ਚੰਡੀਗੜ੍ਹ : ਭਾਰਤ ਦੇ ਪਹਾੜੀ ਖੇਤਰ ਇਸ ਸਮੇਂ ਕੁਦਰਤ ਦੇ ਤਬਾਹੀ ਨਾਲ ਕੰਬ ਰਹੇ ਹਨ।ਦਰਅਸਲ ਇਹ ਘਟਨਾ ਊਧਮਪੁਰ ਜ਼ਿਲ੍ਹੇ ਦੇ ਦਰਸੁ ਇਲਾਕੇ ਦੀ ਹੈ। ਇਥੇ ਇਕ ਲੜਕੀ, ਉਫਤਨੀ ਤਵੀ ਨਦੀ ਦੇ ਵਿੱਚਕਾਰ ਅਚਾਨਕ ਆਏ ਹੜ ਵਿੱਚ ਫਸ ਹੋਈ ਸੀ। ਐਸ.ਡੀ.ਆਰ.ਐਫ ਦੇ ਕਰਮਚਾਰੀਆਂ ਅਤੇ ਊਧਮਪੁਰ ਪੁਲਿਸ ਦੀ ਸਾਂਝੀ ਕੋਸ਼ਿਸ਼ ਤੋਂ ਬਾਅਦ ਲੜਕੀ ਨੂੰ ਬਚਾਇਆ ਗਿਆ।
S.D.R.F ਨੇ ਹੜ੍ਹ ਵਿੱਚ ਡੁੱਬਦੀ ਮਾਸੂਮ ਬੱਚੀ ਨੂੰ ਬਚਾਇਆ - ਭਾਰਤ ਦੇ ਪਹਾੜੀ ਖੇਤਰ
ਜੰਮੂ-ਕਸ਼ਮੀਰ ਅਤੇ ਹਿਮਾਚਲ ਦੇ ਕੁਝ ਹਿੱਸਿਆਂ ਵਿੱਚ ਅਚਾਨਕ ਬੱਦਲ ਫਟਣ ਅਤੇ ਹੜ੍ਹਾਂ ਦੀਆਂ ਤਾਜ਼ਾ ਘਟਨਾਵਾਂ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਦੌਰਾਨ, ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਸੈਨਿਕਾਂ ਨੇ ਇੱਕ ਲੜਕੀ ਨੂੰ ਬਚਾਇਆ ਜੋ ਊਧਮਪੁਰ ਵਿੱਚ ਭਿਆਨਕ ਹੜ੍ਹ ਵਿੱਚ ਵਹਿ ਰਹੀ ਸੀ।
SDRF ਨੇ ਹੜ੍ਹ ਵਿੱਚ ਡੁੱਬਦੀ ਮਾਸੂਮ ਬੱਚੀ ਨੂੰ ਬਚਾਇਆ
ਇਹ ਵੀ ਪੜ੍ਹੋ:ਬਠਿੰਡਾ 'ਚ ਛਾਇਆ ਘੁਪ ਹਨ੍ਹੇਰਾ
ਬਚਾਅ ਕਾਰਜ ਦੌਰਾਨ ਨਦੀ ਵਿੱਚ ਪਾਣੀ ਦਾ ਪੱਧਰ ਬਹੁਤ ਉੱਚਾ ਵੇਖਿਆ ਗਿਆ। ਕਿਸ਼ਤੀ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ।