ਮੁੰਬਈ:ਨਾਂਦੇੜ ਦੇ ਇੱਕ ਸਰਕਾਰੀ ਹਸਪਤਾਲ ਵਿੱਚ 24 ਘੰਟਿਆਂ ਦੋਰਾਨ 12 ਬੱਚਿਆਂ ਸਣੇ 24 ਲੋਕਾਂ ਦੀ ਮੌਤ ਦੇ ਮਾਮਲੇ ਨੂੰ ਗੰਭਇਤਾ ਨਾਲ ਲੈਂਦੇ ਹੋਏ,ਨੈਸ਼ਨਲ ਕਾਂਗਰਸ ਪਾਰਟੀ (ਐਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਮਹਾਰਾਸ਼ਟਰ ਸਰਕਾਰ ਦੀ ਆਲੋਚਨਾ ਕੀਤੀ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਸਰਕਾਰ ਦੀ ਆਲੋਚਨਾ ਕਰਦੇ ਹੋਏ ਸ਼ਰਦ ਪਵਾਰ ਨੇ ਕਿਹਾ ਕਿ ਇਹ ਘਟਨਾ ਸਰਕਾਰੀ ਪ੍ਰਣਾਲੀਆਂ ਦੀ ਨਾਕਾਮੀ ਨੂੰ ਉਜਾਗਰ ਕਰਦੀ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਭਵਿੱਖ ਵਿੱਚ ਮਰੀਜ਼ਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਤਾਂ ਜੋ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਨਾ ਹੋ ਸਕੇ।
24 ਘੰਟੇ ਦੌਰਾਨ ਇੰਨੀਆਂ ਮੋਤਾਂ ਹੋਣਾ ਹੈਰਾਨੀਜਨਕ:ਸ਼ਰਦ ਪਵਾਰ ਨੇ ਟਵਿੱਟਰ 'ਤੇ ਕਿਹਾ, 'ਨਾਂਦੇੜ ਦੇ ਇਕ ਸਰਕਾਰੀ ਹਸਪਤਾਲ ਵਿੱਚ 24 ਘੰਟਿਆਂ ਵਿੱਚ 12 ਨਵਜੰਮੇ ਬੱਚਿਆਂ ਸਮੇਤ 24 ਲੋਕਾਂ ਦੀ ਮੌਤ ਦੀ ਘਟਨਾ ਹੈਰਾਨ ਕਰਨ ਵਾਲੀ ਹੈ। ਇਹ ਘਟਨਾ ਇੱਥੋਂ ਦੇ ਸ਼ੰਕਰ ਰਾਓ ਚੋਹਾਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਵਾਈਆਂ ਦੀ ਕਥਿਤ ਕਮੀ ਕਾਰਨ ਵਾਪਰੀ ਦੱਸੀ ਗਈ ਹੈ। ਠਾਣੇ ਨਗਰ ਨਿਗਮ ਦੇ ਕਾਲਵਾ ਹਸਪਤਾਲ 'ਚ 18 ਲੋਕਾਂ ਦੀ ਮੌਤ ਦੀ ਘਟਨਾ ਨੂੰ ਯਾਦ ਕਰਦੇ ਹੋਏ ਪਵਾਰ ਨੇ ਕਿਹਾ,ਕਿ 'ਇਸ ਘਟਨਾ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਨਾਂਦੇੜ ਦੇ ਸਰਕਾਰੀ ਹਸਪਤਾਲ 'ਚ ਦੋ ਮਹੀਨਿਆਂ ਬਾਅਦ ਅਜਿਹੀ ਘਟਨਾਂ ਇੱਕ ਗੰਭੀਰ ਮਸਲਾ।
