ਕਰਨਾਟਕ : ਅੱਜ ਮਿਸਾਈਲ ਮੈਨ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ.ਏਪੀਜੇ ਅੱਬਦੁਲ ਕਲਾਮ ਦੀ ਬਰਸੀ ਹੈ। ਇਸ ਮੌਕੇ ਜਿਥੇ ਦੇਸ਼ ਭਰ ਦੇ ਵੱਖ-ਵੱਖ ਲੋਕ ਤੇ ਸਿਆਸੀ ਆਗੂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ, ਉਥੇ ਹੀ ਬੈਂਗਲੁਰੂ ਦੇ ਯਸ਼ਵੰਤਪੁਰ ਕੋਚਿੰਗ ਡਿਪੂ ਨੇ ਉਨ੍ਹਾਂ ਨੂੰ ਵੱਖਰੇ ਅੰਦਾਜ਼ 'ਚ ਸ਼ਰਧਾਂਜਲੀ ਦਿੱਤੀ ਹੈ।
ਕੋਚਿੰਗ ਡਿਪੂ ਵੱਲੋਂ ਡਾ.ਏਪੀਜੇ ਅੱਬਦੁਲ ਕਲਾਮ ਦਾ 7.8 ਫੁੱਟ ਉੱਚਾ ਅਤੇ 800 ਕਿਲੋ ਭਾਰ ਵਾਲਾ ਬੁੱਤ ਤਿਆਰ ਕੀਤਾ ਹੈ। ਇਸ ਬੁੱਤ ਦੀ ਖ਼ਾਸ ਗੱਲ ਇਹ ਹੈ ਕਿ ਇਸ ਬੁੱਤ ਨੂੰ ਸਕ੍ਰੈਪ ਸਮੱਗਰੀ ਨਾਲ ਤਿਆਰ ਕੀਤਾ ਗਿਆ ਹੈ। ਇਸ ਬੁੱਤ ਨੂੰ ਤਿਆਰ ਕਰਨ ਲਈ ਬੌਲਟਸ, ਨੱਟ, ਇਲੈਕਟ੍ਰੌਨਿਕ ਤਾਰਾਂ, ਰੱਸੀਆਂ, ਸਾਬਣ ਦੇ ਕੰਟੇਨਰ ਅਤੇ ਡੈਂਪਰ ਦੇ ਟੁਕੜਿਆਂ ਨਾਲ ਤਿਆਰ ਕੀਤਾ ਗਿਆ ਹੈ।