ਪੰਜਾਬ

punjab

ETV Bharat / bharat

ਬੈਰੀਕੇਡਸ, ਪਾਣੀ ਦੀਆਂ ਬੁਛਾੜਾਂ ਤੇ ਹੰਝੂ ਗੈਸ ਨੂੰ ਚੀਰਦੇ ਹੋਏ ਕਿਸਾਨਾਂ ਦਾ ਦਿੱਲੀ ਕੂਚ

ਕਿਸਾਨਾਂ ਦੀ ਕੇਂਦਰ ਖਿਲਾਫ਼ 'ਸਰਜੀਕਲ ਸਟ੍ਰਾਈਕ
ਕਿਸਾਨਾਂ ਦੀ ਕੇਂਦਰ ਖਿਲਾਫ਼ 'ਸਰਜੀਕਲ ਸਟ੍ਰਾਈਕ

By

Published : Nov 26, 2020, 8:18 AM IST

Updated : Nov 26, 2020, 10:38 PM IST

22:25 November 26

ਹਰਿਆਣਾ ਪੁਲਿਸ ਨੇ ਅਡਵਾਇਜ਼ਰੀ ਕੀਤੀ ਜਾਰੀ

ਹਰਿਆਣਾ ਪੁਲਿਸ ਨੇ ਯਾਤਰੀਆਂ ਲਈ ਅਡਵਾਇਜ਼ਰੀ ਜਾਰੀ ਕੀਤੀ ਹੈ। ਐਡਵਾਇਜ਼ਰੀ 'ਚ ਉਨ੍ਹਾਂ ਨੈਸ਼ਨਲ ਹਾਈਵੇਅ- 10 ਅਤੇ ਨੈਸ਼ਨਲ ਹਾਈਵੇਅ- 44 'ਤੇ ਯਾਤਰਾ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਹੈ।   

18:23 November 26

ਮੁੱਖ ਮੰਤਰੀ ਕੈਪਟਨ ਨੇ ਕਿਸਾਨਾਂ ਨੂੰ ਰੋਕਿਆ ਜਾਣਾ ਸੰਵਿਧਾਨ ਵੱਲੋਂ ਮਿਲੇ ਬੋਲਣ ਦੇ ਅਧਿਕਾਰ 'ਤੇ ਹਮਲਾ ਦੱਸਿਆ ਹੈ।

ਫ਼ੋਟੋ

ਮੁੱਖ ਮੰਤਰੀ ਕੈਪਟਨ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕੇ ਜਾਣ ਦੇ ਕਦਮ ਨੂੰ ਸੰਵਿਧਾਨ ਵੱਲੋਂ ਮਿਲੇ ਬੋਲਣ ਦੇ ਅਧਿਕਾਰ 'ਤੇ ਹਮਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੂੰ ਕਿਸਾਨਾਂ ਨੂੰ ਦਿੱਲੀ ਜਾਣ ਦੇਣਾ ਚਾਹੀਦਾ ਹੈ ਅਤੇ ਦਿੱਲੀ ਸਰਕਾਰ ਨੂੰ ਵੀ ਕਿਸਾਨਾਂ ਨੂੰ ਦਿੱਲੀ ਘੁਸਣ ਅਤੇ ਦਿੱਲੀ 'ਚ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਲਈ ਥਾਂ ਦੇਣੀ ਚਾਹੀਦੀ ਹੈ। 

17:32 November 26

ਮੁੱਖ ਮੰਤਰੀ ਕੈਪਟਨ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ 'ਤੇ ਨਿਸ਼ਾਨਾ

