ਬੁਖਾਰੇਸਟ: ਰੂਸ ਅਤੇ ਯੂਕਰੇਨ ਵਿਚਾਲੇ ਡੂੰਘੇ ਹੁੰਦੇ ਸੰਕਟ ਦੇ ਮੱਦੇਨਜ਼ਰ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜੰਗੀ ਪੱਧਰ 'ਤੇ ਜਾਰੀ ਹਨ। ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਰੋਮਾਨੀਆ ਪਹੁੰਚ ਗਏ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।
ਦੱਸ ਦਈਏ ਕਿ ਉਹ ਭਾਰਤ ਸਰਕਾਰ ਦੁਆਰਾ ਨਿਯੁਕਤ ਵਿਸ਼ੇਸ਼ ਦੂਤ ਵਜੋਂ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੇ ਯਤਨਾਂ ਦੀ ਨਿਗਰਾਨੀ ਕਰ ਰਹੇ ਹਨ। ਇਸ ਸਬੰਧ ਵਿੱਚ ਉਨ੍ਹਾਂ ਨੇ ਅੱਜ ਭਾਰਤੀ ਰਾਜਦੂਤ ਰਾਹੁਲ ਸ਼੍ਰੀਵਾਸਤਵ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਆਉਣ ਵਾਲੇ ਦਿਨਾਂ ਵਿੱਚ ਬੁਖਾਰੇਸਟ ਅਤੇ ਸੁਸੇਵਾ ਤੋਂ ਨਿਕਾਸੀ ਅਤੇ ਉਡਾਣ ਦੀ ਯੋਜਨਾਬੰਦੀ ਦੇ ਮੁੱਦਿਆਂ 'ਤੇ ਚਰਚਾ (Scindia discuss operational issues for evacuation) ਕੀਤੀ।
ਸਿੰਧੀਆ ਨੇ ਟਵੀਟ ਕੀਤਾ, 'ਰੋਮਾਨੀਆ ਅਤੇ ਮੋਲਡੋਵਾ ਵਿੱਚ ਭਾਰਤੀ ਰਾਜਦੂਤ, ਸ਼੍ਰੀ ਰਾਹੁਲ ਸ਼੍ਰੀਵਾਸਤਵ ਜੀ ਨਾਲ ਮੁਲਾਕਾਤ ਕੀਤੀ ਅਤੇ ਆਉਣ ਵਾਲੇ ਦਿਨਾਂ ਵਿੱਚ ਬੁਖਾਰੇਸਟ ਅਤੇ ਸੁਸੇਵਾ ਤੋਂ ਨਿਕਾਸੀ ਅਤੇ ਉਡਾਣ ਯੋਜਨਾ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕੀਤੀ। ਮੰਤਰੀ ਨੇ ਦੱਸਿਆ ਕਿ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਮੋਲਡੋਵਾ ਦੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਗਈਆਂ ਹਨ ਅਤੇ ਭਾਰਤ ਲਈ ਅਗਲੇਰੀ ਉਡਾਣ ਲਈ ਬੁਕਾਰੈਸਟ ਦੀ ਯਾਤਰਾ ਦਾ ਪ੍ਰਬੰਧ ਕਰਨ ਲਈ ਗੱਲਬਾਤ ਜਾਰੀ ਹੈ।