ਪੰਜਾਬ

punjab

By

Published : Sep 2, 2021, 11:35 AM IST

Updated : Sep 2, 2021, 12:08 PM IST

ETV Bharat / bharat

ਨਹੀਂ ਰਹੇ ਅਦਾਕਾਰ ਸਿਧਾਰਥ ਸ਼ੁਕਲਾ

ਬਿੱਗ ਬੌਸ ਦੇ ਸਾਬਕਾ ਜੇਤੂ ਸਿਧਾਰਥ ਸ਼ੁਕਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਕਈ ਟੀਵੀ ਸੀਰੀਅਲ ਚ ਬਤੌਰ ਲੀਡ ਕੀਰਦਾਰ ਕੰਮ ਕੀਤਾ ਸੀ।

ਸਿਧਾਰਥ ਸ਼ੁਕਲਾ
ਸਿਧਾਰਥ ਸ਼ੁਕਲਾ

ਹੈਦਰਾਬਾਦ: ਬਿੱਗ ਬੌਸ ਦੇ ਸਾਬਕਾ ਜੇਤੂ ਸਿਧਾਰਥ ਸ਼ੁਕਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਉਹ ਬਿੱਗ ਬੌਸ 13ਵੇਂ ਸੀਜ਼ਨ ਦੇ ਜੇਤੂ ਰਹੇ ਸੀ। ਉਨ੍ਹਾਂ ਨੇ ਕਈ ਟੀਵੀ ਸੀਰੀਅਲ ਚ ਬਤੌਰ ਲੀਡ ਕੀਰਦਾਰ ਕੰਮ ਕੀਤਾ ਸੀ।

ਸਿਧਾਰਥ ਨੇ ਐਕਟਰ ਵਰੁਣ ਧਵਨ ਅਤੇ ਆਲਿਆ ਭੱਟ ਦੇ ਨਾਲ ਫਿਲਮ ਹੰਮਪਟੀ ਸ਼ਰਮਾ ਕੀ ਦੁਲਹਨੀਆ ’ਚ ਵੀ ਨਜ਼ਰ ਆਏ ਸੀ। ਇਸ ਤੋਂ ਇਲਾਵਾ ਉਹ ਕਈ ਟੀਵੀ ਰਿਆਲਿਟੀ ਸ਼ੋਅ ’ਚ ਵੀ ਦੇਖੇ ਗਏ ਹਨ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਹ ਬੀਤੀ ਰਾਤ ਸੁੱਤੇ ਅਤੇ ਸਵੇਰ ਉੱਠੇ ਹੀ ਨਹੀਂ। ਸਿਧਾਰਥ ਸ਼ੁਕਲਾ ਨੇ ਸਾਲ 2008 ’ਚ ਟੀਵੀ ਸੀਰੀਅਲ 'ਬਾਬੁਲ ਕਾ ਆਂਗਣ ਛੂਟੇ ਨਾ' ਤੋਂ ਆਪਣੇ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਉੱਥੇ ਹੀ ਸਾਲ 2012 ਚ ਉਨ੍ਹਾਂ ਨੇ ਸੁਪਰਹਿੱਟ ਸੀਰੀਅਲ ਬਾਲਿਕਾ ਵਧੂ ’ਚ ਵੀ ਕੰਮ ਕੀਤਾ ਸੀ।

ਬਿੱਗ ਬੌਸ 13 ਦੀ ਟਰਾਫੀ ਆਪਣੇ ਨਾਂ ਕਰਨ ਤੋਂ ਬਾਅਦ ਸਿਧਾਰਥ ਨੂੰ ਇੱਕ ਨਵੀਂ ਪਛਾਣ ਮਿਲੀ ਸੀ। ਸ਼ੋਅ ਚ ਉਨ੍ਹਾਂ ਦੀ ਜੋੜੀ ਪੰਜਾਬੀ ਅਦਾਕਾਰਾ ਸ਼ਹਿਨਾਜ ਗਿੱਲ ਦੇ ਨਾਲ ਕਾਫੀ ਪਸੰਦ ਕੀਤੀ ਗਈ ਸੀ। ਦੋਹਾਂ ਨੇ ਹਾਲ ਹੀ ਚ ਬਿੱਗ ਬੌਸ ਓਟੀਟੀ ’ਚ ਵੀ ਨਜ਼ਰ ਆਏ ਸੀ।

ਇਸ ਤੋਂ ਇਲਾਵਾ ਸਿਧਾਰਥ ਸ਼ੁਕਲਾ ਨੇ ਟੀਵੀ ਰਿਆਲਿਟੀ ਸ਼ੋਅ ਜਿਵੇਂ 'ਫਿਅਰ ਫੈਕਟਰ' ਅਤੇ ਖਤਰੋਂ ਕੇ ਖਿਲਾੜੀ ਸੀਜ਼ਨ 7 ਵਿੱਚ ਵੀ ਕੰਮ ਕੀਤਾ ਹੈ। ਸਿਧਾਰਥ ਨੇ 'ਸਾਵਧਾਨ ਇੰਡੀਆ' ਅਤੇ 'ਇੰਡੀਆਜ਼ ਗੌਟ ਟੈਲੇਂਟ' ਦੀ ਮੇਜ਼ਬਾਨੀ ਵੀ ਕੀਤੀ ਸੀ।

ਦੱਸ ਦਈਏ ਕਿ ਸਿਧਾਰਥ ਸ਼ੁਕਲਾ ਦਾ ਜਨਮ 12 ਦਸੰਬਰ 1980 ਨੂੰ ਮੁੰਬਈ ਚ ਹੋਇਆ ਸੀ। ਆਪਣੇ ਮਾਡਲਿੰਗ ਦੇ ਦਿਨਾਂ ਚ ਹੀ ਉਨ੍ਹਾਂ ਨੇ ਆਪਣੇ ਪਿਤਾ ਨੂੰ ਖੋਹ ਦਿੱਤਾ ਸੀ।

ਇਹ ਵੀ ਪੜੋ: ਮੁੰਬਈ ਵਾਪਸ ਆਈ ਮੱਲਿਕਾ ਸ਼ੇਰਾਵਤ, ਐਕਟਰਸ ਦੀ ਬਲੂ ਸਾੜ੍ਹੀ ਨੇ ਖਿੱਚਿਆ ਧਿਆਨ

Last Updated : Sep 2, 2021, 12:08 PM IST

ABOUT THE AUTHOR

...view details