ਫ਼ੋਟੋ

ਮੁੱਖ ਮੰਤਰੀ ਕੈਪਟਨ ਨੇ ਇੱਕ ਵਾਰ ਮੁੜ ਤੋਂ ਮਨੋਹਰ ਲਾਲ ਖੱਟਰ ਨੂੰ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਭਾਜਪਾ ਸਰਕਾਰ ਹੀ ਸੀ ਜੋ ਕੋਰੋਨਾ ਕਾਲ ਦੌਰਾਨ ਇਹ ਕਾਨੂੰਨ ਲਿਆਈ। ਉਦੋਂ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਕੋਰੋਨਾ ਕਾਲ ਚ ਇਹ ਕਾਨੂੰਨ ਕਿਸਾਨਾਂ ਨੂੰ ਕਿਸ ਤਰ੍ਹਾਂ ਨੁਕਸਾਨ ਪਹੁੰਚਾਉਣਗੇ। ਉਨ੍ਹਾਂ ਖੱਟਰ ਨੂੰ ਕਿਹਾ ਕਿ ਉਸ ਸਮੇਂ ਤੁਸੀਂ ਆਵਾਜ਼ ਕਿਉਂ ਨਹੀਂ ਚੁੱਕੀ।

17:13 November 26

ਕਰਨਾਲ ਹਾਈਵੇਅ 'ਤੇ ਪੁਲਿਸ ਵੱਲੋਂ ਪਾਣੀ ਦੀਆਂ ਬੋਛਾੜਾਂ ਅਤੇ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ

ਪੁਲਿਸ ਵੱਲੋਂ ਪਾਣੀ ਦੀਆਂ ਬੋਛਾੜਾਂ ਅਤੇ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ

ਕਰਾਨਲ ਹਾਈਵੇਅ 'ਤੇ ਪੁਲਿਸ ਨੇ ਹਿੰਸਕ ਰੂਪ ਇਖ਼ਤਿਆਰ ਕਰ ਲਿਆ ਹੈ। ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਪਾਣੀ ਦੀਆਂ ਬੋਛਾੜਾਂ ਦੇ ਨਾਲ ਨਾਲ ਹੰਝੂ ਗੈਸਾਂ ਦੀ ਵਰਤੋਂ ਲਗਾਤਾਰ ਕੀਤੀ ਜਾ ਰਹੀ ਹੈ।  

ਪੁਲਿਸ ਦੇ ਐਸ਼ਨ ਨਾਸਲ ਕਿਸਾਨਾਂ ਦਾ ਰੋਹ ਵੱਧ ਗਿਆ ਹੈ ਅਤੇ ਸੰਘਰਸ਼ ਹਿੰਸਕ ਹੁੰਦਾ ਜਾ ਰਿਹਾ ਹੈ। ਕਰਨਾਲ 'ਚ ਕਈ ਕਿੱਲੋ ਮੀਟਰ ਲੱਗਾ ਲੰਮਾ ਜਾਮ ਲੱਗ ਗਿਆ ਹੈ। ਕਿਸਾਨ ਆਪਣੀ ਲੜਾਈ ਲੜਣ ਲਈ ਤਿਆਰ ਬਰ ਤਿਆਰ ਵਿਖਾਈ ਦੇ ਰਹੇ ਹਨ।

16:51 November 26

ਸੁਖਬੀਰ ਬਾਦਲ ਨੇ ਹਰਿਆਣਾ ਦੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਦਾ ਲਗਾਤਾਰ ਸਾਥ ਦੇਣ ਦੀ ਅਪੀਲ ਕੀਤੀ ਹੈ।

ਦੂਜੇ ਪਾਸੇ ਸੁਖਬੀਲ ਬਾਦਲ ਵੀ ਪੂਰੀ ਤਰਾਂ ਕਿਸਾਨਾਂ ਦੇ ਹੱਕ 'ਚ ਨਿੱਤਰੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਰ ਸੂਬਾ ਸਰਕਾਰ ਚਾਹੇ ਤਾਂ ਬਹੁਤ ਸਾਰੇ ਮਾਸਲਿਆਂ ਨੂੰ ਹਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਨੂੰ ਕੇਂਦਰ 'ਤੇ ਦਬਾਅ ਪਾ ਦਿੱਲੀ ਜਾਣਾ ਚਾਹੀਦਾ ਹੈ ਅਤੇ ਕਿਸਾਨਾਂ ਦੇ ਹੱਕਾਂ ਲਈ ਕੇਂਦਰ ਨਾਲ ਬੈਠਕ ਕਰਨੀ ਚਾਹੀਦੀ ਹੈ।    

