ਚੰਡੀਗੜ੍ਹ: ਪਾਕਿਸਤਾਨ ਵਿੱਚ ਇਮਰਾਨ ਖਾਨ ਦੀ ਸਰਕਾਰ ਬੁਰੇ ਦੌਰ ਵਿੱਚੋਂ ਗੁਜਰ ਰਹੀ ਹੈ ਤੇ ਇਮਰਾਨ ਖਾਨ ਦੀ ਛੁੱਟੀ ਹੋਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਵਿਰੋਧੀ ਧਿਰ ਕੋਲ 180 ਮੈਂਬਰ ਹੋ ਗਏ ਹਨ ਤੇ ਇਮਰਾਨ ਖਾਨ ਦੀ ਪਾਰਟੀ ਕੋਲ 167 ਦਾ ਅੰਕੜਾ ਹੈ ਜਦੋਂਕਿ ਸਰਕਾਰ ਵਿੱਚ ਰਹਿਣ ਲਈ 172 ਮੈਂਬਰ ਹੋਣੇ ਜਰੂਰੀ ਹਨ।
ਵਿਰੋਧੀ ਧਿਰ ਨੇ ਸੰਸਦ ਵਿੱਚ ਬੇਭਰੋਸਗੀ ਮਤਾ ਲਿਆਂਦਾ ਹੈ। ਅੰਕੜਿਆਂ ਦੇ ਹਿਸਾਬ ਨਾਲ ਇਮਰਾਨ ਖਾਨ ਕੋਲੋਂ ਪੀਐਮ ਦੀ ਕੁਰਸੀ ਖੁਸਣਾ ਤੈਅ ਹੈ (expulsion from pm ship of imran khan is expected), ਹਾਲਾਂਕਿ ਉਨ੍ਹਾਂ ਸੰਸਦ ਭੰਗ ਕਰਨ ਦੀ ਪੇਸ਼ਕਸ਼ ਕੀਤੀ (imran khan offers dissolution of parliament)ਹੈ ਪਰ ਵਿਰੋਧੀ ਧਿਰ ਨੇ ਬੇਭਰੋਸਗੀ ਮਤਾ ਵਾਪਸ ਲੈਣ ਤੋਂ ਮਨ੍ਹਾ ਕਰ ਦਿੱਤਾ (opposition denied to withdraw no confidence motion)ਹੈ।
ਪਾਕਿਸਤਾਨ ਵਿੱਚ ਇਮਰਾਨ ਖਾਨ ਨਾਲ ਅਜਿਹਾ ਹੋ ਰਿਹਾ ਹੈ ਤਾਂ ਭਾਰਤ ਵੱਲ ਪੰਜਾਬ ਵਿੱਚ ਇਮਰਾਨ ਖਾਨ ਦੇ ਗੂੜ੍ਹੇ ਰਾਜਨੀਤਕ ਦੋਸਤ ਮੰਨੇ ਜਾਂਦੇ ਸਾਬਕਾ ਕ੍ਰਿਕੇਟਰ ਨਵਜੋਤ ਸਿੱਧੂ ਮੁਕੰਮਲ ਤੌਰ ’ਤੇ ਬੈਕਫੁੱਟ ’ਤੇ ਚਲੇ ਗਏ ਹਨ। ਇਮਰਾਨ ਖਾਨ ਤੇ ਨਵਜੋਤ ਸਿੱਧੂ ਦੋਵਾਂ ਦਾ ਸਮਾਂ ਚੱਕਰ ਇੱਕੋ ਜਿਹਾ ਚੱਲ ਰਿਹਾ ਹੈ।(Sidhu-Imran friendship, common timeline of ups and downs ) ਅਜਿਹੇ ਵਿੱਚ ਪਾਕਿਸਤਾਨ ਵਿੱਚ ਚੱਲ ਰਹੇ ਘਟਨਾਕ੍ਰਮ ’ਤੇ ਇਮਰਾਨ ਖਾਨ ਦੇ ਹਸ਼ਰ ਦੀ ਤੁਲਨਾ ਨਵਜੋਤ ਸਿੱਧੂ ਨਾਲ ਕੀਤੀ ਜਾਣ ਲੱਗੀ ਹੈ।
ਪੰਜਾਬ ਵਿੱਚ 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ ਹੇਠ ਕਾਂਗਰਸ 77 ਤੋਂ 18 ’ਤੇ ਆ ਗਈ ਤੇ ਸਿੱਧੂ ਖੁਦ ਵੀ ਚੋਣ ਹਾਰ ਗਏ। ਉਨ੍ਹਾਂ ਨੂੰ ਕਾਂਗਰਸ ਵਿੱਚ ਸੂਬਾਈ ਪ੍ਰਧਾਨਗੀ ਸਿਰਫ ਚਾਰ ਸਾਲਾਂ ਵਿੱਚ ਹੀ ਮਿਲ ਗਈ ਸੀ ਤੇ ਦੂਜੇ ਪਾਸੇ ਇਮਰਾਨ ਖਾਨ ਨੇ ਵੀ ਆਪਣੀ ਪਾਰਟੀ ਲਗਭਗ 5 ਸਾਲ ਪਹਿਲਾਂ ਹੀ ਬਣਾਈ ਸੀ ਤੇ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਏ ਸੀ।