ਪੰਜਾਬ

punjab

ETV Bharat / bharat

ਸ਼ਰਦ ਨਰਾਤੇ 2021 : ਨਰਾਤੇ ਦੇ ਤੀਜੇ ਦਿਨ ਮਾਂ ਚੰਦਰਘੰਟਾ ਤੇ ਚੌਥੇ ਦਿਨ ਹੁੰਦੀ ਹੈ ਮਾਂ ਕੁਸ਼ਮਾਂਡਾ ਦੀ ਪੂਜਾ

ਸ਼ਰਦ ਨਰਾਤੇ (SHARDIYA NAVRATRI) 7 ਅਕਤੂਬਰ ਨੂੰ ਅਸ਼ਵਿਨ ਸ਼ੁਕਲਾ ਪ੍ਰਤਿਪਦਾ ਤੋਂ ਸ਼ੁਰੂ ਹੋ ਚੁੱਕੇ ਹਨ। ਨਰਾਤੇ ਦੇ ਤੀਜੇ ਦਿਨ ਮਾਂ ਚੰਦਰਘੰਟਾ (MAA Chandraghanta) ਅਤੇ ਚੌਥੇ ਦਿਨ ਮਾਂ ਕੁਸ਼ਮਾਂਡਾ (MAA Kushmanda) ਦੀ ਪੂਜਾ ਕੀਤੀ ਜਾਂਦੀ ਹੈ।

ਸ਼ਰਦ ਨਰਾਤੇ 2021
ਸ਼ਰਦ ਨਰਾਤੇ 2021

By

Published : Oct 9, 2021, 6:03 AM IST

ਗੁਰਦਾਸਪੁਰ : ਮਾਂ ਦੁਰਗਾ ਦੀ ਪੂਜਾ ਦੇ ਨੌਂ ਦਿਨਾਂ ਦੌਰਾਨ, ਮਾਤਾ ਦੇ ਨੌ ਵੱਖ -ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਨਰਾਤੇ ਦੇ ਤੀਜੇ ਦਿਨ ਮਾਂ ਚੰਦਰਘੰਟਾ (MAA Chandraghanta) ਅਤੇ ਚੌਥੇ ਦਿਨ ਮਾਂ ਕੁਸ਼ਮਾਂਡਾ (MAA Kushmanda) ਦੀ ਪੂਜਾ ਕੀਤੀ ਜਾਂਦੀ ਹੈ।

ਇਸ ਵਾਰ ਇੱਕੋ ਦਿਨ ਪੈ ਰਹੇ ਦੋ ਨਰਾਤੇ

ਗੁਰਦਾਸਪੁਰ ਦੇ ਰਘੂਨਾਥ ਮੰਦਿਰ ਦੇ ਪੰਡਤ ਗਗਨ ਸ਼ਰਮਾ ਨੇ ਦੱਸਿਆ ਕਿ ਇਸ ਸਾਲ ਸ਼ਰਦ ਨਰਾਤਿਆਂ ਵਿੱਚ ਇੱਕ ਤਰੀਕ ਗਾਇਬ ਹੈ। ਇਸ ਦੇ ਚਲਦੇ ਸ਼ਨੀਵਾਰ, 09 ਅਕਤੂਬਰ ਨੂੰ, ਤ੍ਰਿਤੀਆ ਤਾਰੀਕ ਸਵੇਰੇ 07:48 ਤੱਕ ਰਹੇਗੀ।ਇਸ ਤੋਂ ਬਾਅਦ ਚਤੁਰਥੀ ਦੀ ਤਰੀਕ ਲੱਗ ਜਾਵੇਗੀ, ਜੋ ਕਿ ਅਗਲੇ ਦਿਨ 10 ਅਕਤੂਬਰ (ਸ਼ਨੀਵਾਰ) ਨੂੰ ਸਵੇਰੇ 05 ਵਜੇ ਤੱਕ ਰਹੇਗੀ। ਇਸ ਸਾਲ ਨਰਾਤੇ ਦੋ ਤਰੀਕਾਂ ਇਕੱਠੀਆਂ ਹੋਣ ਕਾਰਨ ਅੱਠ ਦਿਨਾਂ ਲਈ ਹੋਣਗੇ, ਯਾਨੀ ਕਿ ਤੀਜੇ ਨਰਾਤੇ ਤੋਂ ਬਾਅਦ ਸਿੱਧੇ ਪੰਜਵਾਂ ਨਰਾਤਾ ਮਨਾਇਆ ਜਾਵੇਗਾ।