ਬਾਦਲ ਨੇ ਹਰਿਆਣਾ ਦੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਬਰਾਬਰ ਆਪਣਾ ਸਾਥ ਦੇਣ ਦੀ ਅਪੀਲ ਕੀਤੀ ਹੈ।  

16:38 November 26

ਮੁੱਖ ਮੰਤਰੀ ਕੈਪਟਨ ਦਾ ਮਨੋਹਰ ਲਾਲ ਖੱਟਰ ਨੂੰ ਸਵਾਲ ਪੁੱਛਿਆ ਕਿ 'ਹਰਿਆਣਾ ਦੇ ਕਿਸਾਨ ਦਿੱਲੀ ਵੱਲ ਕੂਚ ਕਿਉਂ ਕਰ ਰਹੇ ਹਨ।'

ਫ਼ੋਟੋ

ਮਨੋਹਰ ਲਾਲ ਖੱਟਰ ਵੱਲੋਂ ਕਿਸਾਨਾਂ ਨੂੰ ਕੈਪਟਨ ਸਰਕਾਰ ਵੱਲੋਂ ਉਕਸਾਏ ਜਾਣ ਦੇ ਬਿਆਨ ਦਾ ਮੁੱਖ ਮੰਤਰੀ ਕੈਪਟਨ ਨੇ ਜਵਾਬ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਗੱਲਬਾਤ ਦੀ ਇਹ ਕੋਸ਼ਿਸ਼ ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ ਤੋਂ ਪਹਿਲਾਂ ਕਿਉਂ ਨਹੀਂ ਕੀਤੀ ਗਈ।  

ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਦੀ ਐਮਐਸਪੀ ਦਾ ਮੁੱਦਾ ਹੈ, ਜੇਕਰ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ ਤਾਂ ਹਰਿਆਣਾ ਦੇ ਕਿਸਾਨਾਂ ਨੂੰ ਕੌਣ ਭੜਕਾ ਰਿਹਾ ਹੈ ਕਿਉਂਕਿ ਉਹ ਵੀ ਦਿੱਲੀ ਵੱਲ ਵੱਡੀ ਗਿਣਤੀ 'ਚ ਕੂਚ ਕਰ ਰਹੇ ਹਨ।

16:29 November 26

ਜੀਂਦ 'ਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਝੜਪ

ਜੀਂਦ 'ਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਝੜਪ ਹੋ ਗਈ ਹੈ, ਕਈ ਵਾਹਨਾਂ ਦੀ ਭੰਨਤੋੜ ਕੀਤੀ ਗਈ ਹੈ।

16:26 November 26

ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਸੋਨੀਪਤ 'ਚ ਹਾਈਵੇਅ ਪੁੱਟਿਆ ਹੈ।

ਕਿਸਾਨ ਬੈਰੀਕੇਡ ਅਤੇ ਵੱਡੀ ਗਿਣਤੀ 'ਚ ਪੁਲਿਸ ਨੂੰ ਖਦੇੜਦਿਆਂ ਲਗਾਤਾਰ ਦਿੱਲੀ ਵਲ ਵੱਧ ਰਹੇ ਹਨ। ਪੁਲਿਸ ਕਿਸਾਨਾਂ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ਾਂ ਕਰ ਰਹੀ ਹੈ। ਸੋਨੀਪਤ 'ਚ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਹਾਈਵੇਅ ਪੁੱਟਿਆ ਹੈ। 

15:40 November 26

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਵਿਚਕਾਰ ਟਵੀਟਰ ਵਾਰ ਛਿੜ ਗਈ ਹੈ। ਇਸ ਦੇ ਨਾਲ ਹੀ ਮਨੋਹਰ ਲਾਲ ਨੇ ਆਪਣੀ ਰਾਜਨਿਤੀ 'ਤੇ ਵੀ ਵੱਡਾ ਬਿਆਨ ਦੇ ਦਿੱਤਾ ਹੈ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ  ਖੱਟਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਵਿਚਕਾਰ ਟਵੀਟਰ ਵਾਰ ਛਿੜ ਗਈ ਹੈ। ਦਰਅਸਲ ਮੁੱਖ ਮੰਤਰੀ ਕੈਪਟਨ ਨੇ ਟਵੀਟ ਕਰ ਹਰਿਆਣਾ ਦੇ ਮੁੱਖ ਮੰਤਰੀ ਦੇ ਕਿਸਾਨਾਂ ਪ੍ਰਤੀ ਐਕਸ਼ਨ ਤੇ ਸਵਾਲ ਖੜੇ ਕੀਤੇ, ਜਿਸ ਦਾ ਜਵਾਬ ਮਨੋਹਰ ਲਾਲ ਨੇ ਵੀ ਟਵੀਟ ਕਰ ਦਿੱਤਾ ਹੈ ਅਤੇ ਪੰਜਾਬ ਦੇ ਮੁੱਖ ਮਤੰਰੀ 'ਤੇ ਨਿਸ਼ਾਨੇ ਵਿਨ੍ਹੇ ਹਨ।

ਮਨੋਹਰ ਲਾਲ ਦਾ ਕਹਿਣਾ ਹੈ ਕਿ ਬੀਤੇ ਤਿੰਨ ਦਿਨਾਂ ਤੋਂ ਉਹ ਮੁੱਖ ਮੰਤਰੀ ਕੈਪਟਨ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਮੁੱਖ ਮੰਤਰੀ ਗੱਲਬਾਤ ਤੋਂ ਭੱਜ ਰਹੇ ਹਨ। ਮਨੋਹਰ ਲਾਲ ਨੇ ਕਿਹਾ ਕਿ ਕੈਪਟਨ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣਾ ਬੰਦ ਕਰਨ,  ਉਨ੍ਹਾਂ ਮੁੱਖ ਮਤੰਰੀ ਕੈਪਟਨ ਨੂੰ ਘਟੀਆਂ ਰਾਜਨਿਤੀ ਨਾ ਖੇਡਣ ਦੀ ਸਲਾਹ ਦਿੱਤੀ ਹੈ।  

ਇਸ ਦੇ ਨਾਲ ਹੀ ਮਨੋਹਰ ਲਾਲ ਨੇ ਆਪਣੀ ਰਾਜਨਿਤੀ 'ਤੇ ਵੀ ਵੱਡਾ ਬਿਆਨ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਐਮਐਸਪੀ ਸਬੰਧੀ ਕੋਈ ਦਿੱਕਤ ਆਵੇਗੀ ਤਾਂ ਉਹ ਰਾਜਨਿਤੀ ਛੱਡ ਦੇਣਗੇ।

15:05 November 26

ਕਿਸਾਨਾਂ ਪ੍ਰਤੀ ਹਰਿਆਣਾ ਸਰਕਾਰ ਦੇ ਰਵੱਈਏ 'ਤੇ ਮੁੱਖ ਮੰਤਰੀ ਕੈਪਟਨ ਨੇ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਅਪੀਲ ਕੀਤੀ ਹੈ।

ਕਿਸਾਨਾਂ ਦੇ ਸੰਘਰਸ਼ 'ਤੇ ਹਰਿਆਣਾ ਸਰਕਾਰ ਦੇ ਰਵੱਈਏ ਨੂੰ ਲੈ ਮੁੱਖ ਮੰਤਰੀ ਕੈਪਟਨ ਨੇ ਟਵੀਟ ਕਰ ਕੇਂਦਰ ਦੀ ਬੀਜੀਪੀ ਨੂੰ ਆਪਣੀ ਰਾਜ ਸਰਕਾਰਾਂ ਨੂੰ ਕਿਸਾਨਾਂ ਲਈ ਇਸ ਤਰ੍ਹਾਂ ਦੀਆਂ ਸਖ਼ਤ ਚਾਲਾਂ ਨਾ ਚੱਲਣ ਦੇ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਟਵੀਟ 'ਚ ਇਹ ਵੀ ਲਿਖਿਆ ਹੈ ਕਿ ਜੋ ਅੰਨਦਾਤਾ ਦੇਸ਼ ਦਾ ਢਿੱਡ ਭਰਦਾ ਹੈ ਉਸ ਨੂੰ ਇਸ ਤਰ੍ਹਾਂ ਦਰਕਿਨਾਰ ਨਹੀਂ ਕੀਤਾ ਜਾ ਸਕਦਾ।    

