ਜੌਨਪੁਰ:ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਕਈ ਦਿਲ ਝੰਜੋੜਨ ਵਾਲੇ ਦ੍ਰਿਸ਼ ਨਜ਼ਰ ਆ ਰਹੇ ਨੇ। ਅਜਿਹੀ ਹੀ ਇੱਕ ਘਟਨਾ ਉਤਰ ਪ੍ਰਦੇਸ਼ ਦੇ ਜੌਨਪੁਰ ਜਿਲ੍ਹੇ ਤੋਂ ਸਾਹਮਣੇ ਆਈ ਹੈ। ਅਸੀਂ ਜਿਸ ਸਮਾਜ ਨੂੰ ਇੱਕ ਦੂਜੇ ਦੇ ਸੁੱਖ-ਦੁੱਖ ਦਾ ਸਾਥੀ ਮਨਦੇ ਹਾਂ, ਉਸੇ ਸਮਾਜ ਦਾ ਇੱਕ ਅਜਿਹਾ ਚਿਹਰਾ ਸਾਹਮਣੇ ਆਇਆ ਹੈ, ਜੋ ਤੁਹਾਨੂੰ ਅੰਦਰ ਤੱਕ ਝੰਜੋੜ ਕੇ ਰੱਖ ਦੇਵੇਗਾ।
ਦਰਅਸਲ ਯੂਪੀ ਦੇ ਜੌਨਪੁਰ ਚ ਕੋਰੋਨਾ ਪੀੜਤ ਇੱਕ ਔਰਤ ਦੀ ਮੌਤ ਹੋ ਗਈ ਅਤੇ ਪਿੰਡ ਦੇ ਲੋਕਾਂ ਨੇ ਇਸ ਪਰਿਵਾਰ ਨਾਲ ਦਰਦ ਸਾਂਝ ਕਰਨਾ ਤਾਂ ਦੂਰ ਸਗੋ ਅੰਤਿਮ ਸਸਕਾਰ ਕਰਨ ਤੋਂ ਵੀ ਰੋਕ ਦਿੰਤਾ। ਜਿਸ ਕਾਰਨ ਬਜੁਰਗ ਆਪਣੀ ਪਤਨੀ ਦੀ ਲਾਸ਼ ਸਾਇਕਲ ਉੱਤੇ ਰੱਖੇ ਦਰ-ਦਰ ਠੋਕਰਾਂ ਖਾਂਦਾ ਰਿਹਾ, ਪਰ ਉਸ ਨੂੰ 2 ਗਜ਼ ਜ਼ਮੀਨ ਨਸੀਬ ਨਹੀਂ ਹੁੰਦੀ ਤਾਂ ਜੋ ਆਪਣੀ ਮ੍ਰਿਤਕ ਪਤਨੀ ਦਾ ਸਸਕਾਰ ਕਰ ਸਕੇ। ਹਲਾਂਕਿ ਬਾਅਦ ਚ ਪੁਲਿਸ ਨੇ ਮਾਮਲੇ ਚ ਦਖਲ ਦਿੱਤਾ ਅਤੇ ਉਸ ਔਰਤ ਦਾ ਸਸਕਾਰ ਸੰਭਵ ਹੋ ਸਕਿਆ