ਪੰਜਾਬ

punjab

ETV Bharat / bharat

ਸ਼ਰਧਾ ਨੇ 2020 'ਚ ਪੁਲਿਸ ਨੂੰ ਦਿੱਤੀ ਸੀ ਸ਼ਿਕਾਇਤ, ਲਿਖਿਆ- "ਉਹ ਮੇਰੇ ਟੁਕੜੇ-ਟੁਕੜੇ ਕਰ ਦੇਵੇਗਾ" - ਸ਼ਰਧਾ ਕਤਲਕਾਂਡ

ਸ਼ਰਧਾ ਨੂੰ ਆਪਣੇ ਨਾਲ ਹੋਣ ਵਾਲੀ ਘਟਨਾ ਦਾ ਅਹਿਸਾਸ ਸਾਲ 2020 ਵਿੱਚ ਹੀ ਹੋ ਗਿਆ ਸੀ। ਉਸ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ ਸੀ। ਮੁੰਬਈ ਪੁਲਿਸ ਨੂੰ ਸ਼ਰਧਾ ਵੱਲੋਂ ਦੋ ਸਾਲ (Shraddha Murder Case) ਪਹਿਲਾਂ ਲਿਖੀ ਗਈ ਚਿੱਠੀ ਮਿਲੀ ਹੈ, ਜਿਸ ਵਿੱਚ ਉਸ ਨੇ ਲਿਖਿਆ ਹੈ- 'ਉਹ ਮੈਨੂੰ ਟੁਕੜੇ-ਟੁਕੜੇ ਕਰ ਦੇਵੇਗਾ।'

Shraddha Murder Case
Shraddha Murder Case

By

Published : Nov 23, 2022, 2:27 PM IST

ਨਵੀਂ ਦਿੱਲੀ:ਸ਼ਰਧਾ ਕਤਲ ਕਾਂਡ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਠੋਸ ਸਬੂਤ ਇਕੱਠੇ ਕਰਨ ਵਿੱਚ ਲੱਗੀ ਹੋਈ ਹੈ। ਅਜਿਹੇ 'ਚ ਸ਼ਰਧਾ ਦੀ ਦੋ ਸਾਲ ਪਹਿਲਾਂ ਲਿਖੀ ਚਿੱਠੀ ਵੀ ਮੁੰਬਈ ਪੁਲਿਸ ਨੂੰ ਮਿਲੀ (Shraddha had complained) ਇਹ ਚਿੱਠੀ ਸੋਸ਼ਲ ਮੀਡੀਆ 'ਤੇ ਹੈ, ਹਾਲਾਂਕਿ ਸ਼ਰਧਾ ਨੇ ਇਹ ਪੱਤਰ ਲਿਖਿਆ ਹੈ, ਈਟੀਵੀ ਭਾਰਤ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।

ਸ਼ਰਧਾ ਨੇ 2020 'ਚ ਪੁਲਿਸ ਨੂੰ ਦਿੱਤੀ ਸੀ ਸ਼ਿਕਾਇਤ, ਲਿਖਿਆ- "ਉਹ ਮੇਰੇ ਟੁਕੜੇ-ਟੁਕੜੇ ਕਰ ਦੇਵੇਗਾ"

'ਮੈਨੂੰ ਮਾਰਨ ਦਾ ਕਹਿ ਕੇ ਬਲੈਕਮੇਲ ਕਰਦਾ ਹੈ':ਪੱਤਰ ਮੁਤਾਬਕ ਆਫਤਾਬ ਨੇ ਦੋ ਸਾਲ ਪਹਿਲਾਂ ਸ਼ਰਧਾ ਵਾਕਰ ਦੇ ਟੁਕੜੇ-ਟੁਕੜੇ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਅਜਿਹੀ ਸ਼ਿਕਾਇਤ ਸਾਲ 2020 ਵਿੱਚ ਮਹਾਰਾਸ਼ਟਰ ਦੇ ਵਸਈ ਵਿੱਚ ਪੁਲਿਸ ਕੋਲ ਦਰਜ ਕਰਵਾਈ ਗਈ ਸੀ। ਸ਼ਿਕਾਇਤ 'ਚ ਸ਼ਰਧਾ ਨੇ ਲਿਖਿਆ, "ਅੱਜ ਉਸ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਹ ਮੈਨੂੰ ਡਰਾਉਂਦਾ ਹੈ, ਬਲੈਕਮੇਲ ਕਰਦਾ ਹੈ ਕਿ ਉਹ ਮੈਨੂੰ ਮਾਰ ਦੇਵੇਗਾ, ਮੇਰੇ ਟੁਕੜੇ-ਟੁਕੜੇ ਕਰ ਦੇਵੇਗਾ। ਉਹ ਪਿਛਲੇ ਛੇ ਮਹੀਨਿਆਂ ਤੋਂ ਮੈਨੂੰ ਕੁੱਟ ਰਿਹਾ ਹੈ, ਪਰ ਮੇਰੇ ਕੋਲ ਪੁਲਿਸ ਕੋਲ ਰਿਪੋਰਟ ਕਰਨ ਦੀ ਹਿੰਮਤ ਨਹੀਂ ਸੀ, ਕਿਉਂਕਿ ਉਹ ਮੈਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਸੀ।" ਸ਼ਰਧਾ ਨੇ ਸ਼ਿਕਾਇਤ 'ਚ ਲਿਖਿਆ,''ਆਫਤਾਬ ਦੇ ਮਾਤਾ-ਪਿਤਾ ਉਸ ਦੇ ਹਿੰਸਕ ਵਿਵਹਾਰ ਤੋਂ ਜਾਣੂ ਸਨ ਅਤੇ ਹਫਤੇ 'ਚ ਇਕ ਵਾਰ ਉਸ ਨੂੰ ਮਿਲਣ ਲਈ ਘਰ ਆਉਂਦੇ ਸਨ। ਵਿਆਹ ਹੋਣ ਵਾਲਾ ਸੀ, ਪਰ ਹੁਣ ਮੈਂ ਉਸ ਨਾਲ ਨਹੀਂ ਰਹਿਣਾ ਚਾਹੁੰਦੀ, ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ।"