14:52 November 26

ਕੈਥਲ 'ਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਝੜਪ ਨੇ ਹਿੰਸਕ ਰੂਪ ਧਾਰ ਲਿਆ ਹੈ। ਕਿਸਾਨਾਂ ਨੇ ਪੁਲਿਸ 'ਤੇ ਪਥਰਾਅ ਕੀਤਾ ਹੈ।

ਕੈਥਲ 'ਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਝੜਪ ਨੇ ਹਿੰਸਕ ਰੂਪ ਧਾਰਿਆ ਹੈ। ਕਿਸਾਨਾਂ ਨੇ ਪੁਲਸ 'ਤੇ ਪਥਰਾਅ ਕੀਤਾ ਅਤੇ ਪ੍ਰਸ਼ਾਸਨ ਦੀ ਗੱਡੀਆਂ ਨਾਲ ਵੀ ਤੋੜ ਫੋੜ ਕੀਤੀ। ਇਸ ਤਰ੍ਹਾਂ ਹਰ ਸੰਭਵ ਕੋਸ਼ਿਸ਼ਾਂ ਕਰਦੇ ਹੋਏ ਕੈਥਲ ਦੇ ਕਿਸਾਨ ਦਿੱਲੀ ਨੂੰ ਕੂਚ ਕਰ ਗਏ ਹਨ।

14:48 November 26

ਕਰਨਾਲ 'ਚ ਬੈਰੀਕੇਡਿੰਗ ਤੋੜ ਕਿਸਾਨ ਵਧੇ ਅੱਗੇ

ਦੂਜੇ ਪਾਸੇ ਕਰਨਾਲ 'ਚ ਵੀ ਕਿਸਾਨ ਨਾਕਾਬੰਦੀ/ ਬਾਰੀਕੇਡਿੰਗ ਟੋੜ ਅੱਗੇ ਵੱਧ ਗਏ ਹਨ। ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਦੀਆਂ ਕੋਸ਼ਿਸ਼ਾਂ ਨਾਕਾਮ ਹੁੰਦੀਆਂ ਵਿਖਾਈ ਦੇ ਰਹੀਆਂ ਹਨ। 

14:19 November 26

ਅੱਜ ਪੰਜਾਬ ਦਾ 26/11 - ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਟਵੀਟ ਕਰ ਕਿਹਾ ਕਿ, "ਅੱਜ ਪੰਜਾਬ ਦਾ 26/11 ਹੈ। ਅਸੀਂ ਲੋਕਤੰਤਰੀ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦੇ ਅੰਤ ਦੇ ਗਵਾਹ ਹਾਂ। ਅਕਾਲੀ ਦਲ ਸ਼ਾਂਤਮਈ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਹਰਿਆਣਾ ਸਰਕਾਰ ਅਤੇ ਕੇਂਦਰ ਦੀ ਨਿਖੇਧੀ ਕਰਦੀ ਹੈ।"

