ਹਾਂ ਕੋਲੋਂ ਨਾਜਾਇਜ਼ ਹਥਿਆਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਹੋਈ ਹੈ।
ਗ੍ਰੇਨੇਡ ਨਾਲ ਹਮਲਾ ਕਰਨ ਦੀ ਵੀ ਸੀ ਤਿਆਰੀ: ਦਿੱਲੀ ਦੇ ਸਪੈਸ਼ਲ ਸੈਲ ਦੇ ਸੀਪੀ HGS ਧਾਲੀਵਾਲ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ AK-47 ਵਰਤੀ ਗਈ। ਜੇਕਰ ਇਨ੍ਹਾਂ ਦਾ ਪਲਾਨ ਫੇਲ੍ਹ ਹੋ ਜਾਂਦਾ, ਤਾਂ ਮੁਲਜ਼ਮਾਂ ਨੇ ਗ੍ਰੇਨੇਡ ਨਾਲ ਹਮਲਾ ਕਰਨ ਲਈ ਬੇਕਅਪ ਰੱਖਿਆ ਸੀ।
ਵਾਰਦਾਤ ਤੋਂ ਬਾਅਦ ਹੋਏ ਫ਼ਰਾਰ:ਵਾਰਦਾਤ ਤੋਂ ਬਾਅਦ ਮਨੂੰ ਅਤੇ ਰੂਪਾ ਵੱਖ ਗਏ, ਪਰ ਬਾਕੀ 4 ਬੋਲੈਰੋ ਵਿੱਚ ਵੱਖ ਗਏ। ਬਾਅਦ ਵਿੱਚ ਕੇਸ਼ਵ ਵਲੋਂ ਮਨੂੰ ਅਤੇ ਰੂਪਾ ਨੂੰ ਕੁਝ ਕਿਲੋਮੀਟਰ ਤੋਂ ਬਾਅਦ ਪਿਕ ਕੀਤਾ ਅਤੇ ਉੱਥੇ ਆਪਣੀ ਬੋਲੈਰੋ ਛੱਡ ਦਿੱਤੀ। ਫਿਰ ਕੇਸ਼ਵ ਵਲੋਂ ਟ੍ਰਾਂਸਪੋਰਟ ਮੁਹਈਆ ਕਰਵਾਇਆ ਗਿਆ ਅਤੇ ਇਹ ਫਤੇਹਾਬਾਦ ਪਹੁੰਚੇ, ਜਿੱਥੇ ਕੁਝ ਦਿਨ ਰੁਕੇ। 19 ਤਰੀਕ ਨੂੰ ਸਵੇਰੇ ਸਪੈਸ਼ਲ ਸੈਲ ਦੀ ਟੀਮ ਨੇ ਇਨ੍ਹਾਂ ਨੂੰ ਮੁੰਦਰਾ ਏਅਰਪੋਰਟ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ, ਜਿੱਥੇ ਇਨ੍ਹਾਂ ਨੇ ਡੀਲਰ ਜ਼ਰੀਏ ਕਿਰਾਏ ਉੱਤੇ ਮਕਾਨ ਲਿਆ ਸੀ। ਰੂਪਾ, ਮੰਨੂ ਅਤੇ ਪ੍ਰਿਅਵਰਤ ਫੌਜੀ ਮੁੱਖ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਹਨ।
ਹਥਿਆਰ ਅਤੇ ਗ੍ਰੇਨੇਡ ਬਰਾਮਦ: ਸਿੱਧੂ ਮੂਸੇ ਵਾਲਾ ਕਤਲ ਕਾਂਡ ਦੇ ਦੋ ਮੁੱਖ ਨਿਸ਼ਾਨੇਬਾਜ਼ਾਂ ਸਮੇਤ ਤਿੰਨ ਵਿਅਕਤੀਆਂ ਦੇ ਕਬਜ਼ੇ 'ਚੋਂ AK47, 3 ਪਿਸਟਲਾਂ, ਗ੍ਰਨੇਡ, 36 ਕਾਰਤੂਸ, ਗ੍ਰਨੇਡ ਲਾਂਚਰ ਅਤੇ 9 ਡੈਟੋਨੇਟਰ ਬਰਾਮਦ ਕੀਤੇ ਗਏ ਹਨ। ਦਿੱਲੀ ਦੀ ਸਪੈਸ਼ਲ ਸੈਲ ਮੁਤਾਬਕ ਹਿਸਾਰ ਵਿੱਚ ਇਹ ਰਿਜ਼ਰਵ ਹਥਿਆਰ ਰੱਖੇ ਗਏ ਸਨ।