ਅਜਿਹੀਆਂ ਘਟਨਾਵਾਂ ਮੁੜ੍ਹ ਨਾ ਵਾਪਰਨ:ਪਵਾਰ ਨੇ ਕਿਹਾ ਕਿ ਇਸ ਨਾਲ ਸਰਕਾਰੀ ਪ੍ਰਣਾਲੀਆਂ ਦੀ ਨਾਕਾਮੀ ਸਾਹਮਣੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਮੁੜ੍ਹ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਜਾਣ। ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮੈਡੀਕਲ ਕਾਲਜ ਦੇ ਡੀਨ ਇੰਚਾਰਜ ਡਾ.ਸ਼ਿਆਮ ਰਾਓ ਵਾਕੋਡੇ ਨੇ ਕਿਹਾ ਕਿ ਮ੍ਰਿਤਕ ਸੱਪ ਦੇ ਡੰਗਣ, ਆਰਸੈਨਿਕ ਅਤੇ ਫਾਸਫੋਰਸ ਜ਼ਹਿਰ ਆਦਿ ਸਮੇਤ ਕਈ ਬਿਮਾਰੀਆਂ ਤੋਂ ਪੀੜਤ ਸਨ।
ਮੈਨਪਾਵਰ ਦੀ ਕਮੀ ਕਾਰਨ ਹੋਈ ਅਣਗਹਿਲੀ:ਸ਼ਿਆਮਰਾਓ ਵਾਕੋਡੇ ਨੇ ਦੱਸਿਆ ਕਿ ਇਹਨਾਂ ਮਰੀਜਾਂ ਦੀ ਜਾਨ ਸੱਪ ਦੇ ਡੰਗ, ਆਰਸੈਨਿਕ ਅਤੇ ਫਾਸਫੋਰਸ ਜ਼ਹਿਰ ਆਦਿ ਕਾਰਨ ਗਈ ਹੈ। ਉਨ੍ਹਾਂ ਨੇ ਮੈਨਪਾਵਰ ਦੀ ਕਮੀ ਦੀ ਸ਼ਿਕਾਇਤ ਕੀਤੀ। ਸ਼ਿਆਮ ਰਾਓ ਵਾਕੋਡੇ ਨੇ ਕਿਹਾ,'ਵੱਖ-ਵੱਖ ਕਰਮਚਾਰੀਆਂ ਦੇ ਤਬਾਦਲੇ ਕਾਰਨ ਸਾਡੇ ਲਈ ਕੁਝ ਮੁਸ਼ਕਲ ਸੀ।
ਅਸੀਂ ਹੈਫਕਾਈਨ ਇੰਸਟੀਚਿਊਟ ਤੋਂ ਦਵਾਈਆਂ ਖਰੀਦਣੀਆਂ ਸਨ ਪਰ ਉਹ ਵੀ ਨਹੀਂ ਹੋ ਸਕਿਆ, ਨਾਲ ਹੀ ਇਸ ਹਸਪਤਾਲ ਵਿੱਚ ਦੂਰੋਂ-ਦੂਰੋਂ ਮਰੀਜ਼ ਆਉਂਦੇ ਹਨ ਅਤੇ ਕਈ ਮਰੀਜ਼ ਅਜਿਹੇ ਸਨ ਜਿਨ੍ਹਾਂ ਦਾ ਮਨਜ਼ੂਰ ਬਜਟ ਵੀ ਖ਼ਰਾਬ ਹੋ ਗਿਆ ਸੀ। ਸਾਬਕਾ ਮੁੱਖ ਮੰਤਰੀ ਅਤੇ ਨੰਦੇੜ ਕਾਂਗਰਸ ਦੇ ਸੀਨੀਅਰ ਨੇਤਾ ਅਸ਼ੋਕ ਚਵਾਨ ਨੇ ਕਿਹਾ ਕਿ ਇਨ੍ਹਾਂ ਮੌਤਾਂ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਪ੍ਰਾਈਵੇਟ ਹਸਪਤਾਲਾਂ ਤੋਂ ਰੈਫਰ ਕੀਤੇ ਗਏ 70 ਹੋਰ ਮਰੀਜ਼ਾਂ ਦੀ ਹਾਲਤ 'ਨਾਜ਼ੁਕ' ਚਿੰਤਾਜਨਕ ਅਤੇ ਗੰਭੀਰ ਹੈ। ਸਰਕਾਰ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ। ਕਰੀਬ 70 ਹੋਰ ਲੋਕ ਗੰਭੀਰ ਹਨ।