14:18 November 26

ਅੰਬਾਲਾ 'ਚ ਗੁੱਸੇ 'ਚ ਆਏ ਕਿਸਾਨਾ ਨੇ ਪੁਲਿਸ 'ਤੇ ਕੀਤੀ ਪੱਥਰਬਾਜ਼ੀ

ਅੰਬਾਲਾ 'ਚ ਗੁੱਸੇ 'ਚ ਆਏ ਕਿਸਾਨਾ ਨੇ ਪੁਲਿਸ 'ਤੇ ਕੀਤੀ ਪੱਥਰਬਾਜ਼ੀ

ਅੰਬਾਲਾ ਵਿੱਚ ਕਿਸਾਨ ਗੁੱਸੇ ਹੁੰਦੇ ਨਜ਼ਰ ਆ ਰਹੇ ਹਨ। ਦਿੱਲੀ ਮਾਰਚ ਦੌਰਾਨ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ 'ਤੇ ਪੱਥਰਬਾਜ਼ੀ ਕੀਤੀ। ਇਸ ਸਮੇਂ ਦੌਰਾਨ ਪੁਲਿਸ ਨੂੰ ਕਿਸਾਨਾਂ ਨੂੰ ਰੋਕਣ ਲਈ ਸਖਤ ਮਿਹਨਤ ਕਰਨੀ ਪਈ।

13:59 November 26

ਪੰਜਾਬ ਦੇ ਚਾਰ ਵਿਧਾਇਕਾਂ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਪੰਜਾਬ ਦੇ ਚਾਰ ਵਿਧਾਇਕਾਂ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਸ਼ੰਭੂ ਬਾਰਡਰ 'ਤੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਤਣਾਅ ਬਣਿਆ ਹੋਇਆ ਹੈ। ਉੱਥੇ ਹੀ ਪੰਜਾਬ ਦੇ ਚਾਰ ਵਿਧਾਇਕ ਨੂੰ ਦਿੱਲੀ ਦੇ ਜੰਤਰ-ਮੰਤਰ ਤੱਕ ਪ੍ਰਦਰਸ਼ਨ ਕਰਦੇ ਹੋਏ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। 

13:58 November 26

ਅੰਬਾਲਾ ਦੇ ਸਦੋਪੁਰ ਸਰਹੱਦ 'ਤੇ ਕਿਸਾਨਾ ਵੱਲੋਂ ਬੈਰੀਕੇਡ ਤੋੜਣ ਦੀ ਕੋਸ਼ਿਸ਼

ਅੰਬਾਲਾ ਦੇ ਸਦੋਪੁਰ ਸਰਹੱਦ 'ਤੇ ਕਿਸਾਨਾ ਵੱਲੋਂ ਬੈਰੀਕੇਡ ਤੋੜਣ ਦੀ ਕੋਸ਼ਿਸ਼

ਅੰਬਾਲਾ ਦੇ ਸਦੋਪੁਰ ਸਰਹੱਦ 'ਤੇ ਪੁਲਿਸ ਨੇ ਬੈਰੀਕੇਡ ਤੋੜਣ ਦੀ ਕੋਸ਼ਿਸ਼ ਕਰਦੇ ਕਿਸਾਨਾ ਨੂੰ ਖਿੰਡਾਉਣ ਲਈ ਵਾਟਰ ਕੈਨਨ ਅਤੇ ਹੰਝੂ ਗੈਸ ਦੀ ਵਰਤੋਂ ਕੀਤੀ।

13:19 November 26

ਕਿਸਾਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਅਸਫਲ

ਕਿਸਾਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਅਸਫਲ

ਪੁਲਿਸ ਵੱਲੋਂ ਕਿਸਾਨਾ ਨੂੰ ਰੋਕਣ ਦੀਆਂ ਕੀਤੀਆਂ ਕੋਸ਼ਿਸ਼ਾਂ ਅਸਫਲ ਹੋਈਆਂ ਹਨ ਅਤੇ ਕਿਸਾਨ ਅੰਬਾਲਾ ਸਰਹੱਦ ਪਾਰ ਕਰ ਗਏ ਹਨ। 

13:19 November 26

ਕਿਸਾਨਾ ਨੂੰ ਖਦੇੜਨ ਦੀਆਂ ਕੋਸ਼ਿਸ਼ਾਂ ਜਾਰੀ

ਕਿਸਾਨਾਂ ਨੂੰ ਖਦੇੜਨ ਦੀਆਂ ਕੋਸ਼ਿਸ਼ਾਂ ਜਾਰੀ

ਕਿਸਾਨਾਂ ਦਾ ਦਿੱਲੀ ਚੱਲੋ ਅੰਦੋਲਨ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਪੁਲਿਸ ਵੱਲੋਂ ਲਗਾਤਾਰ ਕਿਸਾਨਾਂ ਨੂੰ ਖਦੇੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

