ਨਵੀਂ ਦਿੱਲੀ: ਸ਼ਰਧਾ ਕਤਕਾਂਡ ਮਾਮਲੇ ਵਿੱਚ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ। ਦਿੱਲੀ ਪੁਲਿਸ ਦੇ ਮੁਤਾਬਕ ਮੁਲਜ਼ਮ ਆਫਤਾਬ ਨੇ ਪੁਲਿਸ ਦੇ ਸਾਹਮਣੇ ਕਬੂਲ ਕੀਤਾ ਕਿ ਉਸ ਨੇ ਪਛਾਣ ਛੁਪਾਉਣ ਲਈ ਸ਼ਰਧਾ ਦੇ ਸਰੀਰ ਦੇ ਟੁਕੜੇ-ਟੁਕੜੇ ਕਰ ਕੇ ਉਸ ਦਾ ਚਿਹਰਾ ਸਾੜ ਦਿੱਤਾ ਸੀ। ਉਸ ਨੇ ਇਹ ਵੀ ਕਬੂਲ ਕੀਤਾ ਕਿ ਉਸ ਨੇ ਕਤਲ ਤੋਂ ਬਾਅਦ ਲਾਸ਼ ਦੇ ਨਿਪਟਾਰੇ ਲਈ ਇੰਟਰਨੈਟ ਉੱਤੇ ਖੋਜ ਕੀਤੀ ਸੀ।
ਨਾਰਕੋ ਟੈਸਟ ਲਈ ਮਿਲੀ ਇਜਾਜ਼ਤ: ਇਸ ਤੋਂ ਪਹਿਲਾਂ ਪੁਲਿਸ ਨੇ ਸਾਕੇਤ ਅਦਾਲਤ ਵਿੱਚ ਨਾਰਕੋ ਟੈਸਟ ਲਈ ਅਰਜ਼ੀ ਦਿੱਤੀ ਸੀ। ਦੂਜੇ ਪਾਸੇ ਬੁੱਧਵਾਰ ਨੂੰ ਪੁਲਿਸ ਆਫਤਾਬ ਨੂੰ ਮੈਡੀਕਲ ਟੈਸਟ ਲਈ ਏਮਜ਼ ਲੈ ਗਈ। ਇਸ ਦੇ ਨਾਲ ਹੀ ਪੁਲਿਸ ਇੱਕ ਵਾਰ ਫਿਰ ਜਾਂਚ ਲਈ ਆਫਤਾਬ ਦੇ ਕਮਰੇ ਵਿੱਚ ਗਈ ਅਤੇ ਮੌਕੇ ਦੀ ਜਾਂਚ ਕੀਤੀ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਆਫਤਾਬ ਜਾਂਚ ਨੂੰ ਮੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹੇ 'ਚ ਨਾਰਕੋ ਟੈਸਟ ਰਾਹੀਂ ਕਈ ਰਾਜ਼ ਸਾਹਮਣੇ ਆ ਸਕਦੇ ਹਨ।
ਜਾਣਕਾਰੀ ਮੁਤਾਬਕ ਅਦਾਲਤ ਨੇ ਮੁਲਜ਼ਮ ਦੇ ਨਾਰਕੋ ਟੈਸਟ ਦੀ ਇਜਾਜ਼ਤ ਦਿੱਤੀ ਹੈ ਕਿਉਂਕਿ ਆਫਤਾਬ ਪੁਲਿਸ ਨੂੰ ਗਲਤ ਜਾਣਕਾਰੀ ਦੇ ਰਿਹਾ ਹੈ। ਮੁਲਜ਼ਮ ਨੇ ਅਜੇ ਤੱਕ ਪੁਲਸ ਨੂੰ ਇਹ ਨਹੀਂ ਦੱਸਿਆ ਕਿ ਉਸ ਨੇ ਮ੍ਰਿਤਕ ਲੜਕੀ ਸ਼ਰਧਾ ਵਾਕਰ ਦੇ ਮੋਬਾਇਲ ਫੋਨ ਨਾਲ ਕੀ ਕੀਤਾ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਕਿਸ ਹਥਿਆਰ ਨਾਲ ਇਸ ਕਤਲ ਨੂੰ ਅੰਜਾਮ ਦਿੱਤਾ, ਉਸ ਬਾਰੇ ਗ਼ਲਤ ਜਾਣਕਾਰੀ ਦੇ ਕੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇੰਟਰਨੈੱਟ ਤੋਂ ਲਈ ਗਈ ਜਾਣਕਾਰੀ: ਕਤਲ ਕਰਨ ਤੋਂ ਪਹਿਲਾਂ ਆਫਤਾਬ ਨੇ ਇੰਟਰਨੈੱਟ ਨਾਲ ਜੁੜੀ ਜਾਣਕਾਰੀ ਸਰਚ ਕੀਤੀ ਸੀ। ਸਰੀਰ ਦੇ ਕੱਟੇ ਹੋਏ ਅੰਗਾਂ ਨੂੰ ਲੰਬੇ ਸਮੇਂ ਲਈ ਘਰ ਵਿੱਚ ਕਿਵੇਂ ਸਟੋਰ ਕਰਨਾ ਹੈ, ਖੂਨ ਨੂੰ ਕਿਵੇਂ ਸਾਫ ਕਰਨਾ ਹੈ ਆਦਿ? ਆਫਤਾਬ ਨੇ ਇਹ ਸਾਰੀ ਜਾਣਕਾਰੀ ਇੰਟਰਨੈੱਟ 'ਤੇ ਸਰਚ ਕੀਤੀ। ਪੁਲਿਸ ਨੇ ਉਸ ਦਾ ਮੋਬਾਈਲ, ਕੰਪਿਊਟਰ ਆਦਿ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ। ਦੱਖਣੀ ਜ਼ਿਲ੍ਹੇ ਦੇ ਐਡੀਸ਼ਨਲ ਡੀਸੀਪੀ ਅੰਕਿਤ ਚੌਹਾਨ ਦੇ ਅਨੁਸਾਰ, ਪੁਲਿਸ ਦਾ ਧਿਆਨ ਖੋਜ ਅਤੇ ਬਰਾਮਦਗੀ 'ਤੇ ਹੈ। ਡਿਜੀਟਲ ਸਬੂਤਾਂ ਨੂੰ ਜੋੜ ਕੇ ਮਾਮਲੇ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੰਜ ਮਹੀਨਿਆਂ ਬਾਅਦ ਗ੍ਰਿਫਤਾਰ:ਆਫਤਾਬ ਮੁੰਬਈ ਤੋਂ 1500 ਕਿਲੋਮੀਟਰ ਦੂਰ ਦਿੱਲੀ ਦੇ ਮਹਿਰੌਲੀ ਇਲਾਕੇ ਵਿੱਚ ਆਇਆ ਅਤੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ (26) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਮੁਲਜ਼ਮ ਨੇ ਲਾਸ਼ ਦੇ ਕਈ ਟੁਕੜੇ ਕਰ ਦਿੱਤੇ ਅਤੇ ਲਾਸ਼ ਨੂੰ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਸੁੱਟ ਦਿੱਤਾ। ਹੁਣ ਦਿੱਲੀ ਪੁਲਿਸ ਨੇ ਇਸ ਕਤਲ ਦਾ ਭੇਤ ਸੁਲਝਾਉਂਦੇ ਹੋਏ ਪੰਜ ਮਹੀਨਿਆਂ ਬਾਅਦ ਮੁਲਜ਼ਮ ਆਫਤਾਬ ਅਮੀਨ ਪੂਨਾਵਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਫਰਿੱਜ 'ਚ ਰੱਖੀ ਸੀ ਲਾਸ਼ : ਪੁਲਿਸ ਹੁਣ ਆਫਤਾਬ ਤੋਂ ਸ਼ਰਧਾ ਦੀ ਲਾਸ਼ ਦੇ ਉਨ੍ਹਾਂ ਟੁਕੜਿਆਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਨੂੰ ਕਤਲ ਤੋਂ ਬਾਅਦ ਮੁਲਜ਼ਮ ਨੇ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤਾ ਸੀ। ਜਾਂਚ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਹਰ ਰਾਤ 2 ਵਜੇ ਫਲੈਟ ਛੱਡ ਕੇ ਉਨ੍ਹਾਂ ਟੁਕੜਿਆਂ ਨੂੰ ਸੁੱਟ ਦਿੰਦਾ ਸੀ। ਉਨ੍ਹਾਂ ਟੁਕੜਿਆਂ ਨੂੰ ਫਰਿੱਜ ਵਿੱਚ ਰੱਖਣ ਲਈ ਉਸਨੇ 300 ਲੀਟਰ ਦਾ ਫਰਿੱਜ ਖਰੀਦਿਆ ਸੀ।
ਇਹ ਵੀ ਪੜ੍ਹੋ:Shraddha Walker Murder Case: ਅਦਾਲਤ ਨੇ ਮੁਲਜ਼ਮ ਦੇ ਨਾਰਕੋ ਟੈਸਟ ਦੀ ਦਿੱਤੀ ਇਜਾਜ਼ਤ