ਯਮੁਨਾਨਾਗਰ: ਕੋਰੋਨਾ ਵਾਇਰਸ (coronavirus) ਦੇ ਮਾਮਲੇ ਦੀ ਰਫਤਾਰ ਘੱਟਣ ਤੋਂ ਬਾਅਦ ਹਰਿਆਣਾ ਚ ਸਿੱਖਿਆ ਵਿਭਾਗ ਨੇ ਵੱਡਾ ਫੈਸਲਾ ਲਿਆ ਹੈ। ਵਿਭਾਗ ਨੇ ਹੁਣ 16 ਜੁਲਾਈ ਤੋਂ 9ਵੀਂ ਤੋਂ 12ਵੀਂ ਤੱਕ ਦੀ ਜਮਾਤਾਂ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਉੱਥੇ ਹੀ 23 ਜੁਲਾਈ ਤੋਂ 6ਵੀਂ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਦੇ ਲਈ ਸਕੂਲ ਵੀ ਖੁੱਲ੍ਹ ਸਕਣਗੇ। ਮਹਾਂਮਾਰੀ ਦਾ ਕਹਿਰ ਘੱਟ ਹੋਣ ਦੇ ਚੱਲਦੇ ਸਿੱਖਿਆ ਵਿਭਾਗ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਸਕੂਲ ਖੋਲ੍ਹਣ ਨੂੰ ਲੈ ਕੇ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁਰਜਰ (kanwarpal gurjar) ਨੇ ਦੱਸਿਆ ਕਿ ਸੂਬਾ ਭਰ ਚ ਹੁਣ ਕੋਰੋਨਾ ਦੇ ਨਵੇਂ ਮਾਮਲੇ ਬਿਲਕੁੱਲ ਖਤਮ ਹੋ ਚੁੱਕੇ ਹਨ। ਇਸ ਲਈ ਬੱਚਿਆਂ ਦੇ ਪੜਾਈ ਨੂੰ ਧਿਆਨ ਚ ਰੱਖਦੇ ਹੋਏ ਸਿੱਖਿਆ ਵਿਭਾਗ ਨੇ ਫੈਸਲਾ ਲਿਆ ਹੈ ਕਿ 16 ਜੁਲਾਈ ਤੋਂ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਦੇ ਲਈ ਸਕੂਲ ਖੋਲ੍ਹ ਦਿੱਤੇ ਜਾਣਗੇ। ਨਾਲ ਹੀ 23 ਜੁਲਾਈ ਤੋਂ 6ਵੀਂ, 7ਵੀਂ, ਅਤੇ 8ਵੀਂ ਜਮਾਤ ਦੇ ਬੱਚਿਆ ਦੇ ਲਈ ਸਕੂਲ ਖੋਲ੍ਹੇ ਜਾਣਗੇ। ਇਸਦੇ ਨਾਲ ਹੀ ਆਨਲਾਈਨ ਪੜਾਈ ਵੀ ਜਾਰੀ ਰਹੇਗੀ ਅਤੇ ਬੱਚਿਆਂ ਨੂੰ ਸਕੂਲ ਭੇਜਣ ਦੇ ਲਈ ਮਾਪਿਆਂ ਦੀ ਆਗਿਆ ਜਰੂਰੀ ਹੋਵੇਗੀ।