ਪੰਜਾਬ

punjab

ETV Bharat / bharat

5 ਦਰਿੰਦਿਆਂ ਨੇ 13 ਸਾਲ ਦੀ ਕੁੜੀ ਨਾਲ ਕੀਤਾ ਗੈਂਗਰੇਪ, ਬੱਚੀ ਨੂੰ ਡਰਾਉਣ ਲਈ ਬਣਾਈ ਘਟਨਾ ਦੀ ਵੀਡੀਓ, ਵਾਇਰਲ ਕਰਨ ਦੀ ਦਿੱਤੀ ਧਮਕੀ - ਪੁਲਿਸ ਨੇ ਬਲਾਤਕਾਰੀ ਕੀਤੇ ਕਾਬੂ

ਸਿਧੀ ਜ਼ਿਲੇ 'ਚ 5 ਮੁਲਜਮਾਂ ਨੇ 13 ਸਾਲ ਦੀ ਮਾਸੂਮ ਨਾਲ ਗੈਂਗਰੇਪ ਕੀਤਾ ਹੈ। ਪੁਲਿਸ ਨੇ ਨਾਬਾਲਿਗ ਦੀ ਸ਼ਿਕਾਇਤ 'ਤੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

SIDHI MINOR GIRL GANG RAPED BY 5 MISCREANTS MAKE VIDEO ARRESTED
5 ਦਰਿੰਦਿਆਂ ਨੇ 13 ਸਾਲ ਦੀ ਕੁੜੀ ਨਾਲ ਕੀਤਾ ਗੈਂਗਰੇਪ, ਬੱਚੀ ਨੂੰ ਡਰਾਉਣ ਲਈ ਬਣਾਈ ਘਟਨਾ ਦੀ ਵੀਡੀਓ, ਵਾਇਰਲ ਕਰਨ ਦੀ ਦਿੱਤੀ ਧਮਕੀ

By

Published : Jun 4, 2023, 9:59 PM IST

ਮੱਧ ਪ੍ਰਦੇਸ਼/ਸੀਧੀ :ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਇਨਸਾਨੀਅਤ ਸ਼ਰਮਸਾਰ ਹੋਈ ਹੈ। ਪਿਛਲੇ 2 ਮਹੀਨਿਆਂ ਵਿੱਚ ਸਿੱਧੀ ਜ਼ਿਲ੍ਹੇ ਵਿੱਚ ਬਲਾਤਕਾਰ ਦੀਆਂ 4 ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਵਾਰ ਇਹ ਵਾਰਦਾਤ ਸਿੱਧੀ ਜ਼ਿਲ੍ਹੇ ਦੇ ਕੋਤਵਾਲੀ ਥਾਣਾ ਖੇਤਰ ਅਧੀਨ ਹੋਈ ਹੈ, ਜਿੱਥੇ 8ਵੀਂ ਜਮਾਤ 'ਚ ਪੜ੍ਹਦੀ 13 ਸਾਲ ਦੀ ਨਾਬਾਲਿਗ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। 5 ਮੁਲਜ਼ਮਾਂ ਨੇ ਬੱਚੀ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਪੀੜਤਾ ਨੂੰ ਡਰਾਉਣ ਲਈ ਮੁਲਜ਼ਮਾਂ ਨੇ ਪੂਰੀ ਘਟਨਾ ਦੀ ਵੀਡੀਓ ਵੀ ਬਣਾਈ। ਇਸ ਮਾਮਲੇ 'ਚ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਾਸੀ ਦੀ ਧੀ ਨੇ ਕੀਤੀ ਮੁਲਜ਼ਮਾਂ ਦੀ ਮਦਦ: ਮਾਮਲਾ ਸਿੱਧੀ ਜ਼ਿਲ੍ਹੇ ਦੇ ਕੋਤਵਾਲੀ ਥਾਣਾ ਖੇਤਰ ਦੇ ਇੱਕ ਪਿੰਡ ਦਾ ਹੈ। ਇੱਥੇ ਇੱਕ ਨਾਬਾਲਿਗ ਆਪਣੀ ਮਾਸੀ ਦੇ ਘਰ ਆਈ ਹੋਈ ਸੀ, ਜਿਵੇਂ ਹੀ ਉਹ ਆਪਣੇ ਚਾਚੇ ਦੇ ਭਰਾ ਨਾਲ ਖੇਤਾਂ ਵੱਲ ਗਈ ਤਾਂ ਨਦੀ ਕਿਨਾਰੇ ਪਹਿਲਾਂ ਤੋਂ ਹੀ 5 ਵਿਅਕਤੀ ਖੜ੍ਹੇ ਸਨ। ਨਾਬਾਲਿਗ ਨੂੰ ਦੇਖ ਕੇ ਮੁਲਜ਼ਮ ਉਸ ਨੂੰ ਜ਼ਬਰਦਸਤੀ ਚੁੱਕ ਕੇ ਜੰਗਲ 'ਚ ਲੈ ਗਏ। ਇਸ ਤੋਂ ਬਾਅਦ ਇਕ-ਇਕ ਕਰਕੇ ਇਨ੍ਹਾਂ ਨੇ ਨਾਬਾਲਿਗ ਨਾਲ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉੱਥੇ ਇੱਕ ਮੁੰਡਾ ਬਾਹਰ ਖੜ੍ਹਾ ਦੇਖ ਰਿਹਾ ਸੀ ਕਿ ਕੋਈ ਆ ਤਾਂ ਨਹੀਂ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਸਾਹਮਣੇ ਆ ਰਹੀ ਹੈ ਕਿ ਬਲਾਤਕਾਰ ਨੂੰ ਅੰਜਾਮ ਦੇਣ 'ਚ ਮੁਲਜ਼ਮ ਦੀ ਮਾਸੀ ਦੀ ਧੀ ਨੇ ਹੀ ਮਦਦ ਕੀਤੀ ਸੀ।

