ਪ੍ਰਯਾਗਰਾਜ : ਬਾਹੂਬਲੀ ਮਾਫੀਆ ਅਤੀਕ ਅਹਿਮਦ ਅਤੇ ਅਸ਼ਰਫ ਦਾ ਸ਼ਨੀਵਾਰ ਦੇਰ ਰਾਤ ਸ਼ੂਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਉਦੋਂ ਤੋਂ ਫਰਾਰ ਅਤੀਕ ਅਹਿਮਦ ਦੀ ਪਤਨੀ ਸ਼ਾਇਸਤਾ ਪਰਵੀਨ ਅਤੇ ਅਸ਼ਰਫ ਦੀ ਪਤਨੀ ਜ਼ੈਨਬ ਫਾਤਿਮਾ ਦੇ ਆਤਮ ਸਮਰਪਣ ਦੀ ਚਰਚਾ ਜ਼ੋਰ ਫੜ ਰਹੀ ਹੈ। ਪੁਲਿਸ ਨੇ ਅਦਾਲਤ ਅਤੇ ਆਲੇ-ਦਿਆਲੇ ਦੇ ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਅਦਾਲਤ ਦੇ ਆਲੇ-ਦੁਆਲੇ ਐਲਆਈਯੂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਹਰ ਆਉਣ-ਜਾਣ ਵਾਲੇ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਪ੍ਰਯਾਗਰਾਜ ਦੇ ਤਿੰਨਾਂ ਥਾਣਿਆਂ ਵਿੱਚੋਂ ਕਿਸੇ ਇੱਕ ਵਿੱਚ ਸ਼ਾਇਸਤਾ ਪਰਵੀਨ ਦੇ ਆਤਮ ਸਮਰਪਣ ਦੀ ਚਰਚਾ ਚੱਲ ਰਹੀ ਹੈ। ਇਨ੍ਹਾਂ ਵਿੱਚ ਧੂਮਨਗੰਜ ਥਾਣਾ, ਖੁਲਦਾਬਾਦ ਥਾਣਾ ਅਤੇ ਪੁਰਮੁਫਤੀ ਥਾਣਾ ਸ਼ਾਮਲ ਹਨ।
ਉਮੇਸ਼ਪਾਲ ਕਤਲ ਕਾਂਡ ਦੀ ਮੁਲਜ਼ਮ ਹੈ ਸ਼ਾਇਸਤਾ ਪਰਵੀਨ :ਦੱਸ ਦੇਈਏ ਕਿ ਅਤੀਕ ਅਹਿਮਦ ਦੀ ਪਤਨੀ ਸ਼ਾਇਸਤਾ ਪਰਵੀਨ ਉਮੇਸ਼ ਪਾਲ ਕਤਲ ਕਾਂਡ ਦੀ ਮੁਲਜ਼ਮ ਹੈ। ਪੁਲਿਸ ਨੇ ਉਸ 'ਤੇ 50 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ। ਉਦੋਂ ਤੋਂ ਸ਼ਾਇਸਤਾ ਪਰਵੀਨ ਫਰਾਰ ਹੈ। ਬੇਟੇ ਅਸਦ ਦੇ ਐਨਕਾਊਂਟਰ ਤੋਂ ਬਾਅਦ ਸ਼ਾਇਸਤਾ ਪਰਵੀਨ ਦੇ ਆਤਮ ਸਮਰਪਣ ਦੀ ਚਰਚਾ ਜ਼ੋਰ ਫੜ ਗਈ ਹੈ। ਹਾਲਾਂਕਿ ਅਸਦ ਦੇ ਸਪੁਰਦ-ਏ-ਖਾਕ ਦੌਰਾਨ ਬੁਰਕਾ ਪਹਿਨੀ ਔਰਤ ਦੀ ਫੋਟੋ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਫੋਟੋ ਸ਼ਾਇਸਤਾ ਪਰਵੀਨ ਦੀ ਸੀ। ਅਤੀਕ ਅਹਿਮਦ ਅਤੇ ਅਸ਼ਰਫ ਨੂੰ ਸ਼ਨੀਵਾਰ ਦੇਰ ਰਾਤ ਤਿੰਨ ਕਾਤਲਾਂ ਨੇ ਮਾਰ ਦਿੱਤਾ ਸੀ। ਉਦੋਂ ਤੋਂ ਹੀ ਸ਼ਾਇਸਤਾ ਪਰਵੀਨ ਦੇ ਆਤਮ ਸਮਰਪਣ ਦੀ ਚਰਚਾ ਜ਼ੋਰ ਫੜ ਗਈ ਸੀ।