ਨਵੀਂ ਦਿੱਲੀ : ਰਾਫੇਲ ਜਹਾਜ਼ਾਂ ਦੀ ਦੂਜੀ ਖੇਪ ਫ੍ਰਾਂਸ ਤੋਂ ਭਾਰਤ ਪਹੁੰਚ ਗਈ ਹੈ। ਇਸ ਖੇਪ 'ਚ ਤਿੰਨ ਜਹਾਜ਼ ਭਾਰਤ ਆਏ ਹਨ, ਜਿਸ ਨਾਲ ਭਾਰਤ ਕੋਲ ਹੁਣ ਕੁੱਲ 8 ਰਾਫੇਲ ਜਹਾਜ਼ ਹੋ ਗਏ। ਇਹ ਜਹਾਜ਼ ਰਾਤ ਅੱਠ ਵਜੇ ਜਾਮਨਗਰ ਏਅਰਬੱਸ 'ਤੇ ਉਤਾਰੇ ਗਏ।
ਚੀਨ ਨਾਲ ਤਣਾਅ ਵਿਚਾਲੇ ਭਾਰਤ ਪੁੱਜੀ ਰਾਫੇਲ ਜਹਾਜ਼ਾਂ ਦੀ ਦੂਜੀ ਖੇਪ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਹਵਾਈ ਫੌਜ ਦੇ ਕਈ ਦਲ ਜਨਵਰੀ ਤੋਂ ਹੁਣ ਤੱਕ ਫ੍ਰਾਂਸ ਦਾ ਦੌਰਾ ਕਰ ਭਾਰਤ ਕੇਂਦਰਤ ਹਥਿਆਰ ਪ੍ਰਣਾਲੀਆਂ ਨੂੰ ਸ਼ਾਮਲ ਕਰਨ ਦੇ ਨਾਲ-ਨਾਲ ਰਾਫੇਲ ਪਰਿਯੋਜਨਾ ਦੀ ਪ੍ਰਗਤੀ ਦਾ ਨਿਰੱਖਣ ਕਰ ਚੁੱਕੇ ਹਨ।
ਚੀਨ ਨਾਲ ਤਣਾਅ ਵਿਚਾਲੇ ਭਾਰਤ ਪੁੱਜੀ ਰਾਫੇਲ ਜਹਾਜ਼ਾਂ ਦੀ ਦੂਜੀ ਖੇਪ ਹਵਾਈ ਫੌਜ ਦੇ ਰਾਫੇਲ ਪਰਿਯੋਜਨਾ ਪ੍ਰਬੰਧਨ ਦਲ ਦਾ ਇੱਕ ਦਫ਼ਤਰ ਪੈਰਿਸ ਵਿੱਚ ਹੈ, ਜਿਸ ਦੇ ਪ੍ਰਮੁੱਖ ਕੈਪਟਨ ਰੈਂਕ ਦੇ ਅਧਿਕਾਰੀ ਹਨ। ਅਧਿਕਾਰੀ ਨੇ ਕਿਹਾ ਕਿ ਏਅਰ ਸਟਾਫ ਦੇ ਸਹਾਇਕ ਪ੍ਰਮੁੱਖ (ਪਰਿਯੋਜਨਾ) ਦੀ ਅਗਵਾਈ 'ਚ ਮਾਹਰਾਂ ਦਾ ਇੱਕ ਦਲ ਇਸੇ ਹਫ਼ਤੇ ਦੀ ਸ਼ੁਰੂਆਤ 'ਚ ਫ੍ਰਾਂਸ ਗਿਆ ਸੀ।
ਚੀਨ ਨਾਲ ਤਣਾਅ ਵਿਚਾਲੇ ਭਾਰਤ ਪੁੱਜੀ ਰਾਫੇਲ ਜਹਾਜ਼ਾਂ ਦੀ ਦੂਜੀ ਖੇਪ ਰਾਫੇਲ ਜਹਾਜ਼ਾਂ ਦੇ ਪਹਿਲੇ ਬੈਚ ਨੂੰ 10 ਸਤੰਬਰ ਨੂੰ ਹਵਾਈ ਫੌਜ ਚ ਸ਼ਾਮਲ ਕੀਤਾ ਗਿਆ ਸੀ। ਹਵਾਈ ਫੌਜ ਮੁੱਖੀ, ਆਰ.ਕੇ.ਐਸ ਭਦੌਰੀਆ ਨੇ ਪੰਜ ਅਕਤੂਬਰ ਨੂੰ ਕਿਹਾ ਸੀ ਕਿ 2023 ਤੱਕ ਸਾਰੇ ਹੀ 36 ਰਾਫੇਲ ਜਹਾਜ਼ ਹਵਾਈ ਫੌਜ 'ਚ ਸ਼ਾਮਲ ਕਰ ਲਏ ਜਾਣਗੇ।