ਪੰਜਾਬ

punjab

ETV Bharat / bharat

Wife killed Husband: ਘਰਵਾਲੀ ਹੀ ਨਿਕਲੀ ਕਤਲ ਦੀ ਮਾਸਟਰਮਾਇੰਡ, ਪਿਆਰ 'ਚ ਅੰਨ੍ਹੀ ਹੋਈ ਨੇ ਪ੍ਰੇਮੀ ਨਾਲ ਏਦਾਂ ਮਾਰਿਆ ਸੀ ਪਤੀ - ਪੁਲਿਸ ਨੂੰ ਸੀ ਮਹਿਲਾ ਉੱਤੇ ਸ਼ੱਕ

ਸ਼ਾਹਡੋਲ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਆਹੁਤਾ ਆਪਣੇ ਪ੍ਰੇਮੀ ਦੇ ਪਿਆਰ ਵਿੱਚ ਇੰਨੀ ਅੰਨ੍ਹੀ ਹੋ ਗਈ ਕਿ ਉਸਨੇ ਆਪਣੇ ਪਤੀ ਦਾ ਕਤਲ ਹੀ ਕਰ ਦਿੱਤਾ। ਪੁਲਿਸ ਨੂੰ ਇਸ ਮਾਮਲੇ 'ਚ ਔਰਤ 'ਤੇ ਪਹਿਲਾਂ ਹੀ ਸ਼ੱਕ ਸੀ। ਜਦੋਂ ਬਰੀਕੀ ਨਾਲ ਜਾਂਚ ਕੀਤੀ ਗਈ ਤਾਂ ਮ੍ਰਿਤਕ ਦੀ ਪਤਨੀ ਹੀ ਇਸ ਕਤਲਕਾਂਡ ਦੀ ਮਾਸਟਰਮਾਇੰਡ ਨਿਕਲੀ।

SHAHDOL CRIME NEWS MADLY IN LOVE WIFE PUT HER HUSBAND TO SLEEP DEAL OF DEATH
Wife killed Husband : ਘਰਵਾਲੀ ਹੀ ਨਿਕਲੀ ਕਤਲ ਦੀ ਮਾਸਟਰਮਾਇੰਡ, ਪਿਆਰ 'ਚ ਅੰਨ੍ਹੀ ਹੋਈ ਨੇ ਪ੍ਰੇਮੀ ਨਾਲ ਏਦਾਂ ਮਾਰਿਆ ਸੀ ਪਤੀ

By

Published : Feb 19, 2023, 7:33 PM IST

ਸ਼ਾਹਡੋਲ :ਜ਼ਿਲ੍ਹੇ ਤੋਂ ਇੱਕ ਖੌਫਨਾਲ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਆਹੁਤਾ ਆਪਣੇ ਪ੍ਰੇਮੀ ਦੇ ਪਿਆਰ ਵਿੱਚ ਇੰਨੀ ਪਾਗਲ ਹੋ ਗਈ ਕਿ ਉਸਨੇ ਆਪਣੇ ਪਤੀ ਦਾ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਮਹਿਲਾ ਨੂੰ ਫੜ ਲਿਆ ਹੈ। ਪੁਲਿਸ ਮੁਤਾਬਿਕ ਪਹਿਲਾਂ ਹੀ ਸ਼ੱਕ ਦੀ ਸੂਈ ਔਰਤ ਵੱਲ ਹੀ ਘੁੰਮ ਰਹੀ ਸੀ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਸਾਰਾ ਸੱਚ ਬਾਹਰ ਆ ਗਿਆ।

