ਹੈਦਰਾਬਾਦ:ਤਹਾਨੂੰ ਯਾਦ ਹੋਣਾ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਅਸੀਂ ਕਿੰਨੀ ਖੁਸ਼ੀ ਨਾਲ ਸਕੂਲ ਤੋਂ ਬੰਕ ਕਰਨਾ ਚਾਹੁੰਦੇ ਸੀ? ਸਾਡੇ ਵਿੱਚੋਂ ਕੁਝ ਨੇ ਸਕੂਲ ਤੋਂ ਭੱਜਣ ਲਈ ਵੱਖੋ ਵੱਖਰੇ ਤਰੀਕਿਆਂ ਦੀ ਵਰਤੋਂ ਕੀਤੀ ਹੋਵੇਗੀ। ਕੁਝ ਨੇ ਬਿਮਾਰ ਹੋਣ ਦਾ ਢੌਂਗ ਕੀਤਾ, ਜਦੋਂ ਕਿ ਕੁਝ ਨੇ ਕਲਾਸਾਂ ਨੂੰ ਬੰਕ ਕਰਨ ਲਈ ਛੱਤ ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਕਈ ਵਾਰ ਅਸੀਂ ਅਧਿਆਪਕਾਂ ਦੁਆਰਾ ਫੜੇ ਗਏ, ਜਦੋਂ ਕਿ ਕੁਝ ਹੁਸ਼ਿਆਰ ਬੱਚੇ ਸਕੂਲ ਤੋਂ ਭੱਜਣ ਵਿੱਚ ਕਾਮਯਾਬ ਹੋਏ।
ਹੁਣ ਅਜਿਹੀ ਹੀ ਸਥਿਤੀ ਨੂੰ ਦਰਸਾਉਂਦੀ ਇੱਕ ਵੀਡੀਓ ਇੰਟਰਨੈਟ ਤੇ ਵਾਇਰਲ ਹੋ ਰਹੀ ਹੈ। ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ਵਿੱਚ ਇੱਕ ਲੜਕੀ ਨੂੰ ਸਕੂਲ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ। ਉਹ ਲੋਹੇ ਦੇ ਗੇਟ ਦੇ ਵਿਚਕਾਰੋਂ ਬਚ ਕੇ ਅਤੇ ਆਪਣੇ ਦੋਸਤ ਨਾਲ ਸੈਰ ਕਰਨ ਲਈ ਬਾਹਰ ਜਾਂਦੀ ਵੇਖੀ ਗਈ ਹੈ।
n