ਮੁੰਬਈ: ਭਾਰਤੀ ਸ਼ੇਅਰ ਬਾਜ਼ਾਰ (Stock Market) ਨੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਤੇਜ਼ੀ ਦਰਜ ਕੀਤੀ ਹੈ। ਸੈਂਸੈਕਸ ਅਤੇ ਨਿਫਟੀ (sensex nifty stay in green zone) ਨੇ ਅੱਜ ਉਛਾਲ ਨਾਲ ਕਾਰੋਬਾਰ ਸ਼ੁਰੂ ਕੀਤਾ ਅਤੇ ਗਲੋਬਲ ਬਾਜ਼ਾਰ ਦੇ ਸਕਾਰਾਤਮਕ ਸੰਕੇਤਾਂ ਕਾਰਨ ਨਿਵੇਸ਼ਕ ਵੀ ਭਾਰੀ ਖ਼ਰੀਦਦਾਰੀ ਕਰ ਰਹੇ ਹਨ।
ਸੈਂਸੈਕਸ (Sensex) ਸਵੇਰੇ 297 ਅੰਕਾਂ ਦੇ ਵਾਧੇ ਨਾਲ 57,818 'ਤੇ ਖੁੱਲ੍ਹਿਆ ਅਤੇ ਕਾਰੋਬਾਰ ਸ਼ੁਰੂ ਕੀਤਾ। ਇਸੇ ਤਰ੍ਹਾਂ ਨਿਫਟੀ (Nifty) ਨੇ ਵੀ 84 ਅੰਕਾਂ ਦੀ ਮਜ਼ਬੂਤੀ ਨਾਲ 17,329 'ਤੇ ਖੁੱਲ੍ਹ ਕੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਨਿਵੇਸ਼ਕਾਂ ਨੇ ਅੱਜ ਖ਼ਰੀਦਦਾਰੀ ਦਾ ਰੁਝਾਨ ਬਰਕਰਾਰ ਰੱਖਿਆ ਅਤੇ ਸਵੇਰੇ 9.31 ਵਜੇ ਸੈਂਸੈਕਸ 287 ਅੰਕਾਂ ਦੇ ਵਾਧੇ ਨਾਲ 57,808 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਨਿਫਟੀ ਵੀ 78 ਅੰਕਾਂ ਦੇ ਵਾਧੇ ਨਾਲ 17,323 'ਤੇ ਕਾਰੋਬਾਰ ਕਰ ਰਿਹਾ ਸੀ।
ਅੱਜ ਇਨ੍ਹਾਂ ਸ਼ੇਅਰਾਂ ਉੱਤੇ ਲੱਗੇਗਾ ਦਾਅ :ਨਿਵੇਸ਼ਕਾਂ ਨੇ ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਤੋਂ ਹੀ ਓਐਨਜੀਸੀ, ਸਨ ਫਾਰਮਾ, ਟਾਟਾ ਸਟੀਲ, ਗ੍ਰਾਸੀਮ ਇੰਡਸਟਰੀਜ਼ ਅਤੇ ਯੂਪੀਐਲ ਵਰਗੀਆਂ ਕੰਪਨੀਆਂ ਦੇ ਸ਼ੇਅਰਾਂ 'ਤੇ ਸੱਟਾ ਲਗਾਇਆ ਹੈ। ਇਨ੍ਹਾਂ ਸਟਾਕਾਂ 'ਚ 2 ਫੀਸਦੀ ਤੱਕ ਦਾ ਉਛਾਲ ਆਇਆ, ਜਿਸ ਕਾਰਨ ਇਹ ਸ਼ੇਅਰ ਟਾਪ ਗੇਨਰਸ ਦੀ ਸੂਚੀ 'ਚ ਪਹੁੰਚ ਗਏ। ਟਾਟਾ ਕੰਜ਼ਿਊਮਰ, ਟਾਟਾ ਮੋਟਰਜ਼ ਅਤੇ ਓਐਨਜੀਸੀ ਦੇ ਸ਼ੇਅਰਾਂ ਵਿੱਚ ਵੀ ਅੱਜ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਐਕਸਿਸ ਬੈਂਕ, ਪਾਵਰਗ੍ਰਿਡ, ਮਾਰੂਤੀ, ਐੱਨ.ਟੀ.ਪੀ.ਸੀ., ਐੱਸ.ਬੀ.ਆਈ. ਲਾਈਫ, ਬਜਾਜ ਆਟੋ ਅਤੇ ਬ੍ਰਿਟਾਨੀਆ 'ਚ ਅੱਜ ਬਿਕਵਾਲੀ ਦੇਖਣ ਨੂੰ ਮਿਲੀ, ਜਿਸ ਨਾਲ ਇਹ ਸਟਾਕ ਟਾਪ ਲੂਜ਼ਰ ਦੀ ਸ਼੍ਰੇਣੀ 'ਚ ਆ ਗਏ। ਇਨ੍ਹਾਂ ਸਟਾਕਾਂ 'ਚ ਕਰੀਬ 4 ਫੀਸਦੀ ਦੀ ਗਿਰਾਵਟ ਆਈ ਹੈ।