ਪੰਜਾਬ

punjab

ETV Bharat / bharat

ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ 67 ਸਾਲ ਦੀ ਉਮਰ 'ਚ ਦੇਹਾਂਤ, ਕੱਲ ਹੋਵੇਗਾ ਅੰਤਿਮ ਸਸਕਾਰ - ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ

ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ 67 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਬੇਟੀ ਅਤੇ ਅਦਾਕਾਰਾ ਮੱਲਿਕਾ ਦੁਆ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਐਤਵਾਰ ਨੂੰ ਦੁਪਹਿਰ 12 ਵਜੇ ਲੋਧੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ 67 ਸਾਲ ਦੀ ਉਮਰ 'ਚ ਦੇਹਾਂਤ, ਕੱਲ ਹੋਵੇਗਾ ਅੰਤਿਮ ਸਸਕਾਰ
ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ 67 ਸਾਲ ਦੀ ਉਮਰ 'ਚ ਦੇਹਾਂਤ, ਕੱਲ ਹੋਵੇਗਾ ਅੰਤਿਮ ਸਸਕਾਰ

By

Published : Dec 4, 2021, 6:49 PM IST

ਨਵੀਂ ਦਿੱਲੀ : ਸੀਨੀਅਰ ਪੱਤਰਕਾਰ (SENIOR JOURNALIST) ਵਿਨੋਦ ਦੁਆ ਦਾ ਸ਼ਨੀਵਾਰ ਨੂੰ 67 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਵਿਨੋਦ ਦੁਆ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੀ ਬੇਟੀ ਅਤੇ ਅਦਾਕਾਰਾ ਮੱਲਿਕਾ ਦੁਆ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮੱਲਿਕਾ ਦੁਆ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਦੁਪਹਿਰ 12 ਵਜੇ ਲੋਧੀ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ।

ਮੱਲਿਕਾ ਨੇ ਇੰਸਟਾਗ੍ਰਾਮ 'ਤੇ ਲਿਖਿਆ, 'ਉਹ (ਵਿਨੋਦ ਦੁਆ) ਹੁਣ ਸਾਡੀ ਮਾਂ ਅਤੇ ਉਨ੍ਹਾਂ ਦੀ ਪਿਆਰੀ ਪਤਨੀ ਚਿਨਾ ਨਾਲ ਸਵਰਗ 'ਚ ਹਨ ਅਤੇ ਉਹ ਇਕੱਠੇ ਗਾਉਣਾ, ਖਾਣਾ ਬਣਾਉਣਾ ਅਤੇ ਯਾਤਰਾ ਕਰਨਾ ਜਾਰੀ ਰੱਖਣਗੇ।'

ਵਿਨੋਦ ਦੁਆ ਅਤੇ ਉਨ੍ਹਾਂ ਦੀ ਪਤਨੀ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਵਿੱਚ ਸੰਕਰਮਿਤ ਹੋ ਗਏ ਸੀ। ਦੋਵਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਵਿਨੋਦ ਦੁਆ ਨੇ ਕੋਰੋਨਾ ਨੂੰ ਹਰਾਇਆ ਸੀ। ਜਦਕਿ ਉਨ੍ਹਾਂ ਦੀ ਪਤਨੀ ਦੀ 12 ਜੂਨ ਨੂੰ ਮੌਤ ਹੋ ਗਈ ਸੀ।

ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਲਿਵਰ ਇਨਫੈਕਸ਼ਨ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਪੰਜ ਦਿਨਾਂ ਤੱਕ ਉਹ ਅਪੋਲੋ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਰਹੇ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ।

ਵਿਨੋਦ ਦੁਆ ਦਾ ਮਸ਼ਹੂਰ ਸ਼ੋਅ 'ਜ਼ਾਇਕਾ ਇੰਡੀਆ ਕਾ'

ਵਿਨੋਦ ਦੁਆ ਨੇ 42 ਸਾਲ ਤੋਂ ਵੱਧ ਪੱਤਰਕਾਰੀ ਕੀਤੀ। ਉਹ ਹਿੰਦੀ ਪੱਤਰਕਾਰੀ ਦਾ ਜਾਣਿਆ-ਪਛਾਣਿਆ ਚਿਹਰਾ ਰਹੇ ਹਨ ਅਤੇ ਉਨ੍ਹਾਂ ਨੇ ਦੂਰਦਰਸ਼ਨ ਅਤੇ ਐਨਡੀਟੀਵੀ ਵਰਗੇ ਨਿਊਜ਼ ਚੈਨਲਾਂ ਲਈ ਸੇਵਾ ਕੀਤੀ ਹੈ। 'ਜ਼ਾਇਕਾ ਇੰਡੀਆ ਕਾ' ਉਨ੍ਹਾਂ ਦਾ ਮਸ਼ਹੂਰ ਸ਼ੋਅ ਸੀ। ਹਾਲ ਹੀ ਦੇ ਸਮੇਂ ਵਿੱਚ ਉਹ ਵੈੱਬ ਸ਼ੋਆਂ ਵਿੱਚ ਆਪਣੀਆਂ ਸਿਆਸੀ ਟਿੱਪਣੀਆਂ ਲਈ ਜਾਣੇ ਜਾਂਦੇ ਸੀ।

ਵਿਨੋਦ ਦੁਆ ਦਾ ਜਨਮ 11 ਮਾਰਚ 1954 ਨੂੰ ਨਵੀਂ ਦਿੱਲੀ ਵਿੱਚ ਹੋਇਆ ਸੀ। 2008 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪੱਤਰਕਾਰੀ ਵਿੱਚ ਯੋਗਦਾਨ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।

ਵਿਨੋਦ ਦੁਆ 1996 ਵਿੱਚ ਰਾਮਨਾਥ ਗੋਇਨਕਾ ਐਕਸੀਲੈਂਸ ਅਵਾਰਡ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਇਲੈਕਟ੍ਰਾਨਿਕ ਮੀਡੀਆ ਪੱਤਰਕਾਰ ਬਣੇ।

ਇਹ ਵੀ ਪੜ੍ਹੋ :ਚੋਣਾਂ ਦੀਆਂ ਤਿਆਰੀਆਂ 'ਚ ਜੁਟੇ ਕੈਪਟਨ, ਪੰਜਾਬ ਲੋਕ ਕਾਂਗਰਸ ਦਾ ਪਹਿਲਾਂ ਦਫ਼ਤਰ ਖੁੱਲ੍ਹਿਆ

ABOUT THE AUTHOR

...view details