ਬਿਆਨ ਦਰਜ ਕਰਵਾਉਣ ਲਈ ਆਫਤਾਬ ਦੇ ਮਾਤਾ-ਪਿਤਾ ਵੀ ਦਿੱਲੀ ਪਹੁੰਚੇ: ਪਿਛਲੇ ਦਿਨੀਂ ਸ਼ਰਧਾ ਦੇ ਦੋਸਤਾਂ ਨੇ ਵੀ ਪੁਲਸ ਨੂੰ ਦੱਸਿਆ ਸੀ ਕਿ 23 ਨਵੰਬਰ 2020 ਨੂੰ ਸ਼ਰਧਾ ਨੇ ਆਪਣੇ ਦੋਸਤ ਕਰਨ ਨੂੰ ਕੁੱਟਮਾਰ ਬਾਰੇ ਦੱਸਿਆ ਸੀ ਅਤੇ ਉਸ ਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਵਾਲੀ ਤਸਵੀਰ ਵੀ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਹੀ ਸ਼ਰਧਾ ਜਾਂਚ ਲਈ ਹਸਪਤਾਲ ਗਈ।


ਮੀਡੀਆ ਰਿਪੋਰਟਾਂ ਦੇ ਅਨੁਸਾਰ, ਦਿੱਲੀ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਕੁੱਟਮਾਰ ਤੋਂ ਬਾਅਦ ਸ਼ਰਧਾ ਨੇ ਪੁਲਿਸ ਨੂੰ ਸ਼ਿਕਾਇਤ ਲਿਖੀ ਸੀ ਕਿ ਉਸਦੇ ਪਰਿਵਾਰ ਨੂੰ ਉਸਦੇ ਹਿੰਸਕ ਵਿਵਹਾਰ ਬਾਰੇ ਪਤਾ ਸੀ। ਪੁਲਿਸ ਹੁਣ ਸ਼ਿਕਾਇਤ ਅਤੇ ਵਸਈ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੀ ਪੜਤਾਲ ਕਰ ਰਹੀ ਹੈ। ਆਫਤਾਬ ਦੇ ਮਾਤਾ-ਪਿਤਾ ਵੀ ਆਪਣਾ ਬਿਆਨ ਦਰਜ ਕਰਵਾਉਣ ਲਈ ਦਿੱਲੀ 'ਚ ਹਨ। ਦੱਸਿਆ ਜਾਂਦਾ ਹੈ ਕਿ ਸ਼ਰਧਾ ਕਤਲ ਕਾਂਡ ਵਿੱਚ ਹੁਣ ਤੱਕ ਪੁਲਿਸ 17 ਲੋਕਾਂ ਦੇ ਬਿਆਨ ਦਰਜ ਕਰ ਚੁੱਕੀ ਹੈ।




ਇਹ ਵੀ ਪੜ੍ਹੋ:Shradha murder case: ਆਫਤਾਬ ਦਾ ਪੋਲੀਗ੍ਰਾਫ਼ ਟੈਸਟ ਸ਼ੁਰੂ, ਕੱਲ੍ਹ ਹੋ ਸਕਦਾ ਹੈ ਨਾਰਕੋ ਟੈਸਟ

ABOUT THE AUTHOR

...view details