ਪੰਜਾਬ

punjab

ETV Bharat / bharat

ਕਲੇਜੇ ਦੇ ਟੁੱਕੜੇ ਨੂੰ ਯਮਰਾਜ ਤੋਂ ਖੋਹ ਲਿਆਈ ਮਾਂ,ਡਾਕਟਰਾਂ ਨੇ ਐਲਾਨਿਆ ਸੀ ਮ੍ਰਿਤਕ

ਸੱਤ ਸਾਲਾ ਕੁਨਾਲ, ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕੀਤਾ ਸੀ, ਮੌਤ ਨੂੰ ਹਰਾ ਕੇ ਜ਼ਿੰਦਾ ਹੋ ਗਿਆ ਹੈ। ਇਹ ਹੈਰਾਨ ਕਰਨ ਵਾਲਾ ਮਾਮਲਾ ਹਰਿਆਣਾ ਦੇ ਬਹਾਦਰਗੜ੍ਹ ਤੋਂ ਸਾਹਮਣੇ ਆਇਆ ਹੈ।ਪੜ੍ਹੋ ਪੂਰੀ ਖ਼ਬਰ...

ਸਿਹਤਯਾਬ ਹੋ ਘਰ ਪਰਤਿਆ ਕੁਨਾਲ
ਸਿਹਤਯਾਬ ਹੋ ਘਰ ਪਰਤਿਆ ਕੁਨਾਲ

By

Published : Jun 17, 2021, 10:43 PM IST

ਝੱਜਰ: ਹਰਿਆਣਾ ਦੇ ਝੱਜਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸੱਤ ਸਾਲਾ ਮਾਸੂਮ, ਜਿਸ ਨੂੰ ਦਿੱਲੀ ਦੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਸੀ ਤੇ ਵਾਪਸ ਘਰ ਭੇਜ ਦਿੱਤਾ ਗਿਆ ਸੀ, ਅੱਜ ਜ਼ਿੰਦਾ ਹੈ। ਜੇ ਮਾਸੂਮ ਦੀ ਦਾਦੀ ਪੋਤੇ ਦੀ ਸ਼ਕਲ ਨੂੰ ਵੇਖਣ 'ਤੇ ਜ਼ੋਰ ਨਾ ਦਿੰਦੀ ਅਤੇ ਮਾਂ ਨੇ ਪੁੱਤਰ ਦੇ ਜ਼ਿੰਦਾ ਹੋਣ ਦੀ ਉਮੀਦ ਨਾ ਛੱਡ ਦਿੱਤੀ ਹੁੰਦੀ, ਤਾਂ ਸ਼ਾਇਦ ਇਹ ਮਾਸੂਮ ਅੱਜ ਜ਼ਿੰਦਾ ਨਾ ਹੁੰਦਾ।

ਦਰਅਸਲ, ਕਿਲ੍ਹਾ ਇਲਾਕੇ ਦੇ ਵਸਨੀਕ ਵਿਜੈ ਸ਼ਰਮਾ ਦੇ ਪੋਤੇ ਕੁਨਾਲ ਸ਼ਰਮਾ ਨੂੰ ਦਿੱਲੀ ਦੇ ਡਾਕਟਰਾਂ ਨੇ ਟਾਈਫਾਈਡ ਨਾਲ ਮ੍ਰਿਤਕ ਐਲਾਨ ਕਰ ਦਿੱਤਾ ਸੀ। ਸਾਰੇ ਪਾਸਿਓਂ ਨਿਰਾਸ਼ ਹੋ ਕੇ ਮਾਂ-ਪਿਓ ਆਪਣੇ ਸੱਤ ਸਾਲ ਦੇ ਬੇਟੇ ਕੁਨਾਲ ਦੀ ਲਾਸ਼ ਲੈ ਕੇ ਬਹਾਦੁਰਗੜ੍ਹ ਸਥਿਤ ਆਪਣੇ ਘਰ ਪਹੁੰਚੇ ਸਨ। ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਕੁਨਾਲ ਦੇ ਅੰਤਮ ਸੰਸਕਾਰ ਦਾਦਾ-ਦਾਦੀ ਦੇ ਘਰ ਹੋਵੇਗਾ।