ਤੀਜੇ ਦਿਨ ਮਾਂ ਚੰਦਰਘੰਟਾ ਦੀ ਪੂਜਾ

ਮਾਂ ਦੁਰਗਾ ਦੀ ਨੌ ਸ਼ਕਤੀਆਂ ਦਾ ਤੀਜਾ ਰੂਪ ਮਾਂ ਚੰਦਰਘੰਟਾ ਦਾ ਹੈ। ਇਸ ਰੂਪ ਵਿੱਚ ਤੁਸੀਂ ਮਾਂ ਸ਼ੀਸ਼ 'ਤੇ ਘੰਟਾਨੁਮਾ ਅੱਧੇ ਚੰਨ ਨਾਲ ਮੁਕਟ ਧਾਰਨ ਕੀਤੇ ਹੋਏ ਵੇਖ ਸਕਦੇ। ਇਸ ਰੂਪ ਵਿੱਚ ਮਾਂ ਦੀਆਂ 10 ਭੁੱਜਾਵਾਂ ਵਿੱਚ ਤ੍ਰਿਸ਼ੂਲ, ਖੱਡਗ, ਗਦ ਤੇ ਧਨੁਸ਼ ਤੇ ਹੋਰਨਾਂ ਸ਼ਸਤਰ ਧਾਰਨ ਕੀਤੇ ਹੋਏ ਹਨ ਤੇ ਉਹ ਸ਼ੇਰ 'ਤੇ ਸਵਾਰ ਹਨ। ਮਾਂ ਚੰਦਰਘੰਟਾ ਦੇਵੀ ਪਾਰਵਤੀ ਦਾ ਸੁਹਾਗਨ ਅਵਤਾਰ ਹੈ। ਭਗਵਾਨ ਸ਼ਿਵ ਨਾਲ ਵਿਆਹ ਮਗਰੋਂ ਦੇਵੀ ਮਹਾਗੌਰੀ ਨੇ ਆਪਣੇ ਮੱਥੇ 'ਤੇ ਅੱਧਾ ਚੰਨ ਧਾਰਨ ਕਰਨ ਲੱਗੀ ਤੇ ਉਦੋਂ ਤੋਂ ਹੀ ਮਾਂ ਦਾ ਨੂੰ ਚੰਦਰਘੰਟਾ ਕਿਹਾ ਜਾਣ ਲੱਗਾ। ਪੌਰਾਣਿਕ ਮਾਨਤਾਵਾਂ ਦੇ ਮੁਤਾਬਕ ਮਾਵਾਂ ਦੁਰਗਾ ਨੇ ਰਾਕਸ਼ਸਾਂ ਦੇ ਵੱਧ ਰਹੇ ਜ਼ੁਲਮ ਨੂੰ ਖ਼ਤਮ ਕਰਨ ਲਈ ਇਹ ਰੂਪ ਧਾਰਿਆ ਸੀ। ਉਨ੍ਹਾਂ ਰਾਕਸ਼ਸਾਂ ਦਾ ਨਾਸ਼ ਕਰਕੇ ਦੇਵਤਿਆਂ ਨੂੰ ਮੁਕਤੀ ਦਿਲਾਈ। ਮਾਂ ਚੰਦਰਘੰਟਾ ਦੀ ਪੂਜਾ ਕਰਨ ਨਾਲ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।

ਦੁੱਧ ਨਾਲ ਬਣੀਆਂ ਚੀਜ਼ਾਂ ਦਾ ਲਗਾਓ ਭੋਗ

ਮਾਂ ਚੰਦਰਘੰਟਾ ਨੂੰ ਦੁੱਧ ਨਾਲ ਬਣੀਆਂ ਚੀਜ਼ਾਂ ਦਾ ਭੋਗ ਲਗਾਇਆ ਜਾਂਦਾ ਹੈ। ਤੁਹਾਨੂੰ ਮਾਂ ਨੂੰ ਦੁੱਧ ਨਾਲ ਬਣੀ ਖੀਰ,ਮੱਖਣ ਮਿਸ਼ਰੀ ਆਦਿ ਦਾ ਭੋਗ ਲਗਾਓ। ਸ਼ਿੰਗਾਰ 'ਚ ਇਨ੍ਹਾਂ ਨੂੰ ਖੁਸ਼ਬੂਦਾਰ ਵਸਤੂਆਂ ਅਤੇ ਸੈਂਟ ਚੜ੍ਹਾਏ ਜਾਂਦੇ ਹਨ।

