ਪਾਲਘਰ (ਮਹਾਰਾਸ਼ਟਰ): ਮਹਾਰਾਸ਼ਟਰ ਦੀ ਲੜਕੀ ਸ਼ਰਧਾ ਵਾਕਰ ਦਾ ਦਿੱਲੀ 'ਚ ਰਹਿਣ ਵਾਲੇ ਉਸ ਦੇ ਲਿਵ-ਇਨ ਪਾਰਟਨਰ ਨੇ ਕਥਿਤ ਤੌਰ 'ਤੇ ਕਤਲ ਕਰ ਦਿੱਤਾ। ਇਸ ਮਾਮਲੇ 'ਤੇ ਸ਼ਰਧਾ ਦੇ ਦੋਸਤ ਰਜਤ ਸ਼ੁਕਲਾ ਦਾ ਬਿਆਨ ਸਾਹਮਣੇ (Shraddha murder case) ਆਇਆ ਹੈ। ਮਹਾਰਾਸ਼ਟਰ ਦੇ ਪਾਲਘਰ ਦੀ ਰਹਿਣ ਵਾਲੀ ਸ਼ਰਧਾ ਦੇ ਦੋਸਤਾਂ ਨੇ ਦੱਸਿਆ ਕਿ ਸ਼ੁਰੂ 'ਚ ਇਹ ਜੋੜਾ ਖੁਸ਼ੀ-ਖੁਸ਼ੀ ਰਹਿੰਦਾ ਸੀ ਪਰ ਫਿਰ ਉਨ੍ਹਾਂ ਵਿਚਾਲੇ ਗੱਲ ਹੋਰ ਵਿਗੜ ਗਈ ਅਤੇ ਉਹ ਰਿਸ਼ਤਾ ਤੋੜਨਾ ਚਾਹੁੰਦੀ ਸੀ। ਇਸ ਦੇ ਨਾਲ ਹੀ ਸ਼ਰਧਾ ਵਾਕਰ ਦੇ ਪਿਤਾ ਦੀ ਸ਼ਿਕਾਇਤ 'ਤੇ ਦਿੱਲੀ ਪੁਲਸ ਨੇ ਸ਼ਨੀਵਾਰ ਨੂੰ ਦੋਸ਼ੀ ਆਫਤਾਬ ਨੂੰ ਫੜ ਲਿਆ ਹੈ।
ਇਹ ਵੀ ਪੜੋ:ਰੇਲਵੇ ਸਟੇਸ਼ਨ ਦੇ ਬਾਹਰ ਸੂਟਕੇਸ ਵਿੱਚੋਂ ਮਿਲੀ ਲਾਸ਼, ਫੈਲੀ ਸਨਸਨੀ
2018 ਤੋਂ ਸੀ ਰਿਲੇਸ਼ਨਸ਼ਿਪ:ਤੁਹਾਨੂੰ ਦੱਸ ਦੇਈਏ ਕਿ ਸ਼ਰਧਾ ਦੇ ਇੱਕ ਦੋਸਤ ਰਜਤ ਸ਼ੁਕਲਾ ਨੇ ਸੋਮਵਾਰ ਨੂੰ ਦੱਸਿਆ ਕਿ ਉਸਦੀ ਅਚਾਨਕ ਹੱਤਿਆ ਦੀ ਖਬਰ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਮੇਰੇ ਦੋਸਤ ਦਾ ਕਤਲ ਹੋ ਗਿਆ ਹੈ। ਉਸਨੇ ਸਾਨੂੰ 2019 ਵਿੱਚ ਦੱਸਿਆ ਸੀ ਕਿ ਉਹ 2018 ਤੋਂ ਰਿਲੇਸ਼ਨਸ਼ਿਪ ਵਿੱਚ ਹੈ। ਉਹ ਇਕੱਠੇ ਰਹਿੰਦੇ ਸਨ। ਪਹਿਲਾਂ ਤਾਂ ਉਹ ਖੁਸ਼ੀ ਨਾਲ ਰਹਿੰਦੇ ਸਨ ਪਰ ਫਿਰ ਸ਼ਰਧਾ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਆਫਤਾਬ ਉਸ ਦੀ ਕੁੱਟਮਾਰ ਕਰਦਾ ਸੀ। ਉਹ ਉਸਨੂੰ ਛੱਡਣਾ ਚਾਹੁੰਦੀ ਸੀ, ਪਰ ਅਜਿਹਾ ਨਹੀਂ ਕਰ ਸਕੀ।
ਨਰਕ ਭਰੀ ਜ਼ਿੰਦਗੀ ਜੀਅ ਰਹੀ ਸੀ ਜ਼ਿੰਦਗੀ:ਰਜਤ ਨੇ ਕਿਹਾ ਕਿ ਉਹ ਨਹੀਂ ਜਾਣਦਾ ਕਿ ਉਸ (ਸ਼ਰਧਾ) ਲਈ ਉਸ ਰਿਸ਼ਤੇ ਤੋਂ ਬਾਹਰ ਆਉਣਾ 'ਬਹੁਤ ਮੁਸ਼ਕਲ' ਕਿਉਂ ਸੀ ਜਦੋਂ ਉਸ ਦੀ ਜ਼ਿੰਦਗੀ ਨਰਕ ਵਰਗੀ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਮੁੰਬਈ ਤੋਂ ਦਿੱਲੀ ਸ਼ਿਫਟ ਹੋਣ ਬਾਰੇ ਰਜਤ ਨੇ ਦੱਸਿਆ ਕਿ ਦੋਵਾਂ ਨੇ ਆਪਸੀ ਸਹਿਮਤੀ ਨਾਲ ਫੈਸਲਾ ਕੀਤਾ ਕਿ ਉਹ ਦਿੱਲੀ ਵਿੱਚ ਕੰਮ ਕਰਨਗੇ। ਰਜਤ ਨੇ ਕਿਹਾ ਕਿ ਦਿੱਲੀ ਸ਼ਿਫਟ ਹੋਣ ਤੋਂ ਬਾਅਦ ਸਾਡਾ ਉਸ ਨਾਲ ਲਗਭਗ ਸੰਪਰਕ ਟੁੱਟ ਗਿਆ। ਪਾਲਘਰ ਦੇ ਸ਼ਰਧਾ ਦੇ ਇਕ ਹੋਰ ਦੋਸਤ ਲਕਸ਼ਮਣ ਨਾਦਿਰ ਨੇ ਦੱਸਿਆ ਕਿ ਕਿਸ ਹਾਲਾਤ ਵਿਚ ਉਸ ਨੇ ਪੁਲਿਸ ਕੋਲ ਪਹੁੰਚ ਕੀਤੀ ਸੀ।
ਨਾਦਿਰ ਨੇ ਦੱਸਿਆ ਕਿ ਉਸ ਨੇ ਦੋ ਮਹੀਨੇ ਪਹਿਲਾਂ ਮੇਰੇ ਨਾਲ ਸੰਪਰਕ ਕੀਤਾ ਸੀ। ਅਗਸਤ ਤੋਂ ਬਾਅਦ ਮੇਰੇ ਕਿਸੇ ਵੀ ਸੰਦੇਸ਼ ਦਾ ਜਵਾਬ ਨਹੀਂ ਦਿੱਤਾ ਹੈ। ਉਸਦਾ ਫ਼ੋਨ ਬੰਦ ਸੀ। ਉਦੋਂ ਹੀ ਮੈਨੂੰ ਚਿੰਤਾ ਹੋਣ ਲੱਗੀ। ਮੈਂ ਆਪਣੇ ਸਾਂਝੇ ਦੋਸਤਾਂ ਨਾਲ ਗੱਲ ਕੀਤੀ ਪਰ ਸ਼ਰਧਾ ਬਾਰੇ ਕੋਈ ਅਪਡੇਟ ਨਹੀਂ ਮਿਲੀ। ਮੈਂ ਆਖਰਕਾਰ ਉਸਦੇ ਭਰਾ ਨਾਲ ਸੰਪਰਕ ਕੀਤਾ। ਅਸੀਂ ਫੈਸਲਾ ਕੀਤਾ ਕਿ ਸਾਨੂੰ ਪੁਲਿਸ ਦੀ ਮਦਦ ਲੈਣੀ ਚਾਹੀਦੀ ਹੈ। ਨਾਦਿਰ ਨੇ ਦੱਸਿਆ ਕਿ ਦੋਵਾਂ ਵਿਚਾਲੇ ਕਈ ਵਾਰ ਝਗੜੇ ਹੁੰਦੇ ਰਹਿੰਦੇ ਸਨ। ਇੱਕ ਵਾਰ ਸਾਰੇ ਦੋਸਤ ਪੁਲਿਸ ਕੋਲ ਸ਼ਿਕਾਇਤ ਕਰਨ ਲਈ ਤਿਆਰ ਸਨ ਪਰ ਸ਼ਰਧਾ ਨੇ ਉਨ੍ਹਾਂ ਨੂੰ ਰੋਕ ਦਿੱਤਾ।
ਪੁਲਿਸ ਨੂੰ ਨਹੀਂ ਕੀਤੀ ਸ਼ਿਕਾਇਤ: ਸ਼ਰਧਾ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਅਸੀਂ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ। ਨਾਦਿਰ ਨੇ ਦੱਸਿਆ ਕਿ ਉਨ੍ਹਾਂ ਵਿਚਕਾਰ ਕਾਫੀ ਝਗੜਾ ਰਹਿੰਦਾ ਸੀ। ਇਕ ਵਾਰ ਲੜਾਈ ਇਸ ਹੱਦ ਤੱਕ ਪਹੁੰਚ ਗਈ ਕਿ ਸ਼ਰਧਾ ਨੇ ਮੈਨੂੰ ਵਟਸਐਪ 'ਤੇ ਮੈਸੇਜ ਕੀਤਾ ਅਤੇ ਮੈਨੂੰ ਕਿਤੇ ਲੈ ਜਾਣ ਲਈ ਕਿਹਾ। ਉਸ ਨੇ ਕਿਹਾ ਕਿ ਜੇਕਰ ਉਹ ਉਸ ਰਾਤ ਰਹੀ ਤਾਂ ਉਹ ਉਸ ਨੂੰ ਮਾਰ ਦੇਵੇਗਾ। ਅਸੀਂ ਕੁਝ ਦੋਸਤ ਉਸ ਰਾਤ ਉਸ ਨੂੰ ਉਸ ਦੇ ਘਰੋਂ ਬਾਹਰ ਲੈ ਗਏ ਜਿੱਥੇ ਸ਼ਰਧਾ ਅਤੇ ਆਫਤਾਬ ਇਕੱਠੇ ਰਹਿੰਦੇ ਸਨ। ਉਦੋਂ ਅਸੀਂ ਆਫਤਾਬ ਨੂੰ ਪੁਲਸ ਨੂੰ ਸ਼ਿਕਾਇਤ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ। ਪਰ ਫਿਰ ਸ਼ਰਧਾ ਨੇ ਸਾਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ।