ਮੁੰਬਈ: ਅੰਧੇਰੀ ਪੂਰਬੀ ਤੋਂ ਸ਼ਿਵ ਸੈਨਾ ਦੇ ਵਿਧਾਇਕ ਰਮੇਸ਼ ਲਟਕੇ ਦਾ ਬੁੱਧਵਾਰ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 52 ਸਾਲਾਂ ਦੇ ਸਨ। ਲਟਕੇ ਆਪਣੇ ਦੋਸਤ ਨੂੰ ਮਿਲਣ ਦੁਬਈ ਗਏ ਹੋਏ ਸੀ ਅਤੇ ਇਸ ਮੌਕੇ ਉਹ ਘਰ 'ਚ ਇੱਕਲੇ ਸਨ ਅਤੇ ਊਨਾ ਦਾ ਪਰਿਵਾਰ ਬਜ਼ਾਰ ਗਿਆ ਹੋਇਆ ਸੀ |
ਮ੍ਰਿਤਕ ਦੇਹ ਲੈਣ ਦੀ ਕੋਸ਼ਿਸ਼ : ਇਸ ਬਾਰੇ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਅਨਿਲ ਪਰਬ ਨੇ ਕਿਹਾ, "ਅਸੀਂ ਹੁਣ ਉਸ ਦੀ ਮ੍ਰਿਤਕ ਦੇਹ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ"।
ਕੌਣ ਸਨ ਰਮੇਸ਼ ਲਟਕੇ: ਰਮੇਸ਼ ਲਟਕੇ ਸ਼ਿਵ ਸੈਨਾ ਅੰਧੇਰੀ ਪੂਰਬੀ ਮੁੰਬਈ ਤੋਂ ਵਿਧਾਇਕ ਸਨ, ਉਹ ਕਾਂਗਰਸ ਦੇ ਸੁਰੇਸ਼ ਸ਼ੈਟੀ ਨੂੰ ਹਰਾ ਕੇ, ਪਹਿਲੀ ਵਾਰ 2014 ਵਿੱਚ ਅੰਧੇਰੀ ਪੂਰਬੀ ਤੋਂ ਮਹਾਰਾਸ਼ਟਰ ਵਿਧਾਨ ਸਭਾ ਲਈ ਚੁਣੇ ਗਏ ਸਨ | ਲਟਕੇ ਨੇ 2019 ਵਿੱਚ ਆਜ਼ਾਦ ਉਮੀਦਵਾਰ ਐਮ ਪਟੇਲ ਨੂੰ ਵੀ ਹਰਾਇਆ ਸੀ।