ਬਾਲਾਸੋਰ:ਚਾਂਦੀਪੁਰ ਸਥਿਤ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੀ ਏਕੀਕ੍ਰਿਤ ਟੈਸਟ ਰੇਂਜ (ITR) ਵਿੱਚ ਹਨੀਟ੍ਰੈਪ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਚਾਂਦੀਪੁਰ ਮਿਜ਼ਾਈਲ ਟੈਸਟ ਰੇਂਜ ਦੇ ਸੀਨੀਅਰ ਅਧਿਕਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ 'ਤੇ ਪਾਕਿਸਤਾਨੀ ਏਜੰਟ ਨੂੰ ਜਾਣਕਾਰੀ ਲੀਕ ਕਰਨ ਦਾ ਇਲਜ਼ਾਮ ਹੈ। ਪੁਲਿਸ ਮੁਤਾਬਕ ਆਈਟੀਆਰ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਪਾਕਿਸਤਾਨੀ ਏਜੰਟ ਨੇ ਇੱਕ ਨਗਨ ਵੀਡੀਓ ਰਾਹੀਂ ਹਨੀ ਟ੍ਰੈਪ ਕੀਤਾ ਸੀ। ਸੀਨੀਅਰ ਅਧਿਕਾਰੀ ਨੇ ਕਥਿਤ ਤੌਰ 'ਤੇ ਏਜੰਟ ਨਾਲ ਡੀਆਰਡੀਓ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।
ਮੁਲਜ਼ਮ ਦੀ ਪਛਾਣ ਆਈਟੀਆਰ ਦੇ ਸੀਨੀਅਰ ਤਕਨੀਕੀ ਅਧਿਕਾਰੀ ਵਜੋਂ ਹੋਈ ਹੈ। ਉਸਦੇ ਖਿਲਾਫ ਚਾਂਦੀਪੁਰ ਪੁਲਿਸ ਸਟੇਸ਼ਨ ਵਿੱਚ ਆਈਪੀਸੀ ਦੀ ਧਾਰਾ 120-ਏ, 120-ਬੀ ਅਤੇ 31 ਅਤੇ ਆਫੀਸ਼ੀਅਲ ਸੀਕਰੇਟਸ ਐਕਟ ਦੀ ਧਾਰਾ 3, 4 ਅਤੇ 5 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਸੂਤਰਾਂ ਨੇ ਦੱਸਿਆ ਕਿ ਚਾਂਦੀਪੁਰ ਥਾਣੇ ਦੇ ਸਬ-ਇੰਸਪੈਕਟਰ ਚੰਦਰਸ਼ੇਖਰ ਮੋਹੰਤੀ ਨੇ ਇੱਕ ਲਿਖਤੀ ਰਿਪੋਰਟ ਵਿੱਚ ਦੋਸ਼ ਲਾਇਆ ਗਿਆ ਹੈ ਕਿ ਆਈਟੀਆਰ ਅਧਿਕਾਰੀ ਨੇ ਵਟਸਐਪ ਰਾਹੀਂ ਪਾਕਿਸਤਾਨੀ ਏਜੰਟ ਨੂੰ ਮਿਜ਼ਾਈਲ ਪ੍ਰੀਖਣਾਂ ਬਾਰੇ ਸੰਵੇਦਨਸ਼ੀਲ ਰੱਖਿਆ ਜਾਣਕਾਰੀ ਸਾਂਝੀ ਕੀਤੀ ਸੀ।