ਪੁਰੀ: ਓਡੀਸ਼ਾ ਦੇ ਪੁਰੀ ਵਿੱਚ ਸਥਿਤ ਮਸ਼ਹੂਰ ਜਗਨਨਾਥ ਮੰਦਰ (Famous Jagannath Temple at Puri, Odisha ) ਦੇ ਇੱਕ ਸੀਨੀਅਰ ਸੇਵਾਦਾਰ ਨੂੰ ਸ਼ੁੱਕਰਵਾਰ ਨੂੰ ਇੱਕ ਬੱਚੇ ਦੇ ਜਿਨਸੀ ਸ਼ੋਸ਼ਣ (child sexual abuse ) ਦੇ ਦੋਸ਼ ਵਿੱਚ ਗ੍ਰਿਫਤਾਰ (Arrested ) ਕੀਤਾ ਗਿਆ ਹੈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ ਹੈ। ਸ਼ਿਕਾਇਤ ਅਨੁਸਾਰ ਪੀੜਤ ਇੱਕ ਹੋਰ ਸੇਵਾਦਾਰ ਦਾ ਪੁੱਤਰ ਹੈ। ਜੋ ਨੇਤਰਹੀਣ (visually impaired) ਹੈ।
ਸ਼ਿਕਾਇਤ ਦੇ ਮੁਤਾਬਕ ਪੀੜਤ ਦਾ ਮੰਦਰ ਪਰਿਸਰ 'ਚ ਜਿਨਸੀ ਸ਼ੋਸ਼ਣ ਕੀਤਾ ਗਿਆ। ਥਾਣਾ ਸਿੰਘਦੁਆਰ ਦੇ (Inspector-in-Charge of Police Station ) ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਪ੍ਰਧਾਨ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭਾਰਤੀ ਦੰਡਾਵਲੀ (Indian Penal Code ) ਦੀਆਂ ਸਬੰਧਤ ਧਾਰਾਵਾਂ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਲੜਕਾ ਉਸ ਨੂੰ ਹਰ ਰੋਜ਼ ਮੰਦਰ ਲੈ ਕੇ ਜਾਂਦਾ ਸੀ। ਸ਼ਿਕਾਇਤ ਅਨੁਸਾਰ ਕਰੀਬ ਦੋ ਮਹੀਨੇ ਪਹਿਲਾਂ ਜਦੋਂ ਉਸ ਦਾ ਪਿਤਾ ਅਹਾਤੇ ਵਿੱਚ ਸਥਿਤ ਇੱਕ ਹੋਰ ਮੰਦਰ ਵਿੱਚ ਦਰਸ਼ਨ ਕਰ ਰਿਹਾ ਸੀ ਤਾਂ ਮੁਲਜ਼ਮ ਸੇਵਾਦਾਰ ਨੇ ਬੱਚੇ ਨਾਲ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕੀਤਾ।