ਕੁੱਲੂ/ਕਾਜਾ:ਆਜ਼ਾਦੀ ਦੀ 75 ਵੀਂ ਵਰ੍ਹੇਗੰਠ ਮਨਾਉਣ ਲਈ ਸਪਿਤੀ ਪ੍ਰਸ਼ਾਸਨ ਨੇ ਦੇਸ਼ ਭਰ ਵਿੱਚ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਤਹਿਤ ਰਾਸ਼ਟਰੀ ਗੀਤ ਮੁਕਾਬਲੇ ਵਿੱਚ ਹਿੱਸਾ ਲਿਆ। ਕਾਜਾ ਦੀ ਆਈਸ ਸਕੇਟਿੰਗ ਰਿੰਕ ਜੋ ਕਿ 12,270 ਫੁੱਟ ਦੀ ਉਚਾਈ 'ਤੇ ਹੈ। ਇਸ ਵਿੱਚ 100 ਸਕੂਲੀ ਵਿਦਿਆਰਥੀਆਂ ਤੇ ਸਟਾਫ ਕਰਮਚਾਰੀਆਂ ਨੇ ਆਜਾਦੀ ਦੇ ਅੰਮ੍ਰਿਤ ਮਹੋਤਸਵ ਦੇ ਤਹਿਤ ਹਿੱਸਾ ਲਿਆ।
ਆਈਸ ਹਾਕੀ ਖਿਡਾਰੀ ਮੱਠ ਦੇ ਛੋਟਾ ਲਾਮਾ ਅਤੇ ਮੁਸਲਿੰਗ ਸਕੂਲ ਦੇ ਬੱਚਿਆਂ ਨੇ ਇਸ ਵਿੱਚ ਖ਼ਾਸ ਤੌਰ 'ਤੇ ਹਿੱਸਾ ਲਿਆ। ਏਡੀਐਮ ਮੋਹਨ ਦੱਤ ਸ਼ਰਮਾ ਦੀ ਅਗਵਾਈ ਵਿੱਚ ਹੋਏ ਮੁਕਾਬਲਿਆਂ ਵਿੱਚ ਖਿਡਾਰੀਆਂਅਤੇ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ।
ਅਜਿਹੀ ਹੀ ਇੱਕ ਵਿਲੱਖਣ ਪਹਿਲ ਕੇਂਦਰੀ ਸੱਭਿਆਚਾਰ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਗਈ ਹੈ ਤਾਂ ਜੋ ਸਾਰੇ ਭਾਰਤੀਆਂ ਵਿੱਚ ਮਾਣ ਤੇ ਏਕਤਾ ਦੀ ਭਾਵਨਾ ਪੈਦਾ ਹੋਵੇ। ਇਸ ਪਹਿਲ ਦੇ ਤਹਿਤ ਲੋਕਾਂ ਨੂੰ ਸੁਤੰਤਰਤਾ ਦਿਵਸ ਤੋਂ ਪਹਿਲਾਂ ਵੈਬਸਾਈਟ www.RASHTRAGAAN.IN 'ਤੇ ਰਾਸ਼ਟਰੀ ਗੀਤ ਗਾਉਣ ਤੇ ਵੀਡੀਓ ਅਪਲੋਡ ਕਰਨ ਦਾ ਸੱਦਾ ਦਿੱਤਾ ਗਿਆ ਹੈ।