ਅਸਾਮ: ਸੱਭਿਅਤਾ ਦੀ ਸ਼ੁਰੂਆਤ ਤੋਂ ਹੀ ਮਨੁੱਖ ਘਰਾਂ ਵਿੱਚ ਰਹਿ ਰਿਹਾ ਹੈ। ਲੋਕ ਆਪਣੀ ਪਸੰਦ ਅਤੇ ਯੋਗਤਾ ਮੁਤਾਬਕ ਵੱਖਰੇ-ਵਖਰੇ ਘਰ ਬਣਾਉਂਦੇ ਹਨ। ਹਾਲਾਂਕਿ, ਆਸਾਮ ਦੇ ਇਸ ਦੂਰ ਦੁਰਾਡੇ ਪਿੰਡ ਵਿੱਚ ਲੋਕ ਉੱਚੇ ਮਕਾਨਾਂ ਵਿੱਚ ਰਹਿ ਰਹੇ ਹਨ (ਜਿਨ੍ਹਾਂ ਨੂੰ ਟੋਂਗੀ ਘਰ (tongi ghar) ਜਾਂ ਆਸਾਮੀ ਵਿੱਚ ਚਾਂਗ ਘਰ(chang ghar) ਕਿਹਾ ਜਾਂਦਾ ਹੈ)। ਹਾਲਾਂਕਿ ਪਿੰਡ ਵਾਸੀਆਂ ਦੇ ਕੋਲ ਹੋਰ ਲੋਕਾਂ ਵਾਂਗ ਆਪਣੇ ਘਰ ਹੈ ਪਰ ਉਹ ਸਦੀਆਂ ਤੋਂ ਆਪਣੇ ਸਾਧਾਰਣ ਘਰਾਂ ਦੇ ਨੇੜੇ ਬਣੇ ਇਨ੍ਹਾਂ ਚਾਂਗ ਘਰਾਂ ਜਾਂ ਉੱਚੇ ਘਰਾਂ ਵਿੱਚ ਰਹਿ ਰਹੇ ਹਨ।
ਗੋਲਾਘਾਟ ਅਤੇ ਆਸਾਮ ਦੇ ਕਰਬੀ ਅੰਗਲੌਂਗ ਜ਼ਿਲ੍ਹੇ ਦੀ ਸਰਹੱਦ 'ਤੇ ਸਥਿਤ ਬਰਮਹਾਰੀ ਪਾਥਰ ਪਿੰਡ ਦੇ ਲੋਕਾਂ ਦੇ ਲਈ ਹਾਲਾਂਕਿ, ਚਾਂਗ ਘਰ ਵਿੱਚ ਰਹਿਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਇਸ ਦੂਰ ਦੁਰਾਡੇ ਪਿੰਡ ਦੇ 45 ਪਰਿਵਾਰ ਮਜ਼ਬੂਰੀ ਵਿੱਚ ਚਾਂਗਘਰ ਵਿੱਚ ਰਹਿੰਦੇ ਹਨ। ਜੰਗਲੀ ਹਾਥੀਆਂ ਵੱਲੋਂ ਲਗਾਤਾਰ ਹਮਲੇ ਨੇ ਇਸ ਪਿੰਡ ਦੇ ਵਸਨੀਕਾਂ ਨੂੰ ਚਾਂਗ ਘਰ ਬਣਾਉਣ ਲਈ ਮਜ਼ਬੂਰ ਕੀਤਾ ਹੈ। ਜਿੱਥੇ ਉਹ ਰਾਤ ਨੂੰ ਸੌਂਦੇ ਹਨ।
ਸਥਾਨਕ ਵਾਸੀ ਨੇ ਕਿਹਾ ਕਿ ਅਸੀਂ ਸਾਰੇ ਚਾਂਗ ਘਰ (ਉੱਚੇ ਘਰ) ਵਿੱਚ ਰਹਿੰਦੇ ਹਾਂ ਇੱਥੇ ਬਿਜਲੀ ਨਹੀਂ ਹੈ। ਹਾਥੀਆਂ ਦੇ ਲਗਾਤਾਰ ਹਮਲੇ ਹੁੰਦੇ ਹਨ ਅਤੇ ਇਸ ਲਈ ਅਸੀਂ ਇਹ ਚਾਂਗ ਘਰ ਬਣਾਉਂਦੇ ਹਾਂ ਅਤੇ ਜ਼ਮੀਨ ਤੋਂ ਉੱਪਰ ਰਹਿੰਦੇ ਹਾਂ। ਉਚਾਈ ਆਮਤੌਰ ਉੱਤੇ 25 ਫੀਟ ਤੋਂ ਉੱਪਰ ਹੁੰਦੀ ਹੈ ਤਾਂ ਕਿ ਜੰਗਲੀ ਹਾਥੀ ਨੁਕਸਾਨ ਨਾ ਪਹੁੰਚਾ ਸਕਣ। ਅਸੀਂ ਹੇਠਾਂ ਜ਼ਮੀਨ ਵਿੱਚ ਖਾਣਾ ਬਣਾਉਂਦੇ ਹਾਂ ਪਰ ਸੋਣ ਦੇ ਲਈ ਸਾਨੂੰ ਉੱਪਰ ਚੜਣਾ ਪੈਂਦਾ ਹੈ। ਅਸੀਂ ਸਦੀਆਂ ਤੋਂ ਇੰਝ ਹੀ ਜੀਅ ਰਹੇ ਹਾਂ।
ਪਿੰਡ ਦੇ ਸਾਰੇ 45 ਪਰਿਵਾਰਾਂ ਨੇ ਚਾਂਗ ਘਰ ਜਾਂ ਟੋਂਗੀ ਘਰ ਬਣਾਏ ਹਨ ਜੋ ਜ਼ਮੀਨ ਤੋਂ ਘੱਟੋ-ਘੱਟ 25 ਤੋਂ 30 ਫੀਟ ਉੱਤੇ ਹਨ ਤਾਂ ਕਿ ਇਹ ਸੁਨੀਚਿਤ ਕੀਤਾ ਜਾ ਸਕੇ ਕਿ ਹਾਥੀਆਂ ਦੇ ਝੁੰਡ ਨਾਲ ਮਨੁੱਖਾਂ ਨੂੰ ਨੁਕਸਾਨ ਨਾਲ ਪਹੁੰਚੇ।