ਹੈਦਰਾਬਾਦ ਡੈਸਕ:ਨਿਆਂ ਦੇ ਦੇਵਤਾ ਸ਼ਨੀ ਨੂੰ ਨਵਗ੍ਰਹਿਆਂ ਦਾ ਸਭ ਤੋਂ ਸਖ਼ਤ ਤੇ ਗੁੱਸੇ ਵਾਲਾ ਦੇਵਤਾ ਮੰਨਿਆ ਜਾਂਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇੱਕ ਵਾਰ ਜੇਕਰ ਸ਼ਨੀ ਵਿਗੜ ਜਾਵੇ, ਤਾਂ ਮਨੁੱਖ ਦਾ ਪੂਰਾ ਜੀਵਨ ਦੁੱਖਾਂ ਨਾਲ ਭਰ ਜਾਂਦਾ ਹੈ। 31 ਜਨਵਰੀ ਨੂੰ ਸ਼ਨੀ ਦੇਵ ਕੁੰਭ ਰਾਸ਼ੀ 'ਚ ਅਸਤ ਹੋਣ ਜਾ ਰਹੇ ਹਨ। ਜੋਤਿਸ਼ ਮਾਹਿਰਾਂ ਅਨੁਸਾਰ ਸ਼ਨੀ ਦੇਵ ਨੂੰ ਕੁਝ ਬੁਰੀਆਂ ਆਦਤਾਂ ਵਾਲੇ ਲੋਕ ਪਸੰਦ ਨਹੀਂ ਹੁੰਦੇ। ਜਿਨ੍ਹਾਂ ਲੋਕਾਂ ਦੀ ਬੁਰੀ ਆਦਤ ਹੁੰਦੀ ਹੈ, ਉਨ੍ਹਾਂ 'ਤੇ ਸ਼ਨੀ ਦੀ ਨਜ਼ਰ ਹਮੇਸ਼ਾ ਬਣੀ ਰਹਿੰਦੀ ਹੈ, ਕਿਉਂਕਿ ਸ਼ਨੀ ਦੇਵ 31 ਜਨਵਰੀ ਨੂੰ ਕੁੰਭ ਰਾਸ਼ੀ ਵਿੱਚ ਅਸਤ ਹੋਣ ਵਾਲੇ ਹਨ, ਅਜਿਹੇ ਲੋਕਾਂ ਨੂੰ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਆਓ ਜਾਣਦੇ ਹਾਂ, ਉਹ ਬੁਰੀਆਂ ਆਦਤਾਂ ਜਿਸ ਨੂੰ ਕਰਨ ਤੋਂ ਪਹਿਲਾਂ ਇਕ ਵਾਰ ਜ਼ਰੂਰ ਸੋਚਣਾ।
ਬੈਠੇ-ਬੈਠੇ ਪੈਰ ਹਿਲਾਉਣਾ:ਤੁਸੀਂ ਕਈ ਵਾਰ ਘਰ ਜਾਂ ਦਫ਼ਤਰ ਵਿੱਚ ਲੋਕਾਂ ਨੂੰ ਬੈਠੇ ਬੈਠੇ ਆਪਣੇ ਪੈਰ ਹਿਲਾਉਂਦੇ ਹੋਏ ਦੇਖਿਆ ਹੋਵੇਗਾ। ਇਹ ਵੀ ਹੋ ਸਕਦਾ ਕਿ ਇਹ ਆਦਤ ਤੁਹਾਨੂੰ ਵੀ ਹੋਵੇ। ਜੇਕਰ ਹੈ ਤਾਂ ਇਸ ਨੂੰ ਤੁਰੰਤ ਕੰਟਰੋਲ ਕਰ ਲਓ। ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਇਹ ਨਾ ਸਿਰਫ ਚੰਦਰਮਾ ਕਮਜ਼ੋਰ ਹੋਣ ਦੇ ਸੰਕੇਤ ਦਿੰਦਾ ਹੈ, ਬਲਕਿ ਸ਼ਨੀ ਦੀਆਂ ਸਮੱਸਿਆਵਾਂ ਨੂੰ ਵੀ ਦਰਸ਼ਾਉਂਦਾ ਹੈ। ਅਜਿਹਾ ਕਰਨ ਵਾਲੇ ਅਕਸਰ ਮਾਨਸਿਕ ਪਰੇਸ਼ਾਨੀਆਂ ਨਾਲ ਜੂਝਦੇ ਹਨ।
ਪੈਰ ਘਸੀਟ ਕੇ ਤੁਰਨਾ: ਜੋਤਿਸ਼ ਮਾਹਿਰਾਂ ਮੁਤਾਬਕ, ਪੈਰ ਘਸੀਟ ਕੇ ਤੁਰਨਾ ਬਹੁਤ ਬੁਰੀ ਆਦਤ ਹੈ। ਜੋ ਲੋਕ ਪੈਰ ਘਸੀਟ ਕੇ ਤੁਰਦੇ ਹਨ, ਸ਼ਨੀ ਹਮੇਸ਼ਾ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਹੈ। ਅਜਿਹੇ ਲਕਾਂ ਨੂੰ ਅਸ਼ੁੱਭ ਫਲ ਮਿਲਦੇ ਹਨ। ਇਨ੍ਹਾਂ ਦੇ ਬਣੇ ਹੋਏ ਕੰਮ ਵਿਗੜਨ ਦੇ ਚਾਂਸ ਵੱਧ ਜਾਂਦੇ ਹਨ ਅਤੇ ਪੈਸਿਆਂ ਦੀ ਤੰਗੀ ਵੀ ਸਹਿਣੀ ਪੈਂਦੀ ਹੈ।
ਇੱਧਰ ਉੱਧਰ ਥੁੱਕਣ ਦੀ ਆਦਤ : ਆਪਣੇ ਰਾਹ ਵਿੱਚ ਚੱਲਦੇ ਇੱਧਰ ਉੱਧਰ ਥੁੱਕਣਾ ਵੀ ਗ਼ਲਤ ਮੰਨਿਆ ਜਾਂਦਾ ਹੈ। ਜਿੱਥੇ ਇਹ ਆਦਤ ਉਸ ਥਾਂ ਨੂੰ ਗੰਦਾ ਕਰਦੀ ਹੈ, ਉੱਥੇ ਹੀ, ਇਹ ਆਦਤ ਸ਼ਨੀ ਗ੍ਰਹਿ ਦੇ ਕਮਜ਼ੋਰ ਹੋਣ ਦੀ ਨਿਸ਼ਾਨੀ ਹੈ। ਅਜਿਹੇ ਲੋਕਾਂ ਦਾ ਜੀਵਨ ਹਮੇਸ਼ਾ ਦੁੱਖ ਭਰਿਆ ਰਹਿੰਦਾ ਹੈ। ਇਸ ਲਈ ਇਸ ਆਦਤ ਨੂੰ ਜਲਦ ਛੱਡਣਾ ਹੋਵੇਗਾ, ਨਹੀਂ ਤਾਂ ਸ਼ਨੀ ਦਾ ਪ੍ਰਕੋਪ ਝੱਲਣਾ ਪੈ ਸਕਦਾ ਹੈ।