ਨਵੀਂ ਦਿੱਲੀ:ਸੰਸਦ ਦੀ ਸੁਰੱਖਿਆ 'ਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲੋਕ ਸਭਾ ਦੀ ਕਾਰਵਾਈ ਦੌਰਾਨ ਇੱਕ ਨੌਜਵਾਨ ਸਦਨ ਵਿੱਚ ਦਾਖ਼ਲ ਹੋ ਗਿਆ। ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰਵਾਈ ਦੌਰਾਨ ਦਾਖਲ ਹੋਏ ਦੋ ਵਿਅਕਤੀਆਂ ਵਿੱਚੋਂ ਇੱਕ ਦਾ ਨਾਮ ਸਾਗਰ ਹੈ। ਦੋਵੇਂ ਸੰਸਦ ਮੈਂਬਰ ਦੇ ਨਾਂ 'ਤੇ ਲੋਕ ਸਭਾ ਵਿਜ਼ੀਟਰ ਪਾਸ 'ਤੇ ਆਏ ਸਨ। ਸੰਸਦ ਮੈਂਬਰ ਦਾਨਿਸ਼ ਅਲੀ ਨੇ ਦੱਸਿਆ ਕਿ ਦੋਵੇਂ ਲੋਕ ਮੈਸੂਰ ਤੋਂ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਿਮਹਾ ਦੇ ਨਾਂ 'ਤੇ ਲੋਕ ਸਭਾ ਵਿਜ਼ੀਟਰ ਪਾਸ ਤੋਂ ਆਏ ਸਨ।
ਇਸ ਤੋਂ ਪਹਿਲਾਂ, ਦਿੱਲੀ ਪੁਲਿਸ ਨੇ ਟਰਾਂਸਪੋਰਟ ਭਵਨ ਦੇ ਸਾਹਮਣੇ ਰੰਗਾਂ ਦੇ ਧੂੰਏਂ ਨਾਲ ਪ੍ਰਦਰਸ਼ਨ ਕਰ ਰਹੇ ਦੋ ਪ੍ਰਦਰਸ਼ਨਕਾਰੀਆਂ, ਇੱਕ ਪੁਰਸ਼ ਅਤੇ ਇੱਕ ਔਰਤ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਇਹ ਘਟਨਾ ਸੰਸਦ ਦੇ ਬਾਹਰ ਵਾਪਰੀ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ, ਦਿੱਲੀ ਪੁਲਿਸ ਦੇ ਸੂਤਰ ਅਨੁਸਾਰ ਘਟਨਾ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਸੁਰੱਖਿਆ ਉਲੰਘਣ ਕਰਨ ਵਿੱਚ ਕਿਸ ਨੇ ਮਦਦ ਕੀਤੀ ਆਦਿ ਸਬੰਧਤ ਸ਼ੁਰੂਆਤੀ ਪੁੱਛਗਿੱਛ ਜਾਰੀ ਹੈ। ਅੰਦਰ ਛਾਲ ਮਾਰਨ ਵਾਲਿਆਂ ਨਾਲ ਕੋਈ ਸਬੰਧ ਹੈ ਜਾਂ ਨਹੀਂ, ਇਹ ਪਤਾ ਲਗਾਇਆ ਜਾ ਰਿਹਾ ਹੈ। ਮਲਟੀ-ਏਜੰਸੀ ਤੋਂ ਪੁੱਛਗਿੱਛ ਦੀ ਵੀ ਸੰਭਾਵਨਾ ਹੈ।