ਤੀਜੇ ਦਿਨ ਮਾਂ ਚੰਦਰਘੰਟਾ ਤੇ ਚੌਥੇ ਦਿਨ ਹੁੰਦੀ ਹੈ ਮਾਂ ਕੁਸ਼ਮਾਂਡਾ ਦੀ ਪੂਜਾ

ਇਹ ਵੀ ਪੜ੍ਹੋ :ਪਟਿਆਲਾ: ਨਰਾਤਿਆਂ ਮੌਕੇ ਕਾਲੀ ਮਾਤਾ ਮੰਦਰ 'ਚ ਨਤਮਸਤਕ ਹੋਣ ਪੁੱਜੇ ਸ਼ਰਧਾਲੂ

ਚੌਥੇ ਦਿਨ ਮਾਂ ਕੁਸ਼ਮਾਂਡਾ ਦੀ ਪੂਜਾ

ਮਾਂ ਦੁਰਗਾ ਦੀ ਨੌ ਸ਼ਕਤੀਆਂ ਦਾ ਚੌਥਾ ਰੂਪ ਮਾਂ ਕੁਸ਼ਮਾਂਡਾ ਦਾ ਹੈ। ਬ੍ਰਹਮਾਂਡ ਤੋਂ ਪੈਦਾ ਹੋਣ ਕਾਰਨ ਇਨ੍ਹਾਂ ਨੂੰ ਕੁਸ਼ਮਾਂਡਾ ਦੇ ਨਾਂਅ ਨਾਲ ਜਾਣਿਆ ਗਿਆ। ਜਦੋਂ ਸ੍ਰਿਸ਼ਟੀ ਦੀ ਹੋਂਦ ਨਹੀਂ ਸੀ, ਚਾਰਾਂ ਪਾਸੇ ਹਨੇਰਾ ਹੀ ਹਨੇਰਾ ਸੀ ਤਾਂ ਮਾਂ ਕੁਸ਼ਮਾਂਡਾ ਨੇ ਆਪਣੇ ਹਾਸੇ ਨਾਲ ਬ੍ਰਹਮਾਂਡ ਦੀ ਰਚਨਾ ਕੀਤੀ ਸੀ। ਇਨ੍ਹਾਂ ਨੂੰ ਸ੍ਰਿਸ਼ਟੀ ਦੀ ਆਦਿ ਸਵਰੂਪਾ ਮੰਨਿਆ ਜਾਂਧਾ ਹੈ। ਇਨ੍ਹਾਂ ਦੀਆਂ ਅੱਠ ਭੁਜਾਵਾਂ ਹਨ, ਜਿਸ ਕਾਰਨ ਇਨ੍ਹਾਂ ਨੂੰ ਅੱਸ਼ਟਭੁਜਾ ਦੇਵੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਨ੍ਹਾਂ ਦੇ ਹੱਥ ਵਿੱਚ ਕਮੰਡਲ, ਧਨੁਸ਼ ਬਾਣ, ਕਮਲ, ਪੁਸ਼ਪ, ਅਮ੍ਰਿਤਪੂਰਣ ਕਲਸ਼, ਚੱਕਰ ਅਤੇ ਗਦਾ ਹਨ. ਹਾਤੇ ਵਿੱਚ ਹੱਥ ਸਾਰੇ ਸਿਧੀਆਂਅਤੇ ਨਿਧੀਆਂ ਦੀ ਦੇਣ ਵਾਲੀ ਜਪਮਾਲਾ ਹੈ।ਇਨ੍ਹਾਂ ਦਾ ਵਾਹਨ ਸ਼ੇਰ ਹੈ। ਮਾਂ ਕੁਸ਼ਮਾਂਡਾ ਦੀ ਪੂਜਾ ਕਰਨ ਨਾਲ ਸਾਰੇ ਰੋਗ ਖ਼ਤਮ ਹੋ ਜਾਂਦੇ ਹਨ, ਉਮਰ ਵੱਧਦੀ ਹੈ।

ਮਿੱਠੀ ਚੀਜ਼ਾਂ ਦਾ ਲਗਾਓ ਭੋਗ

ਮਾਂ ਕੁਸ਼ਮਾਂਡਾ ਨੂੰ ਮਿੱਠੀਆਂ ਚੀਜ਼ਾਂ ਦਾ ਭੋਗ ਲਗਾਇਆ ਜਾਂਦਾ ਹੈ। ਮਾਂ ਨੂੰ ਮਾਲਪੁਏ ਜਾਂ ਕੱਦੂ ਪੇਠੇ ਤੇ ਮਿਠਾਈਆਂ ਦਾ ਭੋਗ ਲਗਾਓ

ਇਹ ਵੀ ਪੜ੍ਹੋ :ਇਸ ਮੰਦਰ 'ਚ ਲੱਗਦਾ ਹੈ 'ਲੰਗੂਰ ਮੇਲਾ', ਹੁੰਦੀਆਂ ਨੇ ਮੁਰਾਦਾ ਪੂਰੀਆਂ

ABOUT THE AUTHOR

...view details