12:38 November 26

ਮੁੱਖ ਮੰਤਰੀ ਕੈਪਟਨ ਨੇ ਕੀਤਾ ਟਵੀਟ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕਿਹਾ, "ਤਕਰੀਬਨ 2 ਮਹੀਨਿਆਂ ਤੋਂ ਕਿਸਾਨ ਬਿਨਾਂ ਕਿਸੇ ਸਮੱਸਿਆ ਦੇ ਪੰਜਾਬ ਵਿੱਚ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਹਰਿਆਣਾ ਸਰਕਾਰ ਜਬਰਦਸਤੀ ਦਾ ਸਹਾਰਾ ਲੈ ਕੇ ਉਨ੍ਹਾਂ ਨੂੰ ਭੜਕਾ ਕਿਉਂ ਰਹੀ ਹੈ? ਕੀ ਕਿਸਾਨਾਂ ਨੂੰ ਅਧਿਕਾਰ ਨਹੀਂ ਹੈ ਕਿ ਉਹ ਪਬਲਿਕ ਹਾਈਵੇ 'ਤੇ ਸ਼ਾਂਤੀ ਨਾਲ ਲੰਘਣ?

11:33 November 26

ਕਿਸਾਨ ਅੰਬਾਲਾ 'ਚ ਹੋਏ ਦਾਖਲ

ਕਿਸਾਨ ਅੰਬਾਲਾ 'ਚ ਹੋਏ ਦਾਖਲ

ਬੈਰੀਕੇਡ ਨੂੰ ਹੇਠਾਂ ਸੁੱਟਦੇ ਹੋਏ ਕਿਸਾਨ ਅੰਬਾਲਾ 'ਚ ਦਾਖਲ ਹੋ ਗਏ ਹਨ। ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

11:19 November 26

ਕਿਸਾਨਾਂ ਦਾ ਸੰਘਰਸ਼ ਜਾਰੀ

ਕਿਸਾਨਾਂ ਦਾ ਸੰਘਰਸ਼ ਜਾਰੀ

ਕਿਸਾਨਾਂ ਨੂੰ ਖਦੇੜਨ ਲਈ ਪੁਲਿਸ ਨੇ ਛੱਡੇ ਹੰਝੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਬੁਛਾੜਾਂ ਕਰ ਰਹੀ ਹੈ। 

10:35 November 26

ਸ਼ੰਭੂ ਸਰਹੱਦ 'ਤੇ ਕਿਸਾਨਾਂ ਦਾ ਜਬਰਦਸਤ ਹੰਗਾਮਾ

ਸ਼ੰਭੂ ਸਰਹੱਦ 'ਤੇ ਕਿਸਾਨਾਂ ਦਾ ਜਬਰਦਸਤ ਹੰਗਾਮਾ

 ਸ਼ੰਭੂ ਸਰਹੱਦ 'ਤੇ ਇਕੱਠੇ ਹੋਏ ਕਿਸਾਨਾਂ ਨੂੰ ਪਿੱਛੇ ਕਰਨ ਲਈ ਪੁਲਿਸ ਵਾਟਰ ਕੈਨਨ ਅਤੇ ਹੰਝੂ ਗੈਸ ਦਾ ਇਸਤੇਮਾਲ ਕਰ ਰਹੀ ਹੈ। ਇਸ ਦੌਰਾਨ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡ ਨੂੰ ਕਿਸਾਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।

09:17 November 26

ਕਿਸਾਨਾਂ ਦੇ 'ਦਿੱਲੀ ਚਲੋ' ਰੋਸ ਮਾਰਚ ਦੇ ਮੱਦੇਨਜ਼ਰ ਦਿੱਲੀ-ਫਰੀਦਾਬਾਦ ਸਰਹੱਦ 'ਤੇ ਸੁਰੱਖਿਆ ਵਧਾ ਦਿੱਤੀ ਗਈ।

