ਬਰਹਮਪੁਰ :ਉੜੀਸਾ ਦੇ ਬ੍ਰਹਮਪੁਰ 'ਚ ਮੰਗਲਵਾਰ ਨੂੰ ਸਿਕੰਦਰਾਬਾਦ-ਅਗਰਤਲਾ ਐਕਸਪ੍ਰੈੱਸ ਰੇਲਗੱਡੀ ਵਿੱਚ ਅੱਗ ਲੱਗੀ ਹੈ। ਰੇਲ ਗੱਡੀ ਦੇ ਪੰਜ ਡੱਬਿਆਂ ਨੂੰ ਅੱਗ ਲੱਗਣ ਦੀ ਜਾਣਕਾਰੀ ਹੈ। ਇਸ ਗੱਡੀ 'ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਬਾਲਾਸੋਰ ਰੇਲ ਹਾਦਸੇ ਤੋਂ ਬਾਅਦ ਲੋਕ ਇੰਨੇ ਡਰੇ ਹੋਏ ਹਨ ਕਿ ਏਸੀ ਕੋਚ 'ਚੋਂ ਧੂੰਆਂ ਉੱਠਦਾ ਦੇਖ ਸਾਰੇ ਯਾਤਰੀ ਰੇਲਗੱਡੀ 'ਚੋਂ ਹੇਠਾਂ ਉਤਰ ਗਏ। ਦੱਸਿਆ ਜਾ ਰਿਹਾ ਹੈ ਕਿ ਬੀ-5 ਏਸੀ ਕੋਚ ਦੇ ਇਲੈਕਟ੍ਰਿਕ ਇੰਸਟਾਲੇਸ਼ਨ ਤੋਂ ਧੂੰਆਂ ਨਿਕਲਿਆ।
ਸ਼ਾਰਟ ਸਰਕਿਟ ਨਾਲ ਲੱਗੀ ਅੱਗ :ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਸਿਕੰਦਰਾਬਾਦ ਤੋਂ ਅਗਰਤਲਾ ਜਾ ਰਹੀ ਐਕਸਪ੍ਰੈਸ ਟਰੇਨ ਵਿੱਚ ਅਚਾਨਕ ਧੂੰਆਂ ਨਿਕਲਦਾ ਦੇਖਿਆ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਰੇਲਗੱਡੀ ਬ੍ਰਹਮਪੁਰ ਰੇਲਵੇ ਸਟੇਸ਼ਨ ਪਹੁੰਚੀ। ਟਰੇਨ ਦੇ ਬੀ-5 ਕੋਚ 'ਚੋਂ ਧੂੰਆਂ ਨਿਕਲਦਾ ਦੇਖ ਸਾਰੇ ਯਾਤਰੀ ਡਰ ਗਏ ਅਤੇ ਬਾਹਰ ਨਿਕਲਣ ਲੱਗੇ। ਬਾਅਦ ਵਿੱਚ ਰੇਲਵੇ ਵਿਭਾਗ ਵੱਲੋਂ ਦੱਸਿਆ ਗਿਆ ਕਿ ਟਰੇਨ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ। ਇਸ ਦੇ ਨਾਲ ਹੀ ਯਾਤਰੀ ਤੁਰੰਤ ਟਰੇਨ ਤੋਂ ਹੇਠਾਂ ਉਤਰ ਗਏ ਅਤੇ ਕੋਚ ਬਦਲਣ ਦੀ ਮੰਗ ਕੀਤੀ।