ਇਸ ਤਰ੍ਹਾਂ ਮਾਰਿਆ ਪ੍ਰੇਮੀ ਨਾਲ ਰਲਕੇ ਪਤੀ:ਇਹ ਮਾਮਲਾ ਸ਼ਾਹਡੋਲ ਜ਼ਿਲ੍ਹੇ ਦੇ ਬੀਓਹਾਰੀ ਥਾਣਾ ਖੇਤਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਪਤਨੀ ਦੀ ਪਿੰਡ ਦੇ ਹੀ ਇੱਕ ਲੜਕੇ ਨਾਲ ਪ੍ਰੇਮ ਕਹਾਣੀ ਚੱਲ ਰਹੀ ਸੀ। ਉਹ ਆਪਣੇ ਪ੍ਰੇਮੀ ਦੇ ਪਿਆਰ ਵਿਚ ਇੰਨੀ ਮਸਤ ਹੋ ਗਈ ਕਿ ਉਸਨੇ ਆਪਣੇ ਘਰਵਾਲੇ ਨੂੰ ਰਾਹ ਚੋਂ ਪਾਸੇ ਕਰਨ ਦੀ ਯੋਜਨਾ ਬਣਾਈ ਅਤੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਖਤਮ ਕਰ ਦਿੱਤਾ।

ਪ੍ਰੇਮੀ ਨੂੰ ਬੁਲਾਇਆ ਸੀ ਘਰ: ਇਸ ਘਟਨਾ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਜਦੋਂ ਉਸਦਾ ਘਰਵਾਲਾ ਸੁੱਤਾ ਪਿਆ ਸੀ ਤਾਂ ਉਸਨੇ ਆਪਣੇ ਪ੍ਰੇਮੀ ਨੂੰ ਘਰ ਸੱਦ ਲਿਆ। ਇਸ ਤੋਂ ਬਾਅਦ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਉਸਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਪਤਨੀ ਆਪਣੇ ਪਤੀ ਦੀ ਲਾਸ਼ ਕੋਲ ਰੋਣ ਦਾ ਬਹਾਨਾ ਲਗਾਉਣ ਲੱਗੀ। ਇਸ ਕਾਰਨ ਕਿਸੇ ਨੂੰ ਉਸ 'ਤੇ ਕੋਈ ਸ਼ੱਕ ਨਹੀਂ ਹੋਇਆ ਸੀ ਪਰ ਜਦੋਂ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਪੁਲਿਸ ਨੇ ਵੀ ਮੌਕੇ 'ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

ਇਹ ਵੀ ਪੜ੍ਹੋ:Delhi Trival Festival: ਦਿੱਲੀ ਵਿੱਚ ਵਿਕ ਰਹੀ 100 ਰੁਪਏ 'ਚ ਇੱਕ ਕੱਪ ਕੀੜੀਆਂ, ਜਾਣੋ ਇਸਦੇ ਪਿੱਛੇ ਦਾ ਕਾਰਨ

ਕਾਤਲਾਂ ਤੱਕ ਪਹੁੰਚੀ ਪੁਲਿਸ :ਇਸ ਮਾਮਲੇ 'ਚ ਪੁਲਿਸ ਨੂੰ ਮ੍ਰਿਤਕ ਦੀ ਪਤਨੀ 'ਤੇ ਪਹਿਲਾਂ ਹੀ ਸ਼ੱਕ ਸੀ। ਕਿਉਂਕਿ ਪਹਿਲੀ ਨਜ਼ਰੇ ਮ੍ਰਿਤਕ ਦੇ ਗਲੇ 'ਤੇ ਨਿਸ਼ਾਨ ਸਨ। ਨਾਲ ਹੀ ਨੱਕ 'ਚੋਂ ਖੂਨ ਨਿਕਲ ਰਿਹਾ ਸੀ। ਇਸ ਤੋਂ ਪਤਾ ਚੱਲ ਰਿਹਾ ਸੀ ਕਿ ਇਹ ਕੋਈ ਆਮ ਮੌਤ ਨਹੀਂ ਸਗੋਂ ਕਤਲ ਸੀ। ਪੁਲੀਸ ਨੇ ਕੁਝ ਘੰਟਿਆਂ ਵਿੱਚ ਹੀ ਮਾਮਲਾ ਸੁਲਝਾ ਲਿਆ। ਉਸ ਵਿਅਕਤੀ ਦੇ ਅਸਲ ਕਾਤਲ ਫੜੇ ਗਏ। ਜਿਸ ਵਿੱਚ ਉਸਦੀ ਪਤਨੀ ਅਤੇ ਉਸਦਾ ਪ੍ਰੇਮੀ ਕਾਤਲ ਨਿਕਲੇ। ਦੋਵਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ABOUT THE AUTHOR

...view details