ਕਟਕ:ਓਡੀਸਾ ਵਿੱਚ ਕਟਕ ਦੇ ਚੌਦਵਾਰ ਇਲਾਕੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਕ੍ਰਿਕਟ ਮੈਚ ਦੇ ਅੰਪਾਇਰ ਦੀ ਮਾਮੂਲੀ ਗੱਲ ਨੂੰ ਲੈ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਲਕੀ ਰਾਊਤ (22) ਦੇ ਰੂਪ ਵਿੱਚ ਹੋਈ ਹੈ। ਉਹ ਕਟਕ ਜਿਲੇ੍ਹ ਦੇ ਮਹਿਸਲੰਦਾ ਪਿੰਡ ਦਾ ਰਹਿਣ ਵਾਲਾ ਸੀ। ਇਸ ਮੈਚ ਦੌਰਾਨ ਲਕੀ ਅੰਪਾਇਰ ਦੀ ਭੂਮਿਕਾ ਨਿਭਾ ਰਿਹਾ ਸੀ। ਇਸ ਵਾਰਦਤ ਦੇ ਬਾਅਦ ਪਿੰਡਾਂ ਦੇ ਲੋਕਾਂ ਨੇ ਆਰੋਪੀਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਮਾਹੌਲ਼ ਤਣਾਅਪੂਰਨ ਬਣ ਗਿਆ ਹੈ ਅਤੇ ਪੁਲਿਸ ਬਲ ਤੈਨਾਤ ਕਰ ਦਿੱਤੇ ਗਏ ਹਨ।
ਕਿਉਂ ਕੀਤਾ ਅੰਪਾਇਰ ਦਾ ਕਤਲ: ਕਾਬਲੇਜ਼ਿਕਰ ਹੈ ਕਿ ਦੋ ਪਿੰਡਾਂ ਬੇਰਹਾਮਪੁਰ ਅਤੇ ਸ਼ੰਕਰਪੁਰ ਦੀ ਟੀਮ ਦੇ ਦਰਮਿਆਨ ਕ੍ਰਿਕਟ ਮੈਚ ਖੇਡਿਆ ਜਾ ਰਿਹਾ ਸੀ। ਖੇਡ ਦੇ ਦੌਰਾਨ ਗਲਤ ਫੈਸਲੇ ਕਾਰਨ ਪਿੰਡ ਦੇ ਰਾਊਤ ਨਾਮ ਦੇ ਇੱਕ ਨੌਜਵਾਨ ਨੂੰ ਅੰਪਾਇਰ 'ਤੇ ਗੁੱਸਾ ਆਇਆ ਅਤੇ ਦੋਵਾਂ ਦੀ ਬਹਿਸ ਹੋ ਲੱਗ ਗਈ। ਇਸੇ ਬਹਿਸ ਦੌਰਾਨ ਮਾਮਲਾ ਜਿਆਦਾ ਗਰਮਾ ਗਿਆ ਅਤੇ ਨੌਜਵਾਨ ਨੇ ਲਕੀ ਉੱਤੇ ਬੱਲੇ ਅਤੇ ਚਾਕੂ ਨਾਲ ਹਮਲਾ ਕਰ ਉਸ ਨੂੰ ਜ਼ਖਮੀ ਕਰ ਦਿੱਤਾ। ਜਿਸ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਲਿਜਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।