ਮੁਲਜ਼ਮਾਂ ਤੋਂ ਪੁੱਛਗਿਛ ਕਰ ਰਹੀ ਹੈ ਪੁਲਿਸ: ਮੁਲਜ਼ਮਾਂ ਦੀ ਬੇਰਹਿਮੀ ਦਾ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ, ਉਨ੍ਹਾਂ ਨੇ ਬਲਾਤਕਾਰ ਦੀ ਵੀਡੀਓ ਵੀ ਬਣਾਈ ਅਤੇ ਪੀੜਤਾ ਨੂੰ ਕਿਹਾ ਕਿ ਜੇਕਰ ਉਹ ਕਿਸੇ ਨੂੰ ਦੱਸੇਗੀ ਤਾਂ ਇਸਨੂੰ ਵਾਇਰਲ ਕਰ ਦੇਣਗੇ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਕਿਸੇ ਤਰ੍ਹਾਂ ਮੁਲਜ਼ਮਾਂ ਦੇ ਚੁੰਗਲ 'ਚੋਂ ਨਿਕਲਣ 'ਚ ਕਾਮਯਾਬ ਰਹੀ ਅਤੇ ਆਪਣੇ ਘਰ ਜਾ ਕੇ ਆਪਣੀ ਮਾਸੀ ਨੂੰ ਸਾਰੀ ਗੱਲ ਦੱਸੀ। ਜਿਸ ਤੋਂ ਬਾਅਦ ਮਾਸੀ ਅਤੇ ਮਾਂ ਥਾਣਾ ਕੋਤਵਾਲੀ ਪਹੁੰਚੇ ਅਤੇ ਇਸ ਘਟਨਾ ਦੀ ਸ਼ਿਕਾਇਤ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਕੋਤਵਾਲੀ ਯੋਗੇਸ਼ ਮਿਸ਼ਰਾ ਨੇ ਤੁਰੰਤ ਟੀਮ ਬਣਾ ਕੇ ਸਾਰੇ ਪੰਜਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details