ਨਵੀਂ ਦਿੱਲੀ: ਅਡਾਨੀ ਗਰੁੱਪ ਨੂੰ ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਵੱਡਾ ਝਟਕਾ ਦਿੱਤਾ ਹੈ। ਦੇਸ਼ ਦੇ ਚੋਟੀ ਦੇ ਸਨਅਤਕਾਰਾਂ ‘ਚ ਸ਼ੁਮਾਰ ਗੌਤਮ ਅਡਾਨੀ ਦੇ ਅਡਾਨੀ ਗਰੁੱਪ ਦੀ ਫਾਰਚੂਨ ਬਰਾਂਡ ਦਾ ਤੇਲ ਬਣਾਉਣ ਵਾਲੀ ਵਿਲਮਾਰ ਕੰਪਨੀ ਦੇ ਆਈਪੀਓ ‘ਤੇ ਸੇਬੀ ਨੇ ਪਾਬੰਦੀ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ:ਜਾਣੋ, ਇੰਡੀਗੋ ਨੂੰ ਕਿਉਂ ਹੋਇਆ ਭਾਰੀ ਜੁਰਮਾਨਾ
4500 ਕਰੋੜ ਦੇ ਆਈਪੀਓ ਜਾਰੀ ਕਰਨ ਦੀ ਸੀ ਤਿਆਰੀ
ਸੂਤਰਾਂ ਮੁਤਾਬਕ ਅਡਾਨੀ ਵਿਲਮਰ 4500 ਕਰੋੜ ਰੁਪਏ ਦਾ ਇਸ਼ੂ ਜਾਰੀ ਕਰਨ ਦੀ ਤਿਆਰੀ ਵਿੱਚ ਸੀ ਤੇ ਦੂਜੇ ਪਾਸੇ ਵਿਦੇਸ਼ੀ ਨਿਵੇਸ਼ ਸਬੰਧੀ ਅਡਾਨੀ ਗਰੁੱਪ ਦੀ ਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜੇਜ਼ ਵਿਰੁੱਧ ਚਲ ਰਹੀ ਜਾਂਚ ਕਾਰਨ ਆਈਪੀਓ ‘ਤੇ ਪਾਬੰਦੀ ਲਗਾਉਣ ਸਬੰਧੀ ਹੀ ਇਹ ਕਾਰਵਾਈ ਕਰ ਦਿੱਤੀ ਗਈ ਹੈ।
ਅਡਾਨੀ ਵਿਲਮਰ ‘ਚ ਅਡਾਨੀ ਐਂਟਰਪ੍ਰਾਈਜੇਜ਼ ਦੀ 50 ਫੀਸਦੀ ਹਿੱਸੇਦਾਰੀ
ਸੂਤਰ ਦੱਸਦੇ ਹਨ ਕਿ ਅਡਾਨੀ ਐਂਟਰਪ੍ਰਾਈਜੇਜ਼ ਦੀ 50 ਫੀਸਦੀ ਹਿੱਸੇਦਾਰੀ ਵਾਲੀ ਅਡਾਨੀ ਵਿਲਮਰ ਕੰਪਨੀ ਨੇ ਇਸ਼ੂ ਜਾਰੀ ਕਰਨ ਦੀ ਯੋਜਨਾ ਹੁਣ ਰੋਕ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਸੇਬੀ ਦੀ ਨੀਤੀ ਹੈ ਕਿ ਜੇਕਰ ਆਈਪੀਓ ਦੀ ਬਿਨੈਕਾਰ ਕੰਪਨੀ ਵਿਰੁੱਧ ਕਿਸੇ ਵਿਭਾਗ ਵੱਲੋਂ ਜਾਂਚ ਚਲਾਈ ਜਾ ਰਹੀ ਹੋਵੇ ਤਾਂ ਆਈਪੀਓ ਨੂੰ ਕਰੀਬ ਤਿੰਨ ਮਹੀਨਿਆਂ ਤੱਕ ਇਜਾਜਤ ਨਹੀਂ ਦਿੱਤੀ ਜਾ ਸਕਦੀ ਤੇ ਤਿੰਨ ਮਹੀਨਿਆਂ ਬਾਅਦ ਵੀ ਹੋਰ 45 ਦਿਨਾਂ ਤੱਕ ਆਈਪੀਓ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ। ਸੂਤਰ ਦੱਸਦੇ ਹਨ ਕਿ ਮਾਰੀਸ਼ਸ ਵਿੱਚ ਰਜਿਸਟਰਡ ਕੁਝ ਵਿਦੇਸ਼ੀ ਨਿਵੇਸ਼ ਕਾਰਨ ਅਡਾਨੀ ਐਂਟਰਪ੍ਰਾਈਜੇਜ਼ ਦੀ ਜਾਂਚ ਚਲ ਰਹੀ ਹੈ ਤੇ ਸੇਬੀ ਨੂੰ ਅਜੇ ਮਾਰੀਸ਼ਸ ਰੈਗੁਲੇਟਰ ਤੋਂ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।
ਇਹ ਵੀ ਪੜ੍ਹੋ:ਪ੍ਰਧਾਨ ਮੰਤਰੀ ਮੋਦੀ ਅੱਜ ਡਿਜੀਟਲ ਭੁਗਤਾਨਾਂ ਲਈ 'ਈ-ਰੁਪੀ' ਕਰਨਗੇ ਲਾਂਚ