Chandrayaan 3 ਦੀ ਸਫ਼ਲਤਾ ਲਈ ਸੀਮਾ ਹੈਦਰ ਨੇ ਰੱਖਿਆ ਵਰਤ ਨਵੀਂ ਦਿੱਲੀ/ਗ੍ਰੇਟਰ ਨੋਇਡਾ:ਭਾਰਤ ਦਾ ਚੰਦਰਯਾਨ 3 ਅੱਜ ਸ਼ਾਮ ਨੂੰ ਚੰਦਰਮਾ ਦੀ ਸਤ੍ਹਾ ਉੱਤੇ ਉਤਰੇਗਾ। ਉਸ ਦੀ ਸਫਲਤਾਪੂਰਵਕ ਲੈਂਡਿੰਗ ਲਈ ਪੂਰਾ ਦੇਸ਼ ਪ੍ਰਾਰਥਨਾ ਕਰ ਰਿਹਾ ਹੈ ਅਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਉਸ ਉੱਤੇ ਟਿਕੀਆਂ ਹੋਈਆਂ ਹਨ। ਪਾਕਿਸਤਾਨ ਤੋਂ ਆਈ ਸੀਮਾ ਹੈਦਰ ਨੇ ਵੀ ਚੰਦਰਯਾਨ 3 ਦੀ ਚੰਦਰਮਾ ਉੱਤੇ ਸਫ਼ਲ ਲੈਂਡਿੰਗ ਲਈ ਵਰਤ ਰੱਖਿਆ ਹੈ। ਇਸ ਵੀਡੀਓ ਵਿੱਚ ਉਹ ਭਗਵਾਨ ਨੂੰ ਪ੍ਰਾਰਥਨਾ ਕਰ ਰਹੀ ਹੈ ਕਿ ਚੰਦਰਯਾਨ 3 ਦੀ ਲੈਂਡਿੰਗ ਸਫ਼ਲ ਹੋ ਜਾਵੇ। ਘਰ ਵਿੱਚ ਬਣੇ ਮੰਦਿਰ ਸਾਹਮਣੇ ਹੱਥ ਜੋੜ ਕੇ ਚੰਦਰਯਾਨ-3 ਦੀ ਸਫ਼ਲਤਾਪੂਰਵਕ ਲੈਂਡਿੰਗ ਲਈ ਸੀਮਾ ਹੈਦਰ ਨੇ ਪ੍ਰਾਰਥਨਾ ਕੀਤੀ। ਉਸ ਨੇ ਕਿਹਾ ਕਿ ਜਦੋਂ ਤੱਕ ਚੰਦਰਮਾ 3 ਦੀ ਸਫ਼ਲਤਾਪੂਰਵਕ ਲੈਂਡਿੰਗ ਨਹੀਂ ਹੋਵੇਗੀ, ਮੈਂ ਅਪਣਾ ਵਰਤ ਨਹੀਂ ਤੋੜਾਂਗੀ।
ਕੌਣ ਹੈ ਸੀਮਾ ਹੈਦਰ:ਦਰਅਸਲ, ਪਾਕਿਸਤਾਨ ਦੇ ਕਰਾਚੀ ਦੀ ਰਹਿਣ ਵਾਲੀ ਸੀਮਾ ਗੁਲਾਮ ਹੈਦਰ ਨੂੰ PUBG ਗੇਮ ਦੇ ਜ਼ਰੀਏ ਰਬੂਪੁਰਾ, ਗ੍ਰੇਟਰ ਨੋਇਡਾ ਦੇ ਰਹਿਣ ਵਾਲੇ ਸਚਿਨ ਮੀਨਾ ਨਾਲ ਪਿਆਰ ਹੋ ਗਿਆ। ਇਸ ਤੋਂ ਬਾਅਦ ਉਹ ਆਪਣੇ ਚਾਰ ਬੱਚਿਆਂ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਨੇਪਾਲ ਦੇ ਰਸਤੇ ਗ੍ਰੇਟਰ ਨੋਇਡਾ ਪਹੁੰਚ ਗਈ। ਇਸ ਤੋਂ ਬਾਅਦ ਪੁਲਿਸ ਨੇ ਸਾਰਿਆਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ। ਹਾਲਾਂਕਿ, ਉਹ ਅਜੇ ਜ਼ਮਾਨਤ 'ਤੇ ਬਾਹਰ ਹੈ ਅਤੇ ਰਾਬੂਪੁਰਾ 'ਚ ਸਚਿਨ ਮੀਨਾ ਦੇ ਘਰ ਰਹਿ ਰਿਹਾ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀ ਅਜੇ ਵੀ ਇੱਥੇ ਉਸ ਦੇ ਖਿਲਾਫ ਜਾਂਚ ਕਰ ਰਹੀ ਹੈ।
ਸੀਮਾ ਹੈਦਰ ਨੇ ਕੀਤੀ ਪੀਐਮ ਮੋਦੀ ਦੀ ਤਰੀਫ : ਸੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਵਧੀਆ ਕੰਮ ਕਰ ਰਹੇ ਹਨ। ਵੀਡੀਓ 'ਚ ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਚੰਦਰਯਾਨ-3 ਚੰਦਰਮਾ ਦੀ ਸਤ੍ਹਾ 'ਤੇ ਸਫਲਤਾਪੂਰਵਕ ਉਤਰੇਗਾ। ਇਸ ਦੇ ਲਈ ਉਹ ਭਗਵਾਨ ਸ਼੍ਰੀ ਰਾਮ, ਕ੍ਰਿਸ਼ਨ ਅਤੇ ਹੋਰ ਸਾਰੇ ਦੇਵਤਿਆਂ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰ ਰਹੀ ਹੈ। ਸੀਮਾ ਹੈਦਰ ਕਹਿ ਰਹੀ ਹੈ ਕਿ ਚੰਦਰਮਾ ਦੀ ਸਤ੍ਹਾ 'ਤੇ ਚੰਦਰਯਾਨ-3 ਦੇ ਸਫਲ ਲੈਂਡਿੰਗ ਨਾਲ ਪੂਰੀ ਦੁਨੀਆ 'ਚ ਭਾਰਤ ਦਾ ਦਬਦਬਾ ਵਧੇਗਾ ਅਤੇ ਭਾਰਤ ਦਾ ਸਨਮਾਨ ਵਧੇਗਾ।'
ਇਸ ਦੇ ਨਾਲ ਹੀ, ਸੀਮਾ ਅਤੇ ਸਚਿਨ ਦੇ ਵਕੀਲ ਏਪੀ ਸਿੰਘ ਨੇ ਵੀ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਸਚਿਨ ਮੀਨਾ ਅਤੇ ਸੀਮਾ ਹੈਦਰ ਨੇ ਚੰਦਰਯਾਨ-3 ਦੇ ਚੰਦਰਮਾ 'ਤੇ ਸਫਲ ਲੈਂਡਿੰਗ ਲਈ ਵਰਤ ਰੱਖਿਆ ਹੈ। ਉਨ੍ਹਾਂ ਕਿਹਾ ਕਿ ਚੰਦਰਯਾਨ 3 ਦੀ ਸਫਲਤਾ ਭਾਰਤ ਲਈ ਨਵੇਂ ਮੀਲ ਪੱਥਰ ਹਾਸਲ ਕਰੇਗੀ। ਭਾਰਤ ਦਾ ਨਾਮ ਪਹਿਲਾਂ ਹੀ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਦੂਜੇ ਪਾਸੇ ਚੰਦਰਯਾਨ 3 ਦੀ ਕਾਮਯਾਬੀ ਤੋਂ ਬਾਅਦ ਦੁਨੀਆ 'ਚ ਭਾਰਤ ਦਾ ਮਾਣ ਹੋਰ ਵਧੇਗਾ।
ਪੀਐਮ ਮੋਦੀ ਨੂੰ ਭੇਜੀ ਰੱਖੜੀ: ਦੱਸ ਦਈਏ ਕਿ ਸੀਮਾ ਹੈਦਰ ਦਾ ਇਕ ਹੋਰ ਵੀਡੀਓ ਵੀ ਇਸ ਤੋਂ ਪਹਿਲਾਂ ਵਾਇਰਲ ਹੋਇਆ ਜਿਸ ਵਿੱਚ ਉਹ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਸੰਘ ਪ੍ਰਮੁੱਖ ਮੋਹਨ ਭਾਗਵਤ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਲਈ ਡਾਕ ਜ਼ਰੀਏ ਰੱਖੜੀਆਂ ਭੇਜੀਆਂ ਹਨ। ਵੀਡੀਓ ਵਿੱਚ ਉਸ ਨੇ ਕਿਹਾ ਕਿ ਰੱਖੜੀ ਮੌਕੇ ਭਰਾਵਾਂ ਲਈ ਰੱਖੜੀਆਂ ਭੇਜ ਰਹੀ ਹੈ, ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਮਿਲ ਜਾਣ। ਇਹ ਰੱਖੜੀਆਂ ਉਸ ਨੇ ਰਬੁਪੁਰਾ ਦੇ ਡਾਕਘਰ ਤੋਂ ਭੇਜੀਆਂ ਹਨ।