ਸਿਹਤਯਾਬ ਹੋ ਘਰ ਪਰਤਿਆ ਕੁਨਾਲ

ਮਾਂ ਦੇ ਬੁਲਾਉਣ 'ਤੇ ਹੋਣ ਲੱਗੀ ਹਰਕਤ

ਕੁਨਾਲ ਦੀ ਲਾਸ਼ ਨੂੰ ਉਸ ਦੇ ਮਾਮਾ ਦੇ ਘਰ ਲਿਆਂਦਾ ਗਿਆ, ਪਰ ਦਾਦੀ ਨੇ ਆਪਣੇ ਪੋਤੇ ਦੀ ਸ਼ਕਲ ਵੇਖਣ ਦੀ ਜ਼ਿਦ ਕੀਤੀ। ਜਿਸ ਮਗਰੋਂ ਸਾਰੇ ਲੋਕ ਦਾਦੀ ਦੇ ਆਉਣ ਦਾ ਇੰਤਜ਼ਾਰ ਕਰਨ ਲੱਗ ਪਏ। ਇਸੇ ਵਿਚਾਲੇ ਕੁਨਾਲ ਦੀ ਮਾਂ ਜਾਹਨਵੀ ਤੇ ਤਾਈ ਅਨੂੰ ਨੇ ਕੁਨਾਲ ਨੂੰ ਰੌਂਦੇ ਹੋਏ ਪਿਆਰ ਨਾਲ ਹਿਲਾ ਕੇ ਉਸ ਨੂੰ ਜ਼ਿੰਦਾ ਹੋਣ ਲਈ ਆਵਾਜ਼ ਦਿੱਤੀ। ਕੁੱਝ ਦੇਰ ਮਗਰੋਂ ਲਾਸ਼ ਵਿੱਚ ਹਰਕਤ ਵਿਖੀ ਤਾਂ ਸਾਰੇ ਹੀ ਹੈਰਾਨ ਹੋ ਗਏ।

ਮੂੰਹ ਰਾਹੀਂ ਦਿੱਤਾ ਸਾਹ

ਕਾਹਲੀ ਵਿੱਚ ਕੁਨਾਲ ਦੇ ਪਿਤਾ ਹਿਤੇਸ਼ ਨੇ ਸ਼ੀਟ ਪੈਕਿੰਗ ਵਿੱਚੋਂ ਬੱਚੇ ਦਾ ਮੂੰਹ ਬਾਹਰ ਕੱਢ ਲਿਆ ਅਤੇ ਉਸ ਨੂੰ ਮੂੰਹ ਚੋਂ ਸਾਹ ਦੇਣਾ ਸ਼ੁਰੂ ਕਰ ਦਿੱਤਾ। ਕੁੱਝ ਸਮੇਂ ਲਈ, ਕੁਨਾਲ ਨੂੰ ਉਸ ਦੇ ਮੂੰਹ ਰਾਹੀਂ ਸਾਹ ਦਿੱਤਾ ਗਿਆ। ਜਿਸ ਤੋਂ ਬਾਅਦ ਉਸ ਦੇ ਸਰੀਰ ਵਿੱਚ ਮੁੜ ਹਰਕਤ ਦਿਖਾਈ ਦਿੱਤੀ। ਗੁਆਂਢੀ ਸੁਨੀਲ ਨੇ ਮੁੜ ਕੁਨਾਲ ਦੀ ਛਾਤੀ 'ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਜਿਵੇਂ ਤੁਸੀਂ ਫਿਲਮਾਂ ਵਿਚ ਵੀ ਵੇਖਿਆ ਹੋਵੇਗਾ।

ਸਿਹਤਯਾਬ ਹੋ ਘਰ ਪਰਤਿਆ ਕੁਨਾਲ

ਇਸ ਵਿਚਾਲੇ ਕੁਨਾਲ ਨੇ ਆਪਣੇ ਪਾਪਾ ਦੇ ਹੋਠਾਂ 'ਤੇ ਕੱਟ ਲਿਆ। ਇਸ ਮਗਰੋਂ ਮੋਹ੍ਹਲੇ ਦੇ ਲੋਕ ਕੁਨਾਲ ਨੂੰ ਰੋਹਤਕ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲੈ ਗਏ। ਜਿਥੇ ਡਾਕਟਰਾਂ ਨੇ ਉਸ ਦੇ 15 ਫੀਸਦੀ ਹੀ ਬੱਚਣ ਦੀ ਸੰਭਾਵਨਾ ਪ੍ਰਗਟਾਈ, ਪਰ ਹੌਲੀ -ਹੌਲੀ ਠੀਕ ਹੋ ਕੇ ਹੁਣ ਮੰਗਲਵਾਰ ਨੂੰ ਕੁਨਾਲ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਕੁਨਾਲ ਹੁਣ ਸਿਹਤਯਾਬ ਹੋ ਕੇ ਘਰ ਪਰਤ ਆਇਆ ਹੈ।

ABOUT THE AUTHOR

...view details