ਦਿੱਲੀ-ਫਰੀਦਾਬਾਦ ਸਰਹੱਦ 'ਤੇ ਸੁਰੱਖਿਆ ਵਧੀ

07:26 November 26

ਹਰਿਆਣਾ ਸਰਕਾਰ ਵੱਲੋਂ ਸਰਹਦਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਸੰਘਰਸ਼ ਕਰਨ ਲਈ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਲੋਂ ਰਾਤ ਸਮੇਂ ਸੜਕਾਂ 'ਤੇ ਮਿੱਟੀ ਪਾ ਕੇ ਰੋਕਾਂ ਲਗਾਈਆਂ ਗਈਆਂ ਹਨ ਤਾਂ ਕੀ ਉਹ ਅੱਗੇ ਨਾ ਵੱਧ ਸਕਣ।

ਚੰਡੀਗੜ੍ਹ: ਖੇਤੀ ਕਾਨੂੰਨ ਦੇ ਵਿਰੋਧ ਵਿੱਚ ਅੰਨਦਾਤਾਂ ਸੜਕਾਂ 'ਤੇ ਪ੍ਰਦਰਸ਼ਨ ਕਰ ਆਪਣੇ ਹੱਕ ਦੀ ਮੰਗ ਕਰ ਰਿਹਾ ਹੈ। ਇਸ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਕਿਸਾਨ ਅੱਜ ਦਿੱਲੀ ਵੱਲ ਕੂਚ ਕਰ ਰਿਹਾ ਹੈ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਹਰਿਆਣਾ ਸਰਕਾਰ ਵੱਲੋਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। 
 

ਦਿੱਲੀ ਚਲੋ ਮਾਰਚ ਦੇ ਮੱਦੇਨਜ਼ਰ ਪੁਲਿਸ ਨੇ ਸਰਹੱਦ 'ਤੇ ਚੌਕਸੀ ਤੇਜ਼ ਕਰ ਦਿੱਤੀ ਹੈ। ਕਿਸਾਨਾਂ ਨੂੰ ਰਾਜਧਾਨੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਰਾਤ ਤੋਂ ਹੀ ਸਾਰੀਆਂ ਸਰਹੱਦਾਂ 'ਤੇ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਦਿੱਲੀ ਪੁਲਿਸ ਦੇ ਨਾਲ ਅਰਧ ਸੈਨਿਕ ਬਲਾਂ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ। ਦਿੱਲੀ ਸਰਹੱਦ ਦੇ ਨਾਲ ਲੱਗਦੇ ਵੱਡੇ ਮਾਰਗਾਂ 'ਤੇ ਬੈਰੀਕੇਡਿੰਗ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਹੈ। ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਦਿੱਲੀ ਨਹੀਂ ਆਉਣਾ ਚਾਹੀਦਾ।


ਬੁੱਧਵਾਰ ਨੂੰ ਦਿੱਲੀ-ਚੰਡੀਗੜ੍ਹ ਹਾਈਵੇ 'ਤੇ ਦਿੱਲੀ ਆ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ-ਪ੍ਰਸ਼ਾਸਨ ਨੇ ਕੁਰੂਕਸ਼ੇਤਰ ਵਿੱਚ ਟਿਓਰਾ ਥੀਹ ਨੇੜੇ ਵਾਟਰ ਕੈਨਨ ਦੀ ਵਰਤੋਂ ਕੀਤੀ। ਇਸ ਕਾਰਨ ਨਾਰਾਜ਼ ਕਿਸਾਨ ਪੁਲਿਸ ਨਾਲ ਭਿੜ ਗਏ। ਸ਼ਾਹਬਾਦ ਤੱਕ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਤਿੰਨ ਘੰਟਿਆਂ ਦਾ ਹਾਈ ਵੋਲਟੇਜ ਡਰਾਮਾ ਹੋਇਆ।  

Last Updated : Nov 26, 2020, 10:38 PM IST

ABOUT THE